ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਵੱਡਾ ਬੱਸ ਹਾਦਸਾ ਹੋਇਆ ਹੈ, ਬੱਸ ਜੰਮੂ ਤੋਂ ਅੰਮ੍ਰਿਤਸਰ ਆ ਰਹੀ ਸੀ,ਬੱਸ ਵਿੱਚ 60 ਯਾਤਰੀ ਸਵਾਰ ਸਨ, ਹਾਦਸੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਜਦਕਿ 20 ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, 6 ਯਾਤਰੀ ਗੰਭੀਰ ਦੱਸੇ ਜਾ ਰਹੇ ਨੇ,ਕਈ ਯਾਤਰੀਆਂ ਦੇ  ਹੱਥ-ਪੈਰ ਵੀ ਕੱਟ ਗਏ ਨੇ, ਗੰਭੀਰ ਯਾਤਰੀਆਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ 


COMMERCIAL BREAK
SCROLL TO CONTINUE READING

ਕਿਵੇਂ ਹੋਇਆ ਬੱਸ ਹਾਦਸਾ ?


ਯਮੁਨਾ ਨਾਂ ਦੀ ਪ੍ਰਾਈਵੇਟ ਕੰਪਨੀ ਦੀ ਬੱਸ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਸੀ, ਬੱਸ ਵਿੱਚ 60 ਯਾਤਰੀ ਸਵਾਰ ਸਨ, ਜਿਵੇਂ ਹੀ ਬੱਸ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਪਹੁੰਚੀ ਨੈਸ਼ਨਲ ਹਾਈਵੇਅ 'ਤੇ ਰਾਹ ਬੰਦ ਸੀ, ਬੱਸ ਦੇ ਡਰਾਈਵਰ ਨੂੰ ਪਤਾ ਨਹੀਂ ਚੱਲਿਆ, ਬੱਸ ਦੀ ਰਫ਼ਤਾਰ ਇਨ੍ਹੀ ਤੇਜ਼ ਸੀ ਕੀ ਬੱਸ ਡਿਵਾਈਡਰ ਨਾਲ ਟਕਰਾਈ ਅਤੇ ਪਲਟ ਗਈ, ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ,SDM ਗੁਰਦਾਸਪੁਰ ਨੂੰ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, SDM ਨੇ ਕਿਹਾ ਜਾਂਚ ਤੋਂ ਬਾਅਦ ਕਾਰਵਾਹੀ ਕੀਤੀ ਜਾਵੇਗੀ 


ਮੁੱਖ ਮੰਤਰੀ ਨੇ ਜਤਾਇਆ ਦੁੱਖ 


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਸ ਹਾਦਸੇ ਨੂੰ ਮੰਦਭਾਗਾ ਦੱਸਿਆ ਹੈ,ਮੁੱਖ ਮੰਤਰੀ ਨੇ ਯਾਤਰੀ ਦੀ ਮੌਤ 'ਤੇ  ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸੜਕ ਦੁਰਘਟਨਾ ਵਿੱਚ ਜ਼ਖਮੀ ਯਾਤਰੀਆਂ ਦੀ ਜਲਦ ਰਿਕਵਰੀ ਦੀ ਅਰਦਾਸ ਕੀਤੀ ਹੈ