IndiGo flight News: ਪਿਛਲੇ ਕੁਝ ਸਮੇਂ ਤੋਂ ਜਹਾਜ਼ 'ਚ ਯਾਤਰੀਆਂ ਨਾਲ ਬਦਸਲੂਕੀ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਇੰਡੀਗੋ ਏਅਰਲਾਈਨਜ਼ 'ਚ ਸਵਾਰ 62 ਸਾਲਾ ਵਿਅਕਤੀ ਨੇ ਏਅਰਹੋਸਟੈੱਸ ਨਾਲ ਛੇੜਛਾੜ ਕੀਤੀ। ਮੁਲਜ਼ਮ ਸਵੀਡਨ ਦਾ ਰਹਿਣ ਵਾਲਾ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ ਵਿੱਚ ਜ਼ਮਾਨਤ ਦੇ ਦਿੱਤੀ ਗਈ।


COMMERCIAL BREAK
SCROLL TO CONTINUE READING

ਏਅਰਹੋਸਟੈੱਸ ਨਾਲ ਛੇੜਛਾੜ ਦੀ ਘਟਨਾ 30 ਮਾਰਚ ਦੀ ਹੈ ਜਦੋਂ ਇੰਡੀਗੋ ਦੀ ਫਲਾਈਟ 6E-1052 ਬੈਂਕਾਕ ਤੋਂ ਮੁੰਬਈ ਆ ਰਹੀ ਸੀ। ਪੀੜਤ ਏਅਰ ਹੋਸਟੈੱਸ ਨੇ ਦੱਸਿਆ ਕਿ ਇਸ ਦੌਰਾਨ ਮੁਲਜ਼ਮ ਯਾਤਰੀ ਨੇ ਕੁਝ ਖਾਣ-ਪੀਣ ਦਾ ਸਾਮਾਨ ਖਰੀਦਿਆ। ਭੁਗਤਾਨ ਕਰਦੇ ਸਮੇਂ ਜਦੋਂ ਏਅਰ ਹੋਸਟੈੱਸ ਕਾਰਡ ਸਵਾਈਪ ਕਰਨ ਲਈ ਮਸ਼ੀਨ ਲੈ ਕੇ ਗਈ ਤਾਂ ਦੋਸ਼ੀ ਨੇ ਗਲਤ ਤਰੀਕੇ ਨਾਲ ਉਸ ਦਾ ਹੱਥ ਫੜ ਲਿਆ ਅਤੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਸ਼ਰਾਬੀ ਮੁਲਜ਼ਮ ਯਾਤਰੀ ਨੇ ਹੋਰ ਸਹਿ ਯਾਤਰੀਆਂ ਨਾਲ ਵੀ ਬਦਸਲੂਕੀ ਕੀਤੀ।


ਜਹਾਜ਼ ਦੇ ਮੁੰਬਈ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਦੋਸ਼ੀ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਤੁਰੰਤ ਜ਼ਮਾਨਤ ਮਿਲ ਗਈ। ਘਟਨਾ ਦੀ ਪੁਸ਼ਟੀ ਕਰਦੇ ਹੋਏ ਇੰਡੀਗੋ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਜ਼ਰੂਰੀ ਨਿਯਮਾਂ ਦੀ ਪਾਲਣਾ ਕੀਤੀ ਗਈ। ਫਿਲਹਾਲ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।


ਇਹ ਵੀ ਪੜ੍ਹੋ : Punjab news: ਫਿਰੋਜ਼ਪੁਰ 'ਚ ਵਾਪਰਿਆ ਵੱਡਾ ਸੜਕ ਹਾਦਸਾ; ਮਹਿਲਾ ਪੁਲਿਸ ਮੁਲਾਜ਼ਮ ਦੀ ਹੋਈ ਮੌਤ
ਕਾਬਿਲੇਗੌਰ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਹਵਾਈ ਯਾਤਰਾ ਦੌਰਾਨ ਕਈ ਯਾਤਰੀਆਂ ਨਾਲ ਦੁਰਵਿਵਹਾਰ ਦੇ ਮਾਮਲੇ ਵਧੇ ਹਨ। 22 ਮਾਰਚ ਨੂੰ ਦੁਬਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਦੋ ਯਾਤਰੀਆਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ, ਜਦੋਂ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫਲਾਈਟ 'ਚ ਹੰਗਾਮਾ ਕਰ ਦਿੱਤਾ। 26 ਨਵੰਬਰ, 2022 ਨੂੰ, ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਆਦਮੀ ਨੇ ਇੱਕ 70 ਸਾਲਾ ਔਰਤ ਉੱਤੇ ਪਿਸ਼ਾਬ ਕਰ ਦਿੱਤਾ ਸੀ। ਇਸ ਤੋਂ ਬਾਅਦ 6 ਦਸੰਬਰ 2022 ਨੂੰ ਪੈਰਿਸ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਇਕ ਵਿਅਕਤੀ ਨੇ ਆਪਣੀ ਸਾਥੀ ਮਹਿਲਾ ਯਾਤਰੀ ਦੀ ਸੀਟ 'ਤੇ ਫਿਰ ਪਿਸ਼ਾਬ ਕਰ ਦਿੱਤਾ। ਦੱਸਿਆ ਗਿਆ ਕਿ ਦੋਵੇਂ ਨੌਜਵਾਨ ਬੇਹੱਦ ਨਸ਼ੇ ਦੀ ਹਾਲਤ ਵਿੱਚ ਸਨ।


ਇਹ ਵੀ ਪੜ੍ਹੋ : Liquor Rates Increased News: ਸ਼ਰਾਬ ਦੇ ਸ਼ੌਕੀਨਾਂ ਲਈ ਵੱਡਾ ਝਟਕਾ, ਪੰਜਾਬ 'ਚ ਅੱਜ ਤੋਂ ਮਹਿੰਗੀ ਹੋਵੇਗੀ ਸ਼ਰਾਬ