Himachal Pradesh News: ਮਨਾਲੀ `ਚ ਰੁੜੀ ਪੀਆਰਟੀਸੀ ਬੱਸ ਦੇ ਮਲਬੇ `ਚੋਂ ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਲਾਸ਼ਾਂ ਬਰਾਮਦ
Himachal Pradesh News: ਪਿਛਲੇ ਮਹੀਨੇ ਹੜ੍ਹ ਕਾਰਨ ਮਨਾਲੀ ਵਿੱਚ ਰੁੜੀ ਪੀਆਰਟੀਸੀ ਦੀ ਬੱਸ ਦੇ ਮਲਬੇ ਵਿਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ।
Himachal Pradesh News: ਜੁਲਾਈ ਮਹੀਨੇ ਦੇ ਸ਼ੁਰੂਆਤ ਵਿੱਚ ਭਾਰੀ ਮੀਂਹ ਮਗਰੋਂ ਆਏ ਹੜ੍ਹ ਕਾਰਨ ਰੁੜੀ ਪੀਆਰਟੀਸੀ ਦੀ ਬੱਸ ਦੇ ਮਲਬੇ ਥੱਲਿਓਂ ਤਿੰਨ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਅੱਜ ਮਨਾਲੀ ਪ੍ਰਸ਼ਾਸਨ ਤੇ ਪੁਲਿਸ ਨੇ ਚਾਰ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਬਾਅਦ ਨੁਕਸਾਨੀ ਬੱਸ ਨੂੰ ਬਿਆਸ ਨਦੀ ਤੋਂ ਬਾਹਰ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਵਿੱਚ ਇਸ ਸਾਲ ਜੁਲਾਈ ਦੇ ਮਹੀਨੇ 'ਚ ਪਏ ਭਾਰੀ ਮੀਂਹ ਨੇ ਬਣਾਇਆ ਰਿਕਾਰਡ, 2000 ਤੋਂ ਬਾਅਦ...
ਬੱਸ ਦੇ ਮਲਬੇ ਤੋਂ ਅੱਜ ਇੱਕ ਹੀ ਪਰਿਵਾਰ ਦੇ ਮਾਂ, ਬੇਟੀ ਤੇ ਦਾਦੇ ਦੀ ਲਾਸ਼ ਬਰਾਮਦ ਹੋਈ ਹੈ। ਪੀਆਰਟੀਸੀ ਦੀ ਬੱਸ ਜਦ ਹੜ੍ਹ ਵਿੱਚ ਰੁੜ ਗਈ ਸੀ ਤਾਂ ਉਸ ਸਮੇਂ ਬੱਸ ਕੰਡਕਟਰ ਸਮੇਤ ਕੁਲ 13 ਲੋਕ ਸਵਾਰ ਸਨ। ਬੱਸ ਡਰਾਈਵਰ ਦੀ ਲਾਸ਼ ਪਹਿਲਾਂ ਹੀ ਮੰਡੀ ਵਿਚੋਂ ਬਰਾਮਦ ਕਰ ਲਈ ਗਈ ਸੀ। ਜਦਕਿ ਅਜੇ 9 ਲੋਕ ਲਾਪਤਾ ਚੱਲ ਰਹੇ ਹਨ। ਲਾਸ਼ਾਂ ਦੀ ਸ਼ਨਾਖਤ 62 ਸਾਲਾ ਅਬਦੁਲ, ਉਸ ਦੀ ਨੂੰਹ ਪ੍ਰਵੀਨ ਤੇ ਪੰਜ ਸਾਲਾਂ ਪੋਤੀ ਅਲਵੀਰ ਦੇ ਰੂਪ ਵਿੱਚ ਹੋਈ ਹੈ।
ਕਾਬਿਲੇਗੌਲ ਹੈ ਕਿ 9 ਜੁਲਾਈ ਦਿਨ ਐਤਵਾਰ ਨੂੰ ਬੱਸ ਨੰਬਰ ਪੀਬੀ65ਬੀਬੀ4893 ਦੁਪਹਿਰੇ ਚੰਡੀਗੜ੍ਹ ਦੇ ਸੈਕਟਰ 43 ਤੋਂ ਮਨਾਲੀ ਲਈ ਰਵਾਨਾ ਹੋਈ ਸੀ ਪਰ ਜਦੋਂ 4 ਦਿਨ ਬਾਅਦ ਵੀ ਬੱਸ ਡਿਪੂ ’ਤੇ ਵਾਪਸ ਨਹੀਂ ਆਈ ਤਾਂ ਭਾਲ ਸ਼ੁਰੂ ਕਰ ਦਿੱਤੀ ਗਈ ਸੀ।
ਗੌਰਤਲਬ ਹੈ ਕਿ ਮਨਾਲੀ ਪੁਲਿਸ ਦੀ ਪੜਤਾਲ ਵਿੱਚ ਇਹ ਗੱਲ ਦਾ ਪਤਾ ਲੱਗਾ ਸੀ ਕਿ ਬੱਸ 8 ਅਤੇ 9 ਜੁਲਾਈ ਦੀ ਰਾਤ ਲਗਭਗ 1.21 ਵਜੇ ਕੁੱਲੂ ਮਨਾਲੀ ਵਿਚਾਲੇ ਦੋਹਲੂ ਨਾਲਾ ਟੋਲ ਪਲਾਜ਼ਾ ਤੋਂ ਮਨਾਲੀ ਲਈ ਰਵਾਨਾ ਹੋਈ ਸੀ। ਦੁਪਹਿਰ ਕਰੀਬ 1.45 ਵਜੇ ਬੱਸ ਮਨਾਲੀ ਦੇ ਗ੍ਰੀਨ ਟੈਕਸ ਬੈਰੀਅਰ ਦੇ ਨਜ਼ਦੀਕ ਪੁੱਜੀ ਹੋਵੇਗੀ ਤੇ ਇਸ ਦੌਰਾਨ ਬੱਸ ਬਿਆਸ 'ਚ ਹੜ੍ਹ 'ਚ ਰੁੜ੍ਹ ਗਈ ਸੀ। ਇਸ ਦੇ ਨਾਲ ਹੀ ਮਨਾਲੀ ਦੇ ਐਸਡੀਐਮ ਰਮਨ ਸ਼ਰਮਾ ਨੇ ਦੱਸਿਆ ਸੀ ਕਿ ਪੀਆਰਟੀਸੀ ਦੇ ਅਧਿਕਾਰੀ ਮਨਾਲੀ ਪੁੱਜ ਗਏ ਹਨ, ਜਿਨ੍ਹਾਂ ਨੇ ਬੱਸ ਦੀ ਪਛਾਣ ਕਰ ਲਈ ਹੈ। ਐਲਐਨਟੀ ਰਾਹੀਂ ਬੱਸ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਗਏ ਸਨ ਪਰ ਦਰਿਆ 'ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਉਹ ਬੱਸ ਨੂੰ ਬਾਹਰ ਨਹੀਂ ਕੱਢ ਸਕੇ ਸਨ।
ਇਹ ਵੀ ਪੜ੍ਹੋ : Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਸਚਿਨ ਬਿਸ਼ਨੋਈ ਨੂੰ ਲਿਆਂਦਾ ਗਿਆ ਭਾਰਤ