Urfi Javed Threat: ਉਰਫੀ ਜਾਵੇਦ ਦਾ ਨਾਮ ਸਾਹਮਣੇ ਆਉਂਦੇ ਹੀ ਮੰਨੋ ਕਿ ਕਿਸੇ ਨਵੀਂ ਲੁੱਕ ਵਿੱਚ ਨਜ਼ਰ ਆਵੇਗੀ। ਉਨ੍ਹਾਂ ਦੀ ਪਛਾਣ ਹੀ ਉਨ੍ਹਾਂ ਦੇ ਫੈਸ਼ਨ ਕਰਕੇ ਬਣੀ ਹੈ। ਕੱਪੜਿਆਂ ਕਾਰਨ ਜ਼ਿਆਦਾਤਰ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਦਾ ਰਿਹਾ ਹੈ। ਕੱਪੜਿਆਂ ਨੂੰ ਲੈ ਕੇ ਉਨ੍ਹਾਂ ਨੂੰ ਧਮਕੀ ਤੱਕ ਮਿਲ ਚੁੱਕੀ ਹੈ। ਇਹ ਨਹੀਂ ਮਾਮਲਾ ਪੁਲਿਸ ਕੋਲ ਪੁੱਜ ਗਿਆ ਹੈ। ਇਸ ਵਾਰ ਉਰਫੀ ਪੁਲਿਸ ਥਾਣੇ ਪੁੱਜੀ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਫੋਨ ਕਰਨ ਵਾਲੇ ਸ਼ਖ਼ਸ ਨੇ ਖੁਦ ਨੂੰ ਡਾਇਰੈਕਟਰ ਨੀਰਜ਼ ਪਾਂਡੇ ਦਾ ਸਹਾਇਕ ਹੋਣ ਦਾ ਦਾਅਵਾ ਕੀਤਾ।


COMMERCIAL BREAK
SCROLL TO CONTINUE READING

ਉਰਫੀ ਨੇ ਇੰਸਟਾਗ੍ਰਾਮ ਸਟੋਰੀ ਉਤੇ ਵੀਡੀਓ ਸਾਂਝੀ ਕੀਤੀ ਹੈ। ਉਹ ਕਾਰ ਵਿੱਚ ਬੈਠੀ ਹੈ। ਉਨ੍ਹਾਂ ਨੇ ਚਿਹਰੇ ਉਤੇ ਮਾਸਕ ਲਗਾ ਰੱਖਿਆ ਹੈ। ਉਹ ਕਹਿੰਦੀ ਹੈ, 'ਮੈਂ ਬਹੁਤ ਬਿਮਾਰ ਹਾਂ ਅਤੇ ਉਦੋਂ ਵੀ ਮੈਨੂੰ ਇਥੇ ਆਉਣਾ ਪਿਆ।' ਇਸ ਤੋਂ ਬਾਅਦ ਉਹ ਪੁਲਿਸ ਥਾਣੇ ਵੱਲ ਦਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ 'ਕਿਸੇ ਨੇ ਮੈਨੂੰ ਫੋਨ ਕੀਤਾ ਅਤੇ ਕੱਪੜਿਆਂ ਕਾਰਨ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।' ਉਸ ਨੇ ਕਿਹਾ ਕਿ ਉਸ ਕੋਲ ਮੇਰੀ ਗੱਡੀ ਦਾ ਨੰਬਰ ਵੀ। ਮੈਂ ਥੱਕ ਚੁੱਕੀ ਹਾਂ।'


ਵੀਡੀਓ ਵਿੱਚ ਉਰਫੀ ਨੇ ਲਿਖਿਆ, 'ਮੇਰੀ ਜ਼ਿੰਦਗੀ ਵਿੱਚ ਸਵਾਗਤ ਹੈ। ਇਕ ਹੋਰ ਦਿਨ, ਇੱਕ ਹੋਰ ਸੋਸ਼ਣ ਕਰਨ ਵਾਲਾ, ਮੈਂ ਜ਼ਿਆਦਾਤਰ ਅਜਿਹੇ ਫੋਨ ਇਗਨੋਰ ਕਰ ਦਿੰਦੀ ਹਾਂ ਪਰ ਇਸ ਵਾਰ ਉਹ ਮੇਰੀ ਕਾਰ ਦਾ ਨੰਬਰ ਜਾਣਦਾ ਹੈ, ਪਹਿਲਾਂ ਉਸ ਨੇ ਮੈਨੂੰ ਮੀਟਿੰਗ ਲਈ ਬੁਲਾਇਆ ਅਤੇ ਮੈਨੂੰ ਸਮਝ ਆਇਆ ਕਿ ਇਹ ਇੱਕ ਸਕੈਮ ਹੈ ਤਾਂ ਉਸ ਨੇ ਮੈਨੂੰ ਧਮਕੀਆਂ ਦੇਣੀਆਂ ਕਰ ਦਿੱਤੀਆਂ ਹਨ। ਅਜਿਹਾ ਉਦੋਂ ਹੋ ਰਿਹਾ ਹੈ ਜਦ ਮੈਂ ਬਹੁਤ ਬਿਮਾਰ ਹਾਂ।'


ਇਹ ਵੀ ਪੜ੍ਹੋ : Atiq Ahmad Murder News: ਅਤੀਕ-ਅਸ਼ਰਫ ਨੂੰ ਮਾਰਨ ਵਾਲੇ ਹਮਲਾਵਰ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਵੱਡੀ ਗੱਲ


ਉਰਫੀ ਨੇ ਅਗਲੀ ਇੰਸਟਾਗ੍ਰਾਮ ਸਟੋਰੀ ਉਤੇ ਲਿਖਿਆ, 'ਕਿਸੇ ਨੇ ਮੈਨੂੰ ਫੋਨ ਕੀਤਾ ਅਤੇ ਕਹਿ ਰਿਹਾ ਸੀ ਕਿ ਨੀਰਜ਼ ਪਾਂਡੇ ਦੇ ਆਫਿਸ ਨਾਲ ਬੋਲ ਰਿਹਾ ਹੈ। ਉਹ ਉਨ੍ਹਾਂ ਸਹਾਇਕ ਹੈ ਅਤੇ ਸਰ ਮੈਨੂੰ ਮਿਲਣਾ ਚਾਹੁੰਦਾ ਹੈ। ਮੈਂ ਉਸ ਨੂੰ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਉਹ ਉਹ ਮੈਨੂੰ ਪ੍ਰੋਜੈਕਟ ਨਾਲ ਜੁੜੀ ਸਾਰੀ ਡਿਟੇਲ ਭੇਜ ਦਵੇ। ਉਦੋਂ ਉਹ ਕਥਿਤ ਸਹਾਇਕ ਬਹੁਤ ਹੈਰਾਨ ਹੋਇਆ ਕਿ ਮੇਰੀ ਹਿੰਮਤ ਕਿਸ ਤਰ੍ਹਾਂ ਹੋਈ ਨੀਰਜ਼ ਪਾਂਡੇ ਦਾ ਅਪਮਾਨ ਕਰਨ ਦੀ। ਉਸ ਨੇ ਮੈਨੂੰ ਕਿਹਾ ਕਿ ਉਹ ਮੇਰੀ ਕਾਰ ਦਾ ਨੰਬਰ ਅਤੇ ਸਭ ਕੁਝ ਜਾਣਦਾ ਹੈ। ਮੈਂ ਜਿਸ ਤਰ੍ਹਾਂ ਦੇ ਕੱਪੜੇ ਪਹਿਨਦੀ ਹਾਂ ਉਸ ਕਾਰਨ ਮੇਰੀ ਕੁੱਟਮਾਰ ਕਰਕੇ ਮਾਰ ਦੇਣਾ ਚਾਹੁੰਦਾ ਹੈ। ਇਹ ਸਭ ਇਸ ਲਈ ਕਿਉਂਕਿ ਮੈਂ ਬਿਨਾਂ ਕਾਗਜ਼ ਅਤੇ ਡਿਟੇਲਸ ਦੀ ਮੀਟਿੰਗ ਕਰਨ ਤੋਂ ਮਨ੍ਹਾਂ ਕਰ ਦਿੱਤਾ।'


ਇਹ ਵੀ ਪੜ੍ਹੋ : Punjab Weather Update: ਗਰਮੀ ਤੋਂ ਪਰੇਸ਼ਾਨ ਪੰਜਾਬੀਆਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਪਵੇਗਾ ਮੀਂਹ !