Emergency Landing News:ਕਰਨਾਟਕ ਦੀ ਰਾਜਧਾਨੀ  ਬੈਂਗਲੁਰੂ ਤੋਂ ਲਖਨਊ ਜਾ ਰਹੇ ਏਆਈਐਕਸ ਕਨੈਕਟ ਜਹਾਜ਼ ਦੇ ਉਡਾਣ ਭਰਨ ਤੋਂ ਮਹਿਜ਼ 10 ਮਿੰਟ ਬਾਅਦ ਹੀ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਏਆਈਐਕਸ ਕਨੈਕਟ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਇਸ ਏਅਰਲਾਈਨ ਨੂੰ ਪਹਿਲਾਂ ਏਅਰ ਏਸ਼ੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਏਆਈਐਕਸ ਕਨੈਕਟ ਦੇ ਇਕ ਅਧਿਕਾਰੀ ਨੇ ਦੱਸਿਆ ਫਲਾਈਟ ਆਈ5-2472 ਨੇ ਸ਼ਨਿੱਚਰਵਾਰ ਸਵੇਰੇ 6.45 ਵਜੇ ਉਡਾਣ ਭਰੀ ਸੀ ਤੇ ਸਵੇਰੇ 9 ਵਜੇ ਲਖਨਊ ਵਿੱਚ ਉਤਰਨਾ ਸੀ।


COMMERCIAL BREAK
SCROLL TO CONTINUE READING

ਹਾਲਾਂਕਿ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਇਸਨੂੰ ਉਤਾਰ ਦਿੱਤਾ ਗਿਆ। ਘਟਨਾ ਦੀ ਪੁਸ਼ਟੀ ਕਰਦੇ ਹੋਏ ਏਆਈਐਕਸ ਕਨੈਕਟ ਦੇ ਬੁਲਾਰੇ ਨੇ ਕਿਹਾ, “ਬੈਂਗਲੁਰੂ ਤੋਂ ਲਖਨਊ ਜਾਣ ਵਾਲੀ ਫਲਾਈਟ i5-2472 ਵਿੱਚ ਤਕਨੀਕੀ ਸਮੱਸਿਆ ਆ ਗਈ ਸੀ। ਇਸ ਕਾਰਨ ਫਲਾਈਟ ਬੈਂਗਲੁਰੂ ਪਰਤ ਗਈ। ਬੁਲਾਰੇ ਨੇ ਅੱਗੇ ਕਿਹਾ, “ਪ੍ਰਭਾਵਿਤ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਜਦਕਿ ਹੋਰ ਕਾਰਜਾਂ ਨੂੰ ਠੀਕ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।''


ਕਾਬਿਲੇਗੌਰ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਪੁਣੇ ਜਾ ਰਹੀ ਏਅਰ ਏਸ਼ੀਆ ਦੀ ਇੱਕ ਉਡਾਣ ਨੂੰ ਟੇਕ-ਆਫ ਤੋਂ ਤੁਰੰਤ ਬਾਅਦ ਇੱਕ ਪੰਛੀ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਇਸਨੂੰ ਭੁਵਨੇਸ਼ਵਰ ਦੇ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ ਉਪਰ ਐਮਰਜੈਂਸੀ ਲੈਂਡਿੰਗ ਕਰਵਾਈ ਸੀ। ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਸੀ।


ਇਹ ਵੀ ਪੜ੍ਹੋ : Petrol-Diesel Price Hike in Punjab News: ਮਹਿੰਗਾਈ ਦੀ ਵੱਡੀ ਮਾਰ; ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ


ਲੈਂਡਿੰਗ ਤੋਂ ਪਹਿਲਾਂ ਹਵਾਈ ਅੱਡੇ 'ਤੇ ਵੱਡੀ ਗਿਣਤੀ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਤਾਂ ਜੋ ਦੁਰਘਟਨਾ ਦੀ ਸੂਰਤ ਵਿੱਚ ਇਸ ਨੂੰ ਕੰਟਰੋਲ ਕੀਤਾ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੇ ਇੰਜਣ-2 'ਚ ਤੇਲ ਤੇਜ਼ੀ ਨਾਲ ਘੱਟ ਰਿਹਾ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਦੂਜੇ ਇੰਜਣ ਤੋਂ ਤੇਲ ਲੀਕ ਹੋ ਰਿਹਾ ਸੀ। ਇੰਜਣ ਆਇਲ 8 ਕੁਇੰਟਸ ਤੱਕ ਘੱਟ ਗਿਆ ਸੀ, ਜਿਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨ ਦਾ ਫੈਸਲਾ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਕਈ ਵਾਰ ਤਕਨੀਕੀ ਖਰਾਬੀ ਅਤੇ ਕਦੇ ਹੋਰ ਕਾਰਨਾਂ ਕਰਕੇ ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।


ਇਹ ਵੀ ਪੜ੍ਹੋ : Manisha Gulati News : ਮਨੀਸ਼ਾ ਗੁਲਾਟੀ ਨੂੰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਅਹੁਦੇ ਤੋਂ ਮੁੜ ਹਟਾਇਆ