Panchkula Vidhan Sabha Seat: ਪੰਚਕੂਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਚੰਦਰ ਮੋਹਨ ਜਿੱਤੇ
Panchkula Vidhan Sabha Seat: ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੀਆਂ 2 ਵਿਧਾਨ ਸਭਾ ਸੀਟਾਂ `ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜ਼ਿਲ੍ਹੇ ਵਿੱਚ ਕੁੱਲ 2 ਗਿਣਤੀ ਕੇਂਦਰ ਬਣਾਏ ਗਏ ਹਨ।
Panchkula Vidhan Sabha Seat: ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੀਆਂ 2 ਵਿਧਾਨ ਸਭਾ ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜ਼ਿਲ੍ਹੇ ਵਿੱਚ ਕੁੱਲ 2 ਗਿਣਤੀ ਕੇਂਦਰ ਬਣਾਏ ਗਏ ਹਨ।
ਇਹ ਵੀ ਪੜ੍ਹੋ : Haryana Assembly Election result 2024 Live Updates: ਹਰਿਆਣਾ ਵਿੱਚ ਸ਼ੁਰੂਆਤੀ ਰੁਝਾਨ ਆਏ ਸਾਹਮਣੇ, ਕਾਂਗਰਸ ਤੇ ਭਾਜਪਾ ਵਿਚਾਲੇ ਕੜੀ ਟੱਕਰ
ਪੰਚਕੂਲਾ ਵਿਧਾਨ ਸਭਾ ਸੀਟ ਦੀ ਗਿਣਤੀ ਸਰਕਾਰੀ ਪੀਜੀ ਕਾਲਜ, ਸੈਕਟਰ 1 ਵਿੱਚ ਅਤੇ ਕਾਲਕਾ ਸੀਟ ਦੀ ਗਿਣਤੀ ਸਰਕਾਰੀ ਗਰਲਜ਼ ਕਾਲਜ, ਸੈਕਟਰ 14 ਵਿੱਚ ਹੋਈ। ਕਾਂਗਰਸੀ ਉਮੀਦਵਾਰ ਚੰਦਰ ਮੋਹਨ ਬਿਸ਼ਨੋਈ ਨੇ ਭਾਜਪਾ ਉਮੀਦਵਾਰ ਗਿਆਨਚੰਦ ਗੁਪਤਾ ਨੂੰ ਹਰਾਇਆ।
ਪੰਚਕੂਲਾ ਜ਼ਿਲ੍ਹੇ ਦੀਆਂ ਦੋਵੇਂ ਸੀਟਾਂ ਦੇ ਨਤੀਜੇ ਆ ਗਏ ਹਨ। ਪੰਚਕੂਲਾ ਵਿਧਾਨ ਸਭਾ ਸੀਟ ਕਾਂਗਰਸ ਨੇ ਜਿੱਤ ਲਈ ਹੈ। ਉਥੇ ਕਾਲਕਾ ਸੀਟ ਭਾਜਪਾ ਕਮਲ ਖਿੜਾਉਣ ਵਿੱਚ ਸਫਲ ਰਹੀ ਹੈ। ਪੰਚਕੂਲਾ ਸੀਟ ਤੋਂ ਕਾਂਗਰਸ ਦੇ ਚੰਦਰ ਮੋਹਨ ਨੇ ਜਿੱਤ ਦਰਜ ਕੀਤੀ ਹੈ, ਜਦੋਂ ਕਿ ਕਾਲਕਾ ਸੀਟ ਤੋਂ ਭਾਜਪਾ ਦੀ ਸ਼ਕਤੀ ਰਾਣੀ ਸ਼ਰਮਾ ਜੇਤੂ ਰਹੀ ਹੈ। ਇਨ੍ਹਾਂ ਦੋਵਾਂ ਸੀਟਾਂ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਸੀ।
ਪੰਚਕੂਲਾ ਜ਼ਿਲ੍ਹੇ ਦੀਆਂ ਦੋ ਸੀਟਾਂ ਉਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਹੈ। ਪੰਚਕੂਲਾ ਸੀਟ ਤੋਂ ਕਾਂਗਰਸ ਦੇ ਚੰਦਰ ਮੋਹਨ ਨੇ ਭਾਜਪਾ ਦੇ ਗਿਆਨ ਚੰਦ ਗੁਪਤਾ ਨੂੰ 1976 ਵੋਟਾਂ ਨਾਲ ਹਰਾਇਆ। ਚੰਦਰ ਮੋਹਨ ਨੇ 67253 ਵੋਟਾਂ ਹਾਸਲ ਕੀਤੀਆਂ। ਜਦਕਿ ਭਾਜਪਾ ਦੇ ਗਿਆਨ ਚੰਦ ਗੁਪਤਾ ਨੂੰ 65,277 ਵੋਟਾਂ ਮਿਲੀਆਂ। ਕਾਲਕਾ ਸੀਟ ਤੋਂ ਭਾਜਪਾ ਦੀ ਸ਼ਕਤੀ ਰਾਣੀ ਸ਼ਰਮਾ ਨੇ ਕਾਂਗਰਸ ਦੇ ਪ੍ਰਦੀਪ ਚੌਧਰੀ ਨੂੰ ਹਰਾਇਆ। ਸ਼ਕਤੀ ਰਾਣੀ 10,883 ਵੋਟਾਂ ਨਾਲ ਜੇਤੂ ਰਹੀ ਹੈ। ਸ਼ਕਤੀ ਰਾਣੀ ਸ਼ਰਮਾ ਨੂੰ 60,612 ਅਤੇ ਕਾਂਗਰਸ ਦੇ ਪ੍ਰਦੀਪ ਚੌਧਰੀ ਨੂੰ 49,729 ਵੋਟਾਂ ਮਿਲੀਆਂ।
ਪੰਚਕੂਲਾ ਵਿਧਾਨ ਸਭਾ ਸੀਟ 'ਤੇ 2014 ਅਤੇ 2019 ਤੋਂ ਭਾਜਪਾ ਕਾਬਜ਼ ਹੈ। ਸਾਲ 2019 'ਚ ਭਾਜਪਾ ਉਮੀਦਵਾਰ ਗਿਆਨ ਚੰਦ ਗੁਪਤਾ ਨੇ ਕਾਂਗਰਸ ਉਮੀਦਵਾਰ ਚੰਦਰਮੋਹਨ ਨੂੰ ਕਰੀਬ 5300 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਇੱਥੇ ਦੱਸਣਯੋਗ ਹੈ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਪੰਚਕੂਲਾ ਜ਼ਿਲ੍ਹੇ ਵਿੱਚ 65.23 ਫੀਸਦੀ ਵੋਟਿੰਗ ਹੋਈ ਹੈ। ਜਦੋਂ ਕਿ ਪੰਚਕੂਲਾ ਵਿਧਾਨ ਸਭਾ ਹਲਕੇ ਵਿੱਚ ਸਿਰਫ਼ 59.37 ਫੀਸਦੀ ਵੋਟਿੰਗ ਹੋ ਸਕੀ।
ਇਹ ਵੀ ਪੜ੍ਹੋ : Punjab Breaking Live Updates: ਜਲੰਧਰ ਵਿੱਚ ਹੋਵੇਗੀ ਅੱਜ ਪੰਜਾਬ ਵਜਾਰਤ ਦੀ ਮੀਟਿੰਗ; ਕਈ ਮੁੱਦਿਆਂ 'ਤੇ ਹੋਵੇਗੀ ਚਰਚਾ