Kiratpur Sahib-Manali Highway Toll Plaza News: ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਅੱਜ ਯਾਨੀ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੇ ਕੁੱਲੂ-ਮਨਾਲੀ ਜਾਣ ਵਾਲਿਆਂ ਲਈ ਕੀਰਤਪੁਰ ਸਾਹਿਬ ਤੋਂ ਮਨਾਲੀ ਜਾਣ ਵਾਲੇ ਮੁੱਖ ਮਾਰਗ ਨੂੰ ਆਵਾਜਾਈ ਦੇ ਲਈ ਖੋਲਿਆ ਗਿਆ ਤੇ ਇਸਦੇ ਨਾਲ ਹੀ ਕੀਰਤਪੁਰ ਸਾਹਿਬ ਤੋਂ ਕੁੱਝ ਦੂਰੀ 'ਤੇ ਪਿੰਡ ਗਰਾ ਮੋੜਾ ਵਿਖੇ ਇੱਕ ਨਵਾਂ ਟੋਲ ਪਲਾਜਾ ਵੀ ਸ਼ੁਰੂ ਕੀਤਾ ਗਿਆ।


COMMERCIAL BREAK
SCROLL TO CONTINUE READING

ਜਿੱਥੇ ਹਿਮਾਚਲ ਪ੍ਰਦੇਸ਼ ਦੇ ਮੰਡੀ ਅਤੇ ਕੁੱਲੂ-ਮਨਾਲੀ ਜਾਣ ਵਾਲੇ ਸੈਲਾਨੀਆਂ ਦਾ ਸਫ਼ਰ ਆਰਾਮਦਾਇਕ ਹੋਵੇਗਾ, ਉੱਥੇ ਸਫ਼ਰ ਵਿੱਚ ਸਮੇਂ ਦੀ ਬੱਚਤ ਵੀ ਹੋਵੇਗੀ। ਹਾਲਾਂਕਿ ਅੱਜ ਟੋਲ ਪਲਾਜ਼ੇ ਦੇ ਸ਼ੁਰੂ ਹੁੰਦਿਆਂ ਹੀ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਟੋਲ ਪਲਾਜ਼ਾ ਵਿਖੇ ਪੁੱਜ ਗਏ ਤੇ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਕਿ ਟੋਲ ਪਲਾਜ਼ੇ ਦੇ ਆਲੇ ਦੁਆਲੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਇਹ ਟੋਲ ਪਲਾਜ਼ਾ ਬਿਲਕੁਲ ਮੁਫਤ ਕੀਤਾ ਜਾਵੇ।


ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਇਹ ਪੰਜਾਬ ਅਤੇ ਹਿਮਾਚਲ ਦੇ ਬਾਰਡਰ ਤੇ ਵਸੇ ਹੋਏ ਲੋਕ ਨੇ ਤੇ ਇਹਨਾਂ ਦੀਆਂ ਆਪਸੀ ਰਿਸ਼ਤੇਦਾਰੀਆਂ ਦੋਵੇਂ ਸੂਬਿਆਂ ਦੇ ਵਿੱਚ ਬਾਰਡਰ ਦੇ ਨਜ਼ਦੀਕ ਵਸੇ ਪਿੰਡਾਂ ਵਿੱਚ ਹੈ ਜਿਸਦੇ ਚੱਲਦੇ ਇਹਨਾਂ ਨੂੰ ਬਾਰ-ਬਾਰ ਇਸ ਟੋਲ ਪਲਾਜਾ ਨੂੰ ਲੰਘ ਕੇ ਦੂਜੇ ਪਾਸੇ ਜਾਣਾ ਪੈਂਦਾ ਹੈ। ਇਸ ਲਈ ਇਹਨਾਂ ਨੂੰ ਦਿਨ ਵਿੱਚ ਕਈ ਵਾਰ ਟੋਲ ਦੇਣਾ ਪਵੇਗਾ। 


ਇਹਨਾਂ ਲੋਕਾਂ ਨੇ ਵਿਰੋਧ ਜਤਾਉਂਦਿਆਂ ਕਿਹਾ ਕਿ ਇਹ ਲੋਕ ਟੋਲ ਪਲਾਜ਼ਾ ਦੀ ਫੀਸ ਨਹੀਂ ਦੇਣਗੇ ਕਿਉਂਕਿ ਇਹ ਨਵੀਂ ਸੜਕ ਇਹਨਾਂ ਸਥਾਨਕ ਲੋਕਾਂ ਦੀਆਂ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਬਣੀ ਹੈ ਤੇ ਦੂਜੇ ਪਾਸੇ ਇਸ ਰੋਡ ਦੇ ਬਣਨ ਦੇ ਨਾਲ ਸਥਾਨਕ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਲਈ ਇਹਨਾਂ ਲੋਕਾਂ ਵੱਲੋਂ ਕੰਪਨੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਵਸੇ ਪਿੰਡਾਂ ਦੇ ਲੋਕਾਂ ਦੇ ਲਈ ਇਹ ਟੋਲ ਪਲਾਜ਼ਾ ਫ੍ਰੀ ਕੀਤਾ ਜਾਣਾ ਚਾਹੀਦਾ ਹੈ।


ਦੂਜੇ ਪਾਸੇ ਟੋਲ ਕੰਪਨੀ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਕਾਨੂੰਨ ਦੇ ਮੁਤਾਬਕ ਉਹ ਕਿਸੇ ਨੂੰ ਵੀ ਬਿਨਾਂ ਪਰਚੀ ਕੱਟੇ ਟੋਲ ਤੋਂ ਲੰਘਣ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਬਾਰ ਬਾਰ ਟੋਲ ਪਲਾਜ਼ੇ ਤੋਂ ਲੰਘਣਾ ਹੈ ਤਾਂ ਉਹ ਆਪਣਾ ਪਾਸ ਬਣਵਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਲੋਕਾਂ ਦੇ ਵੱਲੋਂ ਟੋਲ ਪਲਾਜਾ ਨੂੰ ਫ੍ਰੀ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈ ਉਸ ਸਬੰਧੀ ਉਹ ਆਪਣੇ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ ਤੇ ਇਸਤੋਂ ਬਾਅਦ ਹੀ ਇਸ ਸਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Punjab News: "ਸਭ ਤੋਂ ਪਹਿਲਾਂ ਪੰਜਾਬ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਸੀ ਆਨੰਦ ਮੈਰਿਜ ਐਕਟ", ਇਕਬਾਲ ਲਾਲਪੁਰਾ ਦਾ ਬਿਆਨ 


(For more news apart from Kiratpur Sahib-Manali Highway Toll Plaza News, stay tuned to Zee PHH)