Shehnaaz Gill and Guru Randhawa New Song Sunrise:  ਪੰਜਾਬੀ ਅਦਾਕਾਰ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦਾ ਸਟਾਰਰ ਗੀਤ 'ਸਨਰਾਈਜ਼' (Sunrise song) ਅੱਜ ਰਿਲੀਜ਼ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਅਦਾਕਾਰ-ਗਾਇਕ ਜੋੜੀ ਲਗਾਤਾਰ ਗੀਤ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਸੀ।


COMMERCIAL BREAK
SCROLL TO CONTINUE READING

ਹੁਣ ਸ਼ਹਿਨਾਜ਼ ਗਿੱਲ (Shehnaaz Gill)  ਅਤੇ ਗੁਰੂ ਰੰਧਾਵਾ (Guru Randhawa) ਦਾ ਸਟਾਰਰ ਗੀਤ 'ਸਨਰਾਈਜ਼' (New Song Sunrise)ਸਾਹਮਣੇ ਆਇਆ ਹੈ, ਜਿਸ 'ਚ ਸ਼ਹਿਨਾਜ਼ ਅਤੇ ਗੁਰੂ ਰੰਧਾਵਾ ਦਾ ਰੋਮਾਂਸ ਦੇਖ ਕੇ ਤੁਸੀਂ ਸੋਚਣ ਲੱਗ ਜਾਓਗੇ ਕਿ ਇਹ ਸਭ ਤੋਂ ਵਧੀਆ ਜੋੜੀ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਗੁਰੂ ਨੇ ਲਿਖਿਆ ਹੈ, ਸੰਗੀਤ ਦਿੱਤਾ ਹੈ ਅਤੇ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਗੀਤ 'ਚ ਸ਼ਹਿਨਾਜ਼ ਗਿੱਲ(Shehnaaz Gill) ਦੀ ਖੂਬਸੂਰਤ ਆਵਾਜ਼ ਵੀ ਸੁਣਾਈ ਦੇਵੇਗੀ।



ਇਹ ਵੀ ਪੜ੍ਹੋ: Chandigarh Weather Update: ਸ਼ਿਮਲਾ ਤੋਂ ਵੀ ਠੰਢਾ ਹੈ ਚੰਡੀਗੜ੍ਹ! ਧੁੰਦ ਕਾਰਨ ਕਈ ਉਡਾਣਾਂ ਰੱਦ, ਭਲਕੇ ਹਲਕੀ ਬਾਰਿਸ਼ ਦੀ ਸੰਭਾਵਨਾ


ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾ ਸਿਰਫ਼ ਪੰਜਾਬ ਦੇ ਫ਼ਿਲਮ ਇੰਡਸਟਰੀ 'ਚ ਸਗੋਂ ਬਾਲੀਵੁੱਡ 'ਚ ਵੀ ਆਪਣਾ ਨਾਮ ਬਣਾ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਵੱਲੋਂ ਪਹਿਲਾ ਇਸ ਗੀਤ ਦਾ ਖੂਬਸੂਰਤ ਰੋਮਾਂਟਿਕ ਪੋਸਟਰ ਸ਼ੇਅਰ (New Song  Sunrise Poster) ਕੀਤਾ ਗਿਆ ਸੀ ਅਤੇ ਅੱਜ ਗੀਤ ਰਿਲੀਜ਼ ਹੋ ਗਿਆ ਹੈ। ਇਹ ਗੀਤ(New Song Sunrise)  ਫੈਨਸ ਨੂੰ ਬਹੁਤ ਪਸੰਦ ਵੀ ਆ ਰਿਹਾ ਹੈ ਅਤੇ ਫੈਨਸ ਲਗਾਤਾਰ ਕਾਮੈਂਟ ਕਰ ਰਹੇ ਹਨ।


ਇਹ ਵੀ ਪੜ੍ਹੋ: Shehnaaz-Guru Randhawa: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਨੇ ਜਿੱਤਿਆ ਫੈਨਜ਼ ਦਾ ਦਿਲ, ਨਵੇਂ ਗੀਤ ਦਾ ਪੋਸਟਰ ਕੀਤਾ ਜਾਰੀ


ਇਸ ਗੀਤ (New Song Sunrise) 'ਚ ਦੋਵੇਂ ਰੋਮਾਂਟਿਕ ਜੋੜੇ ਦੇ ਰੂਪ 'ਚ ਨਜ਼ਰ ਆ ਰਹੇ ਹਨ। ਉਹ ਇੱਕ ਦੂਜੇ ਨਾਲ ਮਸਤੀ ਕਰਦੇ, ਮਜ਼ਾਕ ਕਰਦੇ ਅਤੇ ਰੋਮਾਂਸ ਕਰਦੇ ਦੇਖੇ ਜਾ ਸਕਦੇ ਹਨ। ਸ਼ਹਿਨਾਜ਼ ਨੂੰ ਗੁਰੂ ਨਾਲ ਇੰਨਾ ਰੋਮਾਂਟਿਕ ਹੁੰਦਾ ਦੇਖ ਕੇ ਉਨ੍ਹਾਂ ਦੇ ਕੁਝ ਪ੍ਰਸ਼ੰਸਕ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਜਦੋਂ ਕਿ ਕੁਝ ਲੋਕਾਂ ਨੂੰ ਇਹ ਜੋੜੀ ਸਭ ਤੋਂ ਵਧੀਆ ਲੱਗ ਰਹੀ ਹੈ।