Himachal Weather Update: ਹਿਮਾਚਲ ਦੇ ਕਈ ਹਿੱਸਿਆਂ `ਚ 18 ਸਤੰਬਰ ਤੱਕ ਮੌਸਮ ਰਹੇਗਾ ਖ਼ਰਾਬ, ਯੋਲੈ ਅਲਰਟ ਜਾਰੀ
Himachal Weather Update: ਇਸ ਮਾਨਸੂਨ ਸੀਜ਼ਨ ਵਿੱਚ 24 ਜੂਨ ਤੋਂ 12 ਸਤੰਬਰ ਤੱਕ ਸੂਬੇ ਵਿੱਚ 2611 ਘਰ ਪੂਰੀ ਤਰ੍ਹਾਂ ਢਹਿ ਗਏ ਹਨ। 11010 ਨੂੰ ਅੰਸ਼ਕ ਤੌਰ `ਤੇ ਨੁਕਸਾਨ ਪਹੁੰਚਿਆ ਹੈ।
Himachal Weather Update: ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ 18 ਸਤੰਬਰ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਸੂਬੇ 'ਚ ਇਸ ਸਮੇਂ ਮਾਨਸੂਨ ਕਮਜ਼ੋਰ ਬਣਿਆ ਹੋਇਆ ਹੈ। 13 ਸਤੰਬਰ ਨੂੰ ਕੁਝ ਹਿੱਸਿਆਂ 'ਚ ਬਦਲ ਗਰਜ ਅਤੇ ਬਿਜਲੀ ਡਿੱਗਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿੱਚ ਢਾਈ ਹਫ਼ਤਿਆਂ ਤੋਂ ਮਾਨਸੂਨ ਕਮਜ਼ੋਰ ਹੈ, ਕੱਲ੍ਹ ਤੋਂ ਇਸ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 18 ਸਤੰਬਰ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ 14 ਤੋਂ 16 ਸਤੰਬਰ ਦਰਮਿਆਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Himachal Weather Update: ਹਿਮਾਚਲ 'ਚ IMD ਵੱਲੋੋਂ ਅਲਰਟ- ਇਸ ਦਿਨ ਭਾਰੀ ਮੀਂਹ ਤੇ ਲੈਂਡਸਲਾਈਡ ਦੀ ਸੰਭਾਵਨਾ
ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਰਿਹਾ। ਇਸ ਕਾਰਨ ਤਾਪਮਾਨ 'ਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਕੀਲੋਂਗ ਦਾ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਆਮ ਨਾਲੋਂ 8 ਡਿਗਰੀ ਸੈਲਸੀਅਸ ਵੱਧ ਹੈ। ਸ਼ਿਮਲਾ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਹੈ।
ਇਸ ਦੇ ਨਾਲ ਹੀ ਸੂਬੇ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 60 ਸੜਕਾਂ ਅਜੇ ਵੀ ਬੰਦ ਹਨ। ਸੂਬੇ ਵਿੱਚ 250 ਤੋਂ ਵੱਧ ਬੱਸਾਂ ਦੇ ਰੂਟ ਅਜਿਹੇ ਹਨ ਜਿਨ੍ਹਾਂ ’ਤੇ ਦੋ ਮਹੀਨਿਆਂ ਤੋਂ ਬੱਸ ਸੇਵਾ ਬਹਾਲ ਨਹੀਂ ਹੋਈ। ਇਸ ਕਾਰਨ ਸੂਬੇ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Landslide in Jammu Kashmir: ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਹੋਇਆ ਲੈਂਡਸਲਾਈਡ, 4 ਲੋਕਾਂ ਦੀ ਮੌਤ
ਰਿਪੋਰਟ ਦੇ ਮੁਤਾਬਿਕ 24 ਜੂਨ ਤੋਂ 12 ਸਤੰਬਰ ਤੱਕ ਮਾਨਸੂਨ ਸੀਜ਼ਨ ਦੌਰਾਨ 428 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਦਰਤੀ ਆਫ਼ਤ ਕਾਰਨ ਸੂਬੇ ਵਿੱਚ 2611 ਘਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ, ਜਦੋਂ ਕਿ 11010 ਘਰਾਂ ਨੂੰ ਅੰਸ਼ਕ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 318 ਦੁਕਾਨਾਂ ਅਤੇ 5897 ਗਊਸ਼ਾਲਾਵਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।