Shehnaaz-Guru Randhawa: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਨੇ ਜਿੱਤਿਆ ਫੈਨਜ਼ ਦਾ ਦਿਲ, ਨਵੇਂ ਗੀਤ ਦਾ ਪੋਸਟਰ ਕੀਤਾ ਜਾਰੀ
Advertisement
Article Detail0/zeephh/zeephh2041131

Shehnaaz-Guru Randhawa: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਨੇ ਜਿੱਤਿਆ ਫੈਨਜ਼ ਦਾ ਦਿਲ, ਨਵੇਂ ਗੀਤ ਦਾ ਪੋਸਟਰ ਕੀਤਾ ਜਾਰੀ

Shehnaaz Gill and Guru Randhawa New Song Sunrise Poster: ਪੰਜਾਬੀ ਅਦਾਕਾਰ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ।

 

Shehnaaz-Guru Randhawa: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਨੇ ਜਿੱਤਿਆ ਫੈਨਜ਼ ਦਾ ਦਿਲ, ਨਵੇਂ ਗੀਤ ਦਾ ਪੋਸਟਰ ਕੀਤਾ ਜਾਰੀ

Shehnaaz Gill and Guru Randhawa New Song Poster:  ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨਾ ਸਿਰਫ਼ ਪੰਜਾਬ ਦੇ ਫ਼ਿਲਮ ਇੰਡਸਟਰੀ 'ਚ ਸਗੋਂ ਬਾਲੀਵੁੱਡ 'ਚ ਵੀ ਆਪਣਾ ਨਾਮ ਬਣਾ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਵੱਲੋਂ  ਗੀਤ ਦਾ ਖੂਬਸੂਰਤ ਰੋਮਾਂਟਿਕ ਪੋਸਟਰ ਸ਼ੇਅਰ (New Song  Sunrise Poster) ਕੀਤਾ ਗਿਆ ਹੈ। ਗੀਤ ਦਾ ਇਹ ਪੋਸਟਰ ਬਹੁਤ ਹੀ ਪਸੰਦ ਵੀ ਆ ਰਿਹਾ ਹੈ ਅਤੇ ਫੈਨਸ ਲਗਾਤਾਰ ਕਾਮੈਂਟ ਕਰ ਰਹੇ ਹਨ।

ਖੂਬਸੂਰਤ ਰੋਮਾਂਟਿਕ ਪੋਸਟਰ ਸ਼ੇਅਰ ਕਰਦਿਆਂ ਅਦਾਕਾਰ ਸ਼ਹਿਨਾਜ਼ ਗਿੱਲ ਨੇ ਲਿਖਿਆ ਹੈ ਕਿ ਇਹ ਸਿਰਫ਼ ਇੱਕ (New Song Sunrise Poster)  ਗੀਤ ਨਹੀਂ ਹੈ, ਇਹ ਇੱਕ ਖ਼ੂਬਸੂਰਤ ਅਹਿਸਾਸ ਹੈ। ਸਾਰਿਆਂ ਦਾ ਧੰਨਵਾਦ, ਸਾਨੂੰ ਪਿਆਰ ਕਰਨ ਲਈ... ਮੂਨਰਾਈਜ਼ ਦੇ ਬਾਅਦ, ਹਮੇਸ਼ਾ ਇੱਕ ਸਨਰਾਈਜ਼ ਹੈ #Sunrise!  @gururandhawa ਪੂਰੀ ਵੀਡੀਓ 8 ਜਨਵਰੀ 2024 ਨੂੰ ਆਊਟ ਹੋਏਗੀ…ਨਵੇਂ ਸਾਲ ਦੀਆਂ ਮੁਬਾਰਕਾਂ।

ਦੇਖੋ ਖੂਬਸੂਰਤ ਰੋਮਾਂਟਿਕ ਪੋਸਟਰ (New Song Sunrise Poster)  

ਅਕਸਰ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੀਆਂ ਮਸਤੀ ਕਰਦਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਫੈਂਨਸ ਵੀ ਇਹਨਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਅਤੇ ਗੁਰੂ ਰੰਧਾਵਾ  ਆਪਣੇ ਗੀਤਾਂ ਦੇ ਚੱਲਦੇ ਸੁਰਖੀਆਂ ਵਿੱਚ ਬਣੇ ਹੋਏ ਹਨ।  ਦੋਨੋਂ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਆਪਣੀ ਨਵੀਂ ਐਲਬਮ G Thing ਦੇ ਚੱਲਦੇ ਹਰ ਪਾਸੇ ਛਾਏ ਹੋਏ ਸਨ।

ਇਹ ਵੀ ਪੜ੍ਹੋ: ਗੁਰੂ ਰੰਧਾਵਾ ਦੀਆਂ ਬਾਹਾਂ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਫੈਨਜ਼ ਨੇ ਕਿਹਾ ਕਿ 'ਦੋਵੇਂ ਕਿੰਨੇ ਸੋਹਣੇ ਲੱਗ ਰਹੇ ਹਨ'

Trending news