PSEB 5th Class Result 2023 News: ਪੰਜਾਬ ਸਕੂਲ ਸਿੱਖਿਆ ਬੋਰਡ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਤੀਜੇ ਲਈ ਅਜੇ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਹਾਲਾਂਕਿ ਪਹਿਲਾਂ 5 ਅਪ੍ਰੈਲ ਨੂੰ ਨਤੀਜਾ ਐਲਾਨੇ ਜਾਣ ਦੀ ਚਰਚਾ ਚੱਲ ਰਹੀ ਸੀ।
Trending Photos
PSEB 5th Class Result 2023 News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜਾ ਪਹਿਲਾ 5 ਅਪ੍ਰੈਲ ਦਿਨ ਬੁੱਧਵਾਰ ਨੂੰ ਐਲਾਨਿਆ ਜਾਣਾ ਸੀ ਪਰ ਵਿਭਾਗ ਦੇ ਤਕਨੀਕੀ ਕਾਰਨਾਂ ਕਰਕੇ ਪੰਜਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਨਹੀਂ ਜਾ ਸਕਿਆ। ਸਿੱਖਿਆ ਵਿਭਾਗ ਵੱਲੋਂ ਹੁਣ 5ਵੀਂ ਜਮਾਤ ਦੇ ਨਤੀਜੇ ਦਾ ਸਮਾਂ ਦੋ ਦਿਨ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਮੁਤਾਬਕ ਹੁਣ 5ਵੀਂ ਜਮਾਤ ਦਾ ਨਤੀਜਾ 7 ਅਪ੍ਰੈਲ ਨੂੰ ਸਵੇਰੇ ਐਲਾਨਿਆ ਜਾਵੇਗਾ।
ਪਹਿਲਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਨਤੀਜਾ 5 ਅਪ੍ਰੈਲ ਨੂੰ ਭਾਵ ਅੱਜ ਘੋਸ਼ਿਤ ਕੀਤਾ ਜਾਵੇਗਾ। ਸਿੱਖਿਆ ਬੋਰਡ ਦੇ ਸੂਤਰਾਂ ਅਨੁਸਾਰ ਕੁਝ ਤਕਨੀਕੀ ਕਾਰਨਾਂ ਦੇ ਚੱਲਦੇ ਇਹ ਨਤੀਜਾ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕਿਆ ਹੈ, ਜਿਸ ਕਰਕੇ ਹੁਣ 7 ਅਪ੍ਰੈਲ ਨੂੰ ਵਿਦਿਆਰਥੀ ਆਪਣਾ ਪੰਜਵੀ ਜਮਾਤ ਦਾ ਨਤੀਜਾ ਵੇਖ ਸਕਣਗੇ।
ਲਗਾਤਾਰ ਚੱਲ ਰਹੀਆਂ ਛੁੱਟੀਆਂ ਕਾਰਨ ਵੀ ਨਤੀਜਾ ਐਲਾਨਣ ਵਿੱਚ ਦੇਰੀ ਹੋ ਗਈ। ਵਿਦਿਆਰਥੀਆਂ ਦੇ ਪ੍ਰੈਕਟੀਕਲ ਵੀ ਕਾਫੀ ਦੇਰੀ ਨਾਲ ਸਮਾਪਤ ਹੋਏ ਹਨ। ਪਤਾ ਲੱਗਾ ਹੈ ਕਿ ਨਤੀਜਾ ਤਿਆਰ ਕਰਕੇ ਪ੍ਰਵਾਨਗੀ ਲਈ ਫਾਈਲ ਸਿੱਖਿਆ ਬੋਰਡ ਦੀ ਚੇਅਰਪਰਸਨ ਕੋਲ ਭੇਜੀ ਗਈ ਹੈ ਜਿਨ੍ਹਾਂ ਵੱਲੋਂ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ। ਹਾਲਾਂਕਿ ਵਿਦਿਆਰਥੀ ਅੱਜ ਆਉਣ ਵਾਲੇ ਨਤੀਜੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਸਨ। ਵਿਦਿਆਰਥੀ ਬੜੀ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰਦੇ ਸਨ।
ਇਹ ਵੀ ਪੜ੍ਹੋ : Punjab Corona Update: ਪੰਜਾਬ 'ਚ ਕੋਰੋਨਾ ਦਾ ਕਹਿਰ; 73 ਨਵੇਂ ਮਾਮਲੇ ਆਏ ਸਾਹਮਣੇ, ਜਾਣੋ ਆਪਣੇ ਸ਼ਹਿਰ ਦੇ ਅੰਕੜੇ
ਨਤੀਜਾ ਜਾਨਣ ਲਈ ਅਪਣਾਓ ਇਹ ਸਟੈਪ
ਪਹਿਲਾਂ ਪੰਜਾਬ ਸਕੂਲ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।
Results 'ਤੇ ਕਲਿੱਕ ਕਰੋ ਤੇ ਤੁਹਾਡੇ ਕੋਲ ਨਵੀਂ ਵਿੰਡੋ ਖੁੱਲ੍ਹ ਜਾਵੇਗੀ।
ਤੁਹਾਨੂੰ 5th Class Result ਉਪਰ ਕਲਿੱਕ ਕਰੋ।
ਬੌਕਸ 'ਤੇ ਕਲਿੱਕ ਕਰੋ ਤੇ ਲੋੜੀਂਦੀ ਜਾਣਕਾਰੀ ਭਰੋ।
ਰਿਜ਼ਲਟ ਤੁਹਾਡੀ ਸਕ੍ਰੀਨ 'ਤੇ ਹੋਵੇਗਾ।
ਭਵਿੱਖ ਲਈ ਪ੍ਰਿੰਟ ਜ਼ਰੂਰ ਲੈ ਲਿਓ।
ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਸੰਬੋਧਨ, ਦਿੱਤਾ ਇਹ ਖਾਸ ਸੁਨੇਹਾ