Punjabi singer Ranjit Kaur met Sidhu Moosewala's parents news: ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਰਣਜੀਤ ਕੌਰ (Ranjit Kaur) ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ (Sidhu Moosewala Death Anniversary) ਤੋਂ ਪਹਿਲਾਂ ਉਸਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ। 


COMMERCIAL BREAK
SCROLL TO CONTINUE READING

ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕਾ ਰਣਜੀਤ ਕੌਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਹੈ ਅਤੇ ਸਿੱਧੂ ਦੀ ਤਸਵੀਰ ‘ਤੇ ਫੁੱਲ ਭੇਂਟ ਕਰਦਿਆਂ ਸ਼ਰਧਾਂਜਲੀ ਦੇ ਰਹੀ ਹੈ। 


ਰਣਜੀਤ ਕੌਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਤੇ ਮੁਹੰਮਦ ਸਦੀਕ ਦੀ ਜੋੜੀ ਬਹੁਤ ਜ਼ਿਆਦਾ ਮਸ਼ਹੂਰ ਸੀ ਅਤੇ ਲੋਕਾਂ ਵੱਲੋਂ ਦੋਵਾਂ ਦੇ ਗੀਤਾਂ ਨੂੰ ਬੜੀ ਹੀ ਰੀਝ ਦੇ ਨਾਲ ਸੁਣਿਆ ਜਾਂਦਾ ਸੀ। ਲਗਭਗ ਤਿੰਨ ਦਹਾਕੇ ਤੱਕ ਪੰਜਾਬੀ ਇੰਡਸਟਰੀ 'ਚ ਆਪਣੀ ਆਵਾਜ਼ ਨਾਲ ਰਾਜ ਕਰਨ ਵਾਲੀ ਬੀਬਾ ਰਣਜੀਤ ਕੌਰ ਦੇ ਗੀਤ ਅੱਜ ਵੀ ਬੜੀ ਰੀਝ ਨਾਲ ਸੁਣੇ ਜਾਂਦੇ ਹਨ। 


ਦੱਸ ਦਈਏ ਕਿ ਰਣਜੀਤ ਕੌਰ ਦਾ ਜਨਮ ਰੋਪੜ ਦੇ ਪੈਂਦੇ ਪਿੰਡ ਉੱਚਾ ਖੇੜਾ ਦੇ ਰਹਿਣ ਵਾਲੇ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ ਸੀ। ਦੱਸਣਯੋਗ ਹੈ ਕਿ ਗਿਆਨੀ ਆਤਮਾ ਸਿੰਘ ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਸਨ ਅਤੇ ਇਸ ਕਰਕੇ ਉਹ ਰੋਪੜ ਤੋਂ ਆਪਣੀ ਨੌਕਰੀ ਲਈ ਲੁਧਿਆਣਾ ਸ਼ਹਿਰ ਆ ਗਏ ਸਨ। 


ਇਹ ਵੀ ਪੜ੍ਹੋ: Kotkapura Firing Case: ਕੋਟਕਪੂਰਾ ਗੋਲੀਕਾਂਡ ‘ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਣੇ 8 ਲੋਕਾਂ ਨੂੰ ਕੀਤਾ ਗਿਆ ਤਲਬ


ਰਣਜੀਤ ਕੌਰ ਨੂੰ ਕੀਰਤਨ ਸੁਣਨ ਦਾ ਬਹੁਤ ਸ਼ੌਂਕ ਸੀ ਅਤੇ ਉਸ ਨੇ ਗਾਇਕੀ ਦੇ ਖੇਤਰ ਵਿੱਚ ਬਹੁਤ ਨਾਮ ਕਮਾਇਆ। ਰਣਜੀਤ ਕੌਰ ਦਾ ਸੰਗੀਤ ਲਈ ਪਿਆਰ ਦੇਖ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਪਟਿਆਲਾ ਘਰਾਣੇ ਦੇ ਉਸਤਾਦ ਬਾਕੁਰ ਹੁਸੈਨ ਤੋਂ ਸੰਗੀਤ ਦੀ ਤਾਲੀਮ ਦਿਵਾਈ।


ਜਿਵੇਂ ਹੀ ਰਣਜੀਤ ਕੌਰ (Ranjit Kaur) ਦੀ ਸਿੱਧੂ ਮੂਸੇਵਾਲਾ (Sidhu Moosewala) ਦੇ ਮਾਪਿਆਂ ਦੇ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਵੱਲੋਂ ਉਨ੍ਹਾਂ  ਦੀ ਬਹੁਤ ਸ਼ਲਾਘਾ ਕੀਤੀ ਗਈ।  


ਇਹ ਵੀ ਪੜ੍ਹੋ:  ਧਰਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾਣ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੱਦੀ ਗਈ ਮੀਟਿੰਗ