Columbia Small Plane Crash: ਜਹਾਜ਼ ਹਾਦਸਾ ਕੋਲੰਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੇਡੇਲਿਨ ਵਿੱਚ ਹੋਇਆ। ਜਹਾਜ਼ ਨੇ ਸੋਮਵਾਰ ਸਵੇਰੇ ਓਲਯਾ ਹੇਰੇਰਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਥੋੜ੍ਹੀ ਦੇਰ ਬਾਅਦ ਕਰੈਸ਼ ਹੋ ਗਿਆ।
Trending Photos
Colombian Plane Crash: ਕੋਲੰਬੀਆ 'ਚ ਇਕ ਛੋਟੇ ਜਹਾਜ਼ ਦੀ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਹਾਜ਼ ਰਿਹਾਇਸ਼ੀ ਇਲਾਕੇ 'ਚ ਕ੍ਰੈਸ਼ ਹੋ ਗਿਆ। ਜਹਾਜ਼ ਵਿਚ ਸਵਾਰ ਅੱਠ ਲੋਕ ਮਾਰੇ ਗਏ ਸਨ। ਇਹ ਹਾਦਸਾ ਕੋਲੰਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੇਡੇਲਿਨ ਵਿੱਚ ਹੋਇਆ। ਦੱਸ ਦੇਈਏ ਕਿ ਜਹਾਜ਼ ਨੇ ਸੋਮਵਾਰ ਸਵੇਰੇ ਓਲਯਾ ਹੇਰੇਰਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਪਾਇਲਟ ਨੇ ਜਹਾਜ ਕਰੈਸ਼ ਹੋਣ ਤੋਂ ਪਹਿਲਾਂ ਨਜ਼ਦੀਕੀ ਏਟੀਸੀ ਨੂੰ ਇੰਜਣ ਦੀ ਖਰਾਬੀ ਬਾਰੇ ਸੂਚਿਤ ਕੀਤਾ ਪਰ ਕੁਝ ਸਮੇਂ ਬਾਅਦ ਹੀ ਜਹਾਜ਼ ਕਰੈਸ਼ ਹੋ ਗਿਆ।
ਘਟਨਾ ਵਾਲੀ ਥਾਂ ਤੋਂ ਕਾਲੇ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਮਰਨ ਵਾਲਿਆਂ (Colombian Plane Crash) ਵਿੱਚ ਛੇ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਦੋ-ਇੰਜਣ ਵਾਲਾ ਪਾਈਪਰ ਜਹਾਜ਼ ਸੀ, ਜੋ ਮੇਡੇਲਿਨ ਤੋਂ ਪਿਜ਼ਾਰੋ ਤੱਕ ਉਡਾਣ ਭਰ ਰਿਹਾ ਸੀ। ਜਹਾਜ਼ ਨੇ ਖ਼ਤਰੇ ਦੀ ਸੂਚਨਾ ਦਿੱਤੀ ਪਰ ਹਵਾਈ ਅੱਡੇ 'ਤੇ ਵਾਪਸ ਨਹੀਂ ਆ ਸਕਿਆ।
Se ha presentado el accidente de una avioneta en el sector de Belen Rosales. Todas las capacidades de la administración se han activado para socorrer a las Victimas. pic.twitter.com/Vj5qaJBc8T
— Daniel Quintero Calle (@QuinteroCalle) November 21, 2022
ਇਹ ਵੀ ਪੜ੍ਹੋ: 'ਤਾਰਕ ਮਹਿਤਾ' ਸ਼ੋਅ ਦੀ ਫੇਮਸ ਅਦਾਕਾਰਾ 'ਬਬੀਤਾ' ਦਾ ਹੋਇਆ ਐਕਸੀਡੈਂਟ, TRIP ਛੱਡ ਆਈ ਵਾਪਸ
ਇਸ ਵੀਡੀਓ ਨੂੰ ਮੇਅਰ ਡੇਨੀਅਲ ਕੁਇੰਟੇਰੋ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹ ਨੇ ਟਵਿੱਟਰ 'ਤੇ ਲਿਖਿਆ, 'ਬੇਲੇਨ ਰੋਜ਼ੇਲਸ ਸੈਕਟਰ 'ਚ ਇਕ (Colombian Plane Crash) ਜਹਾਜ਼ ਕਰੈਸ਼ ਹੋ ਗਿਆ ਹੈ। ਸਰਕਾਰ ਨੇ ਪੀੜਤਾਂ ਦੀ ਮਦਦ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ। ਇਹ ਜਹਾਜ਼ ਦੋ-ਇੰਜਣ ਵਾਲਾ ਪਾਈਪਰ ਸੀ ਜੋ ਮੇਡੇਲਿਨ ਤੋਂ ਚੋਕੋ ਵਿੱਚ ਪਿਜ਼ਾਰੋ ਦੀ ਨਗਰਪਾਲਿਕਾ ਵੱਲ ਜਾ ਰਿਹਾ ਸੀ। ਮੇਡੇਲਿਨ ਦੇ ਦੋ ਜਹਾਜ਼ਾਂ ਵਿੱਚੋਂ ਇੱਕ ਨੇ ਟੇਕਆਫ ਦੇ ਸਮੇਂ ਇੰਜਣ ਦੀ ਅਸਫਲਤਾ ਦਾ ਸੰਕੇਤ ਦਿੱਤਾ ਪਰ ਓਲਾਯਾ ਹੇਰੇਰਾ ਹਵਾਈ ਅੱਡੇ 'ਤੇ ਵਾਪਸ ਜਾਣ ਦਾ ਪ੍ਰਬੰਧ ਨਹੀਂ ਕਰ ਸਕਿਆ।
ਜਹਾਜ਼ ਇਕ ਘਰ ਦੀ ਛੱਤ 'ਤੇ ਡਿੱਗਿਆ ਜਿਸ ਬਾਅਦ ਉਸ ਨੂੰ ਬੇਹੱਦ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ 'ਚ ਕਿਸੇ ਜਾਨੀ ਨੁਕਸਾਨ (Colombian Plane Crash) ਦੀ ਕੋਈ ਖਬਰ ਨਹੀਂ ਹੈ। ਇਸ ਦੀਆਂ ਉਪਰਲੀਆਂ ਮੰਜ਼ਿਲਾਂ ਨੂੰ ਨੁਕਸਾਨ ਪਹੁੰਚਿਆ ਹੈ। ਮੌਕੇ 'ਤੇ ਖਿੱਲਰੀਆਂ ਟਾਈਲਾਂ ਅਤੇ ਟੁੱਟੀਆਂ ਇੱਟਾਂ ਦੀਆਂ ਕੰਧਾਂ ਦੇਖੀਆਂ ਗਈਆਂ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।