Paras Chhabra Mahira Sharma Breakup News: ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਇੱਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਬਿੱਗ ਬੌਸ 13 ਫੇਮ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦਾ ਬ੍ਰੇਕਅੱਪ ਹੋ ਗਿਆ ਹੈ। ਉਨ੍ਹਾਂ ਦੇ ਬ੍ਰੇਕਅੱਪ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਾਰਸ-ਮਾਹਿਰ ਦੇ ਰਸਤੇ ਅਲੱਗ-ਅਲੱਗ ਹੋ ਗਏ ਹਨ। ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਦੀ ਜੋੜੀ ਟੀਵੀ ਦੀਆਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹੈ। ਦੋਵਾਂ ਦੀ ਦੋਸਤੀ ਬਿੱਗ ਬੌਸ ਸੀਜ਼ਨ 13 ਵਿੱਚ ਹੋਈ ਸੀ। ਬਿੱਗ ਬੌਸ 13 2020 ਵਿੱਚ ਪ੍ਰਸਾਰਿਤ ਹੋਇਆ ਸੀ। ਸ਼ੋਅ 'ਚ ਮਾਹਿਰਾ ਅਤੇ ਪਾਰਸ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ।


COMMERCIAL BREAK
SCROLL TO CONTINUE READING

ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਦੋਵਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਰਿਸ਼ਤੇ ਨੂੰ ਅੱਗੇ ਵਧਾਇਆ। ਇਸ ਜੋੜੇ ਨੂੰ ਅਕਸਰ ਇਕੱਠੇ ਦੇਖਿਆ ਗਿਆ ਸੀ ਪਰ ਤਿੰਨ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵੇਂ ਵੱਖ ਹੋ ਗਏ ਹਨ। ਬ੍ਰੇਕਅੱਪ ਦੀ ਖ਼ਬਰ 'ਤੇ ਪਾਰਸ ਛਾਬੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪਾਰਸ ਨੇ ਕਿਹਾ ਸਾਡੇ ਵਿਚਾਲੇ ਕੋਈ ਰਿਸ਼ਤਾ ਹੈ ਹੀ ਨਹੀਂ ਸੀ, ਜਿਸ ਨਾਲ ਬ੍ਰੇਕਅੱਪ ਹੋ ਜਾਵੇ। ਅਸੀਂ ਅਜੇ ਵੀ ਦੋਸਤ ਹਾਂ। ਦੂਜੇ ਪਾਸੇ ਮਾਹਿਰਾ ਸ਼ਰਮਾ ਨੇ ਇਸ ਮੁੱਦੇ ਉਪਰ ਚੁੱਪੀ ਬਣਾਈ ਹੋਈ ਹੈ। ਅਦਾਕਾਰਾ ਦੇ ਦੋਸਤ ਮੁਤਾਬਕ ਮਾਹਿਰਾ ਬ੍ਰੇਕਅੱਪ ਤੋਂ ਬਾਅਦ ਕਾਫੀ ਪਰੇਸ਼ਾਨ ਹੈ। ਦੋਸਤ ਨੇ ਦੱਸਿਆ ਮਾਹਿਰਾ ਅਤੇ ਪਾਰਸ ਚੰਡੀਗੜ੍ਹ ਵਿੱਚ ਇੱਕ ਹੀ ਬਿਲਡਿੰਗ ਵਿੱਚ ਇਕੱਠੇ ਰਹਿ ਰਹੇ ਸਨ।


ਹਾਲਾਂਕਿ ਮਾਹਿਰਾ ਇਨ੍ਹਾਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹੈ। ਬਿੱਗ ਬੌਸ 13 ਵਿੱਚ ਆਪਣੀ ਦੋਸਤੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਪਾਰਸ ਅਤੇ ਮਾਹਿਰਾ ਨੇ ਕੁਝ ਮਿਊਜ਼ਿਕ ਵੀਡੀਓਜ਼ ਵਿੱਚ ਇਕੱਠੇ ਕੰਮ ਕੀਤਾ ਹੈ। ਮਿਊਜ਼ਿਕ ਵੀਡੀਓ 'ਚ ਪਾਰਸ ਅਤੇ ਮਾਹਿਰਾ ਦੀ ਜੋੜੀ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ। ਬ੍ਰੇਕਅੱਪ ਤੋਂ ਬਾਅਦ ਵੀ ਦੋਵੇਂ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਨੂੰ ਫਾਲੋ ਕਰ ਰਹੇ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕ ਇਸ ਗੱਲ ਤੋਂ ਚਿੰਤਤ ਹਨ ਕਿ ਉਨ੍ਹਾਂ ਦਾ ਬ੍ਰੇਕਅੱਪ ਕਿਉਂ ਹੋਇਆ। ਆਖਿਰ ਕੀ ਕਾਰਨ ਸੀ ਕਿ ਪਾਰਸ ਅਤੇ ਮਾਹਿਰਾ ਨੇ ਤਿੰਨ ਸਾਲ ਬਾਅਦ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ।


ਇਹ ਵੀ ਪੜ੍ਹੋ : Punjab Corona Update: ਪੰਜਾਬ 'ਚ ਕੋਰੋਨਾ ਦਾ ਕਹਿਰ; 73 ਨਵੇਂ ਮਾਮਲੇ ਆਏ ਸਾਹਮਣੇ, ਜਾਣੋ ਆਪਣੇ ਸ਼ਹਿਰ ਦੇ ਅੰਕੜੇ


ਪਾਰਸ ਛਾਬੜਾ ਕੌਣ ਹੈ? 
ਪਾਰਸ ਛਾਬੜਾ ਇੱਕ ਅਭਿਨੇਤਾ-ਮਾਡਲ ਹੈ, ਜਿਸ ਨੇ ਦਿੱਲੀ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਪਾਰਸ ਤਿੰਨ ਸਾਲ ਦਾ ਸੀ ਜਦੋਂ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸਦੀ ਮਾਂ ਨੇ ਉਸ ਦਾ ਪਾਲਣ-ਪੋਸ਼ਣ ਕੀਤਾ ਹੈ। 11ਵੀਂ ਪਾਸ ਕਰਨ ਤੋਂ ਬਾਅਦ ਉਸਨੇ ਮਾਡਲਿੰਗ ਵਿੱਚ ਆਪਣੀ ਕਿਸਮਤ ਅਜ਼ਮਾੀ। ਪਾਰਸ ਨੇ ਨਾ ਸਿਰਫ ਸ਼ੋਅ 'ਚ ਹਿੱਸਾ ਲਿਆ, ਸਗੋਂ ਇਸ ਦੇ ਵਿਜੇਤਾ ਵੀ ਬਣੇ। ਪਾਰਸ 'ਬਦੋ ਬਹੂ' ਅਤੇ 'ਆਰੰਭ' ਵਰਗੇ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੇ ਹਨ। 


ਕੌਣ ਹੈ ਮਾਹਿਰਾ ਸ਼ਰਮਾ? 
ਮਾਹਿਰਾ ਸ਼ਰਮਾ ਇੱਕ ਅਭਿਨੇਤਰੀ-ਮਾਡਲ ਹੈ, ਜਿਸਦਾ ਜਨਮ ਜੰਮੂ ਵਿੱਚ ਹੋਇਆ ਸੀ। ਮਾਹਿਰਾ ਨੇ 17 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਅਭਿਨੇਤਰੀ ਨੇ ਸ਼ੋਅ 'ਯਾਰੋ ਕਾ ਟਸ਼ਨ' ਨਾਲ ਟੀਵੀ 'ਤੇ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਅਤੇ 'ਨਾਗਿਨ 3' ਵਰਗੇ ਸ਼ੋਅਜ਼ 'ਚ ਕੰਮ ਕਰਦੀ ਨਜ਼ਰ ਆਈ। ਮਾਹਿਰਾ ਨੂੰ ਡਾਂਸ ਤੇ ਸੰਗੀਤ ਦਾ ਵੀ ਬਹੁਤ ਸ਼ੌਕ ਹੈ। ਉਹ ਮਾਹਿਰਾ ਸ਼ਰਮਾ ਦੇ ਪੰਜਾਬੀ ਗੀਤ 'ਲਹਿੰਗਾ' 'ਚ ਵੀ ਨਜ਼ਰ ਆਈ ਸੀ। ਮਾਹਿਰਾ ਦਾ ਇਹ ਗੀਤ ਯੂਟਿਊਬ 'ਤੇ ਇਕ ਅਰਬ ਵਿਊਜ਼ ਨੂੰ ਪਾਰ ਕਰ ਚੁੱਕਾ ਹੈ ਅਤੇ ਲੋਕਾਂ ਦਾ ਪਸੰਦੀਦਾ ਗੀਤ ਬਣ ਗਿਆ ਹੈ।


ਇਹ ਵੀ ਪੜ੍ਹੋ : PSEB 5th Class Result 2023 News: ਅੱਜ ਨਹੀਂ ਆਵੇਗਾ ਪੰਜਵੀਂ ਜਮਾਤ ਦਾ ਨਤੀਜਾ, ਜਾਣੋ ਕਿਸ ਦਿਨ ਆਏਗਾ ਰਿਜਲਟ