Coronavirus Update: ਪੰਜਾਬ `ਚ ਕੋਰੋਨਾ ਦੇ 225 ਮਾਮਲੇ ਆਏ ਸਾਹਮਣੇ, ਇੱਕ ਮੌਤ ਹੋਈ ਦਰਜ
Coronavirus Punjab and Himachal Pradesh News Update: ਕੋਰੋਨਾ ਦੇ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਜ਼ਿਲ੍ਹੇ ਤੋਂ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਇੱਥੇ 62 ਨਵੇਂ ਮਾਮਲੇ ਸਾਹਮਣੇ ਆਏ ਹਨ।
Coronavirus Punjab and Himachal Pradesh News Update: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ (Punjab Corona Update) ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਹਾਲ ਹੀ ਵਿੱਚ ਖ਼ਬਰ ਸਾਹਮਣੇ ਆਈ ਕਿ ਪੰਜਾਬ ਸਰਕਾਰ ਕੋਲ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਖਤਮ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਲੁਧਿਆਣਾ 'ਚ ਕੋਰੋਨਾ ਕਰਕੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ। ਸੂਬੇ ਵਿੱਚ ਮੰਗਲਵਾਰ ਨੂੰ 3643 ਸੈਂਪਲਾਂ ਦੀ ਜਾਂਚ 'ਚ ਵੀ ਕੋਰੋਨਾ ਦੇ 225 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਪੰਜਾਬ 'ਚ ਕੋਰੋਨਾ ਮਹਾਮਾਰੀ (Coronavirus Punjab News Update) ਦੀ ਦੂਜੀ ਲਹਿਰ ਦੌਰਾਨ ਹੁਣ ਤੱਕ ਮਰੀਜ਼ਾਂ ਦੀ ਗਿਣਤੀ 1,571 ਤੱਕ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ ਵੀ 228 ਹੋ ਗਈ ਹੈ।
ਸਿਹਤ ਵਿਭਾਗ ਮੁਤਾਬਕ ਮੰਗਲਵਾਰ ਨੂੰ ਸਾਹਮਣੇ ਆਏ 225 ਨਵੇਂ ਮਾਮਲਿਆਂ 'ਚੋਂ ਇੱਕ ਮਰੀਜ਼ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ, ਜਦਕਿ ਤਿੰਨ ਮਰੀਜ਼ਾਂ ਨੂੰ ਆਈਸੀਯੂ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸਮੇਂ ਸੂਬੇ ਦੇ (Punjab Corona Update) ਵੱਖ-ਵੱਖ ਹਸਪਤਾਲਾਂ 'ਚ 20 ਮਰੀਜ਼ ਆਕਸੀਜਨ ਸਪੋਰਟ 'ਤੇ ਅਤੇ 12 ਗੰਭੀਰ ਦੇਖਭਾਲ ਪੱਧਰ-3 ਅਧੀਨ ਇਲਾਜ ਅਧੀਨ ਹਨ।
ਕੋਰੋਨਾ ਦੇ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਜ਼ਿਲ੍ਹੇ ਤੋਂ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਇੱਥੇ 62 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ 33, ਬਠਿੰਡਾ ਵਿੱਚ 20, ਜਲੰਧਰ ਵਿੱਚ 19, ਲੁਧਿਆਣਾ ਵਿੱਚ 13, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ 12-12, ਗੁਰਦਾਸਪੁਰ ਵਿੱਚ 11, ਮੁਕਤਸਰ ਵਿੱਚ 10, ਮੋਗਾ ਵਿੱਚ 9, ਪਠਾਨਕੋਟ ਵਿੱਚ 7, ਅਤੇ ਮਲੇਰਕੋਟਲਾ ਤੇ ਸੰਗਰੂਰ ਵਿੱਚ 1-1 ਨਵੇਂ ਮਰੀਜ਼ ਦੀ ਪੁਸ਼ਟੀ ਹੋਈ ਹੈ।
Coronavirus Himachal Pradesh News Update: ਜਾਣੋ ਹਿਮਾਚਲ ਦਾ ਹਾਲ!
ਹਿਮਾਚਲ ਪ੍ਰਦੇਸ਼ (Himachal Pradesh Corona Update) ਵਿੱਚ ਮੰਗਲਵਾਰ ਨੂੰ ਦੋ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਵਿੱਚ ਚੰਬਾ ਦਾ ਇੱਕ 50 ਸਾਲਾ ਵਿਅਕਤੀ ਅਤੇ ਬਿਲਾਸਪੁਰ ਦਾ ਇੱਕ 90 ਸਾਲਾ ਵਿਅਕਤੀ ਸ਼ਾਮਲ ਸੀ। ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਸਣੇ 371 ਨਵੇਂ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦੱਸ ਦਈਏ ਕਿ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ 5118 ਲੋਕਾਂ ਦੇ ਸੈਂਪਲ ਲਏ ਗਏ ਸਨ।
ਹਿਮਾਚਲ 'ਚ ਮੰਗਲਵਾਰ ਨੂੰ 485 ਲੋਕਾਂ ਦੇ ਠੀਕ ਹੋਣ ਨਾਲ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ ਘੱਟ ਕੇ 1789 ਹੋ ਗਈ ਹੈ। ਸੂਬੇ ਦੇ ਹਸਪਤਾਲਾਂ ਵਿੱਚ 32 ਮਰੀਜ਼ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ: ਕਿਸਾਨ ਆਗੂ ਆਮ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ: ਹਰਜੀਤ ਸਿੰਘ ਗਰੇਵਾਲ
ਦੂਜੇ ਪਾਸੇ ਹਰਿਆਣਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਰਿਕਾਰਡ 965 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 4535 ਹੋ ਗਈ ਹੈ।
ਇਹ ਵੀ ਪੜ੍ਹੋ: Coronavirus Punjab Update: ਪੰਜਾਬ 'ਚ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਖਤਮ!