Cabinet Minister Harjot Bains Wedding News: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਆਈਪੀਐਸ ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਬੈਂਸ ਦਾ ਵਿਆਹ ਭਲਕੇ 25 ਮਾਰਚ ਨੂੰ ਹੋਣ ਜਾ ਰਿਹਾ ਹੈ। ਹਰਜੋਤ ਬੈਂਸ ਗੁਰੂਗ੍ਰਾਮ ਦੇ ਰਹਿਣ ਵਾਲੇ ਰਾਕੇਸ਼ ਯਾਦਵ ਦੀ ਧੀ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਭਲਕੇ ਵਿਆਹ ਦੇ ਬੰਧਨ ਵਿੱਚ ਬੱਝਣਗੇ। ਵਿਆਹ ਸਮਾਗਮ ਨੰਗਲ ਦੇ ਐਨਐਫਐਲ ਸਟੇਡੀਅਮ ਵਿੱਚ ਰੱਖਿਆ ਗਿਆ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਦੇ ਵਿਆਹ ਸਮਾਗਮ ਸਬੰਧੀ ਸਾਰੇ ਕਾਰਜ ਨੰਗਲ ਵਿਖੇ ਹੋਣਗੇ। ਉਨ੍ਹਾਂ ਦੇ ਵਿਆਹ ਸਮਾਗਮ ਵਿਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਇਲਾਵਾ ਕੈਬਨਿਟ ਮੰਤਰੀ ਅਤੇ ਐਮਐਲਏ ਪਹੁੰਚ ਰਹੇ ਹਨ। ਨੰਗਲ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। ਆਉਣ ਜਾਣ ਵਾਲੇ ਰਸਤਿਆਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ, ਚੌਂਕਾਂ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਦੇ ਚਾਹੁਣ ਵਾਲੇ ਅਤੇ ਹੋਰ ਪਿੰਡਾਂ ਦੇ ਪੰਚਾਂ-ਸਰਪੰਚਾਂ ਤੋਂ ਇਲਾਵਾ ਹੋਰ ਕਈ ਸੱਜਣਾਂ ਮਿੱਤਰਾਂ ਲਈ ਉਸੇ ਦਿਨ ਰਾਤ ਵੇਲੇ ਰਾਤ ਦੇ ਖਾਣੇ ਦਾ ਇੰਤਜਾਮ ਨੰਗਲ ਦੇ ਐਨਐੱਫਐੱਲ ਸਟੇਡੀਅਮ ਵਿੱਚ ਕੀਤਾ ਗਿਆ ਹੈ, ਜਿਸ ਵਿੱਚ 8 ਤੋਂ 10 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।
ਨੌਜਵਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 25 ਮਾਰਚ ਦਿਨ ਐਤਵਾਰ ਨੂੰ ਆਪਣੇ ਪਰਿਵਾਰਕ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਆਈਪੀਐਸ ਅਧਿਕਾਰੀ ਜੋਤੀ ਯਾਦਵ ਫਿਲਹਾਲ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਹੈ।


ਇਹ ਵੀ ਪੜ੍ਹੋ : Amritpal Singh News: ਡਰਾਈਵਰ ਦਾ ਵੱਡਾ ਖੁਲਾਸਾ- 100 ਰੁਪਏ 'ਚ ਅੰਮ੍ਰਿਤਪਾਲ ਨੇ ਭੱਜਣਾ ਦਾ ਲਾਇਆ 'ਜੁਗਾੜ'! ਫੋਟੋ ਹੋਈ ਵਾਇਰਲ


ਕੈਬਨਿਟ ਮੰਤਰੀ ਆਪਣਾ ਵਿਆਹ ਆਪਣੇ ਹੀ ਹਲਕੇ ਵਿੱਚ ਖੂਬਸੂਰਤ ਸ਼ਹਿਰ ਨੰਗਲ ਵਿਖੇ ਕਰਨਗੇ। ਵਿਆਹ ਸਮਾਗਮਾਂ ਦੀ ਗੱਲ ਕਰ ਲਈ ਜਾਵੇ ਤਾਂ ਸਵੇਰੇ 10 ਵਜੇ ਦੇ ਕਰੀਬ ਨੰਗਲ ਦੇ ਇਤਿਹਾਸਿਕ ਗੁਰਦੁਆਰਾ ਵਿਭੌਰ ਸਾਹਿਬ ਵਿਖੇ ਉਹ ਅਨੰਦ ਕਾਰਜ ਕਰਵਾਉਣਗੇ। ਅਨੰਦ ਕਾਰਜ ਸਮੇਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਹੋਣਗੇ। ਅਰਵਿੰਦ ਕੇਜਰੀਵਾਲ ਅਤੇ ਹੋਰ ਮਹਿਮਾਨਾਂ ਲਈ ਨੰਗਲ ਦੇ ਸਤਲੁਜ ਸਦਨ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਉਨ੍ਹਾਂ ਦੇ ਵਿਆਹ ਸਮਾਗਮ ਵਿਚ ਕੁਝ ਚੋਣਵੇਂ ਲੋਕ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਸ਼ਾਮਲ ਹੋਣਗੇ ਉਥੇ ਹੀ ਰਾਤ ਦੇ ਸਮੇਂ ਡਿਨਰ ਪਾਰਟੀ ਰੱਖੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਹਲਕੇ ਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਹੋਰ ਚਾਹੁਣ ਵਾਲੇ ਲੋਕ ਸ਼ਾਮਲ ਹਨ। ਇਸ ਸਮਾਗਮ ਵਿਚ ਲਗਭਗ 8 ਤੋਂ 10 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਵਿਚ ਸੌ ਤੋਂ ਵੱਧ ਹਲਵਾਈ ਅਤੇ 400 ਤੋਂ ਵੱਧ ਵੇਟਰ ਕੰਮ ਕਰਨਗੇ। ਡਿਨਰ ਪਾਰਟੀ ਲਈ 2 ਲੱਖ ਸਕੇਅਰ ਫੁੱਟ ਵਿੱਚ ਟੈਂਟ ਲਗਾਇਆ ਗਿਆ ਹੈ।


ਜਿੱਥੇ ਇਸ ਵਿਆਹ ਵਿੱਚ ਵੀਆਈਪੀ ਵੀਵੀਆਈਪੀ ਪਹੁੰਚਣਗੇ, ਉਨ੍ਹਾਂ ਦੀ ਸੁਰੱਖਿਆ ਤੇ ਟ੍ਰੈਫਿਕ ਸੁਚਾਰੂ ਪ੍ਰਬੰਧ ਲਈ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਵੀਆਈਪੀ ਤੇ ਵੀਵੀਆਈਪੀ ਦੇ ਠਹਿਰਾਅ ਲਈ ਬੀਬੀਐਮਬੀ ਦੇ ਨੰਗਲ ਦੇ ਸਤਲੁਜ ਸਦਨ ਵਿੱਚ ਇੰਤਜ਼ਾਮ ਕੀਤੇ ਗਏ ਹਨ।


ਇਹ ਵੀ ਪੜ੍ਹੋ : ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਦਾ ਮਾਮਲਾ, ਦਿੱਲੀ ਪੁਲਿਸ ਨੇ ਦਰਜ ਕੀਤਾ ਕੇਸ