Harsh Mahajan News: ਰਾਜ ਸਭਾ ਮੈਂਬਰ ਹਰਸ਼ ਮਹਾਜਨ ਦਾ ਖ਼ੁਲਾਸਾ; ਕਿਹਾ- ਕਾਂਗਰਸ `ਚ ਆਏ `ਫਾਈਵ ਸਟਾਰ` ਕਲਚਰ ਨੇ ਪਾਰਟੀ ਨੂੰ ਕੀਤਾ ਖ਼ਤਮ
Harsh Mahajan News: ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਉਤਰਾਅ-ਚੜਾਅ ਕਾਫੀ ਦੇਖਣ ਨੂੰ ਮਿਲ ਰਹੇ ਹਨ। ਕਾਂਗਰਸ ਦੇ ਕਿਲ੍ਹੇ ਵਿੱਚ ਸੰਨ੍ਹ ਲਗਾਉਣ ਵਾਲੇ ਹਰਸ਼ ਮਹਾਜਨ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਉਤੇ ਐਕਸਲੂਸਿਵ ਇੰਟਰਵਿਊ ਦਿੱਤਾ।
Harsh Mahajan News: ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਉਤਰਾਅ-ਚੜਾਅ ਕਾਫੀ ਦੇਖਣ ਨੂੰ ਮਿਲ ਰਹੇ ਹਨ। ਕਾਂਗਰਸ ਦੇ ਕਿਲ੍ਹੇ ਵਿੱਚ ਸੰਨ੍ਹ ਲਗਾਉਣ ਵਾਲੇ ਹਰਸ਼ ਮਹਾਜਨ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਉਤੇ ਐਕਸਲੂਸਿਵ ਇੰਟਰਵਿਊ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿੱਚ ਆਈ ਫਾਈਵ ਸਟਾਰ ਸੱਭਿਆਚਾਰ ਨੇ ਪਾਰਟੀ ਦਾ ਬੇੜਾਗਰਕ ਕਰ ਦਿੱਤਾ ਹੈ। ਰਾਹੁਲ ਗਾਂਧੀ ਨੂੰ ਧੱਕੇ ਨਾਲ ਲੀਡਰ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਚੰਬਾ ਮੇਰੀ ਜਨਮ ਭੂਮੀ ਅਤੇ ਕਰਮਭੂਮੀ ਹੈ। ਉਹ ਚੰਬਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਹੋਰ ਇਲਾਕਿਆਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿੱਚ ਰੁਕਾਵਟ ਖੜ੍ਹੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸੰਪਰਕ ਵਿੱਚ ਜੋ ਲੋਕ ਆਏ ਹਨ ਉਹ ਕੁਝ ਵੀ ਕਰਨ ਲਈ ਤਿਆਰ ਹਨ। ਉਹ ਚੋਣ ਲੜਨ ਲਈ ਵੀ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿੱਚ ਉਹ ਹੀ ਨੇਤਾ ਰਹਿ ਗਏ ਹਨ ਜੋ ਕਿਤੇ ਹੋਰ ਫਿੱਟ ਨਾ ਹੋ ਸਕੇ ਹੋਣ। ਉਨ੍ਹਾਂ ਨੇ ਅੱਗੇ ਖੁਲਾਸਾ ਕੀਤਾ ਕਿ ਸੁਖਵਿੰਦਰ ਸੁੱਖੂ ਦੇ ਹੁੰਦੇ ਹੋਏ ਕੋਈ ਵੀ ਵੋਟ ਨਹੀਂ ਮਿਲੇਗੀ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੁਖਵਿੰਦਰ ਸੁੱਖੂ ਨੇ ਆਪਣੇ ਹੱਥਕੰਡਿਆਂ ਨਾਲ ਪਾਰਟੀ ਛੱਡ ਕੇ ਗਏ ਛੇ ਰਾਜ ਸਭਾ ਮੈਂਬਰ ਨੂੰ ਭਾਜਪਾ ਵਿੱਚ ਪੱਕਾ ਕਰ ਦਿੱਤਾ ਹੈ। ਭਾਜਪਾ ਪਾਰਟੀ ਇਨ੍ਹਾਂ ਛੇ ਰਾਜ ਸਭਾ ਮੈਂਬਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸੌੜੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਪੱਕਾ ਹੀ ਡਿੱਗੇਗੀ।
ਸ਼ਿਵ ਭੂਮੀ ਚੰਬਾ ਵਿੱਚ ਦੇਸ ਰਾਜ ਮਹਾਜਨ ਦੇ ਘਰ 12 ਦਸੰਬਰ 1955 ਨੂੰ ਜਨਮੇ ਹਰਸ਼ ਮਹਾਜਨ ਨੇ ਬੀ.ਕਾਮ ਅਤੇ ਐਮ.ਬੀ.ਏ. ਤੱਕ ਪੜ੍ਹਾਈ ਕੀਤੀ। ਹਰਸ਼ ਮਹਾਜਨ 1986 ਤੋਂ 1995 ਤੱਕ ਸੂਬਾ ਯੂਥ ਕਾਂਗਰਸ ਦੇ ਪ੍ਰਧਾਨ ਰਹੇ। 1993 ਵਿੱਚ ਉਹ ਪਹਿਲੀ ਵਾਰ ਚੰਬਾ ਸਦਰ ਤੋਂ ਚੋਣ ਲੜੇ ਅਤੇ ਵਿਧਾਇਕ ਬਣੇ।
ਇਸ ਤੋਂ ਬਾਅਦ ਉਹ ਚੰਬਾ ਸਦਰ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ। 2003 ਤੋਂ 2008 ਤੱਕ ਪਸ਼ੂਪਾਲਣ ਮੰਤਰੀ ਰਹੇ। ਲੰਬੇ ਸਮੇਂ ਤੋਂ ਕਾਂਗਰਸ ਪਾਰਟੀ 'ਚ ਰਹੇ ਹਰਸ਼ ਮਹਾਜਨ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਹੁਣ ਹਰਸ਼ ਮਹਾਜਨ ਦੀ ਜਿੱਤ ਤੋਂ ਬਾਅਦ ਭਾਜਪਾ ਸੂਬੇ 'ਚ ਸਰਕਾਰ ਬਣਾਉਣ ਦੇ ਸੁਪਨੇ ਦੇਖਣ ਲੱਗ ਪਈ ਹੈ।
ਇਹ ਵੀ ਪੜ੍ਹੋ : Punjab News: ਸਕੂਲ ਆਫ ਐਮੀਨੈਂਸ ਦਾ ਉਦਘਾਟਨ; ਕੇਜਰੀਵਾਲ ਨੇ ਕਿਹਾ-ਵਿਦਿਆ ਰਾਹੀਂ ਅਸੀਂ ਦੇਸ਼ 'ਚੋਂ ਗ਼ਰੀਬੀ ਦੂਰ ਕਰ ਸਕਦੇ