Burna Boy tribute to Sidhu Moosewala: ਮੌਤ ਤੋਂ ਇੱਕ ਸਾਲ ਬਾਅਦ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਗਾਤਾਰ ਸੁਰਖੀਆਂ ਵਿੱਚ ਹੈ।  ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ਦੀ ਅੱਜ ਵੀ ਕਮੀ ਨਹੀਂ ਹੈ। ਲੋਕ ਅੱਜ ਵੀ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਰਨਾ ਬੁਆਏ ਦੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਦੌਰਾਨ ਗਾਇਕ ਨੇ ਆਪਣੇ ਸੰਗੀਤ ਸਮਾਰੋਹ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਬਰਨਾ ਬੁਆਏ ਨਾਲ ਗਾਇਆ ਗੀਤ ‘ਮੇਰਾ ਨਾਂ’ ਹਾਲ ਹੀ ਵਿੱਚ ਲਾਂਚ ਹੋਇਆ ਸੀ। ਇਸ ਗੀਤ ਨੂੰ ਸੋਸ਼ਲ ਮੀਡੀਆ ਉਪਰ ਲੱਖਾਂ ਲੋਕਾਂ ਨੇ ਸੁਣਿਆ। ਇਸ ਦੌਰਾਨ 7 ਲੱਖ ਲੋਕਾਂ ਨੇ ਗੀਤ ਨੂੰ ਲਾਈਕ ਕੀਤਾ ਅਤੇ ਡੇਢ ਲੱਖ ਟਿੱਪਣੀਆਂ ਕੀਤੀਆਂ ਗਈਆਂ। ਇਸ ਗੀਤ ਵਿੱਚ ਨਾਇਜੀਰੀਅਨ ਰੈਪਰ ਬਰਨਾ ਬੁਆਏ ਅਤੇ ਸਪੀਕ ਬੈਗਲਿਜ਼ ਨੇ ਆਵਾਜ਼ ਦਿੱਤੀ ਹੈ। ਇਹ ਗੀਤ 3 ਮਿੰਟ 26 ਸੈਕਿੰਡ ਦਾ ਹੈ। 


ਇਹ ਵੀ ਪੜ੍ਹੋ: Punjab News: ਪੂਰੇ ਪੰਜਾਬ 'ਚ ਸੈਰ ਸਪਾਟਾ ਮੇਲੇ ਕਰਾਏਗੀ ਪੰਜਾਬ ਸਰਕਾਰ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਖੁਦ ਵੀ ਦਿਖਾਈ ਦੇ ਰਹੇ ਹਨ।


ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਸ਼ੋਅ ਦੌਰਾਨ ਗਾਇਕ ਬਰਨਾ ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਭਾਵੁਕ ਹੋ ਗਏ ਸਨ। ਬਰਨਾ ਨੇ ਮੂਸੇਵਾਲਾ ਦੇ ਹਸਤਾਖ਼ਰ ਅੰਦਾਜ਼ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਸ 'ਚ ਉਸ ਨੇ ਆਪਣੇ ਪੱਟ 'ਤੇ ਹੱਥ ਮਾਰ ਕੇ ਹਵਾ 'ਚ ਲਹਿਰਾਇਆ ਸੀ। ਇਸ ਦੌਰਾਨ ਸ਼ੋਅ 'ਚ ਮੌਜੂਦ ਦਰਸ਼ਕ ਵੀ ਭਾਵੁਕ ਹੋ ਗਏ ਸਨ।



ਪਿਛਲੇ ਕੁਝ ਮਹੀਨੇ ਪਹਿਲਾਂ ਬਰਨਾ ਬੁਆਏ ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਸੀ। ਬਰਨਾ ਬੁਆਏ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਪਿਤਾ ਬਲਕੌਰ ਸਿੰਘ ਨਾਲ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਭਾਵੁਕ ਹੋ ਗਏ ਸਨ ਦਰਅਸਲ ਸਿੱਧੂ ਮੂਸੇਵਾਲਾ ਦੀ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਪਿੱਛੋਂ ਇਹ ਉਸ ਦਾ ਰਿਲੀਜ਼ ਹੋਇਆ ਤੀਸਰਾ ਗੀਤ ਸੀ।