Layoff News: ਹੁਣ ਐਪਲ `ਚ ਛਾਂਟੀ, ਵਾਲਮਾਰਟ ਨੇ ਫਿਰ ਬਣਾਈ 2000 ਕਰਮਚਾਰੀਆਂ ਨੂੰ ਕੱਢਣ ਦੀ ਸੂਚੀ
Layoff News: ਵਿਸ਼ਵ ਦੀਆਂ ਵੱਖ-ਵੱਖ ਖੇਤਰ ਦੀਆਂ ਵੱਡੀਆਂ ਕੰਪਨੀ ਨੇ ਮੰਦੀ ਦੇ ਖ਼ਦਸ਼ੇ ਦੇ ਮੱਦੇਨਜ਼ਰ ਛਾਂਟੀ ਦੀ ਸ਼ੁਰੂਆਤ ਕਰ ਦਿੱਤੀ ਹੈ।
Layoff News: ਦੁਨੀਆ 'ਚ ਮੰਦੀ ਦੇ ਵਧਦੇ ਖ਼ਤਰੇ ਦੇ ਵਿਚਕਾਰ ਵੱਡੀਆਂ ਕੰਪਨੀਆਂ 'ਚ ਛਾਂਟੀ ਦੀ ਪ੍ਰਕਿਰਿਆ ਚੱਲ ਰਹੀ ਹੈ। ਕੰਪਨੀਆਂ ਕਾਸਟ ਕਟਿੰਗ ਦੇ ਨਾਂ 'ਤੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਕੇ ਕੰਮਕਾਜ ਨੂੰ ਘਟਾ ਰਹੀਆਂ ਹਨ। ਗੂਗਲ, ਫੇਸਬੁੱਕ (ਮੈਟਾ), ਮਾਈਕ੍ਰੋਸਾਫਟ ਜਾਂ ਐਮਾਜ਼ਾਨ-ਟਵਿੱਟਰ ਵਿੱਚ ਵੱਡੇ ਪੱਧਰ 'ਤੇ ਛਾਂਟੀ ਦੇਖੀ ਗਈ ਹੈ। ਹੁਣ ਇੱਕ ਹੋਰ ਵੱਡੀ ਕੰਪਨੀ ਇਸ ਸੂਚੀ 'ਚ ਸ਼ਾਮਲ ਹੋਣ ਜਾ ਰਹੀ ਹੈ। ਈ-ਕਾਮਰਸ ਦਿੱਗਜ ਵਾਲਮਾਰਟ ਨੇ ਆਪਣੇ ਕਾਰਜ ਬਲ ਤੋਂ 2000 ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਵੀ ਇਸ ਲਿਸਟ 'ਚ ਸ਼ਾਮਲ ਹੋਣ ਜਾ ਰਹੀ ਹੈ ਤੇ ਰਿਪੋਰਟ ਮੁਤਾਬਕ ਕੰਪਨੀ ਨੇ ਕਰਮਚਾਰੀਆਂ ਦੀ ਛਾਂਟੀ ਵੀ ਸ਼ੁਰੂ ਕਰ ਦਿੱਤੀ ਹੈ।
ਹੁਣ ਵਾਲਮਾਰਟ ਦੀ ਛਾਂਟੀ ਦੀ ਯੋਜਨਾ ਹੈ!
ਬਲੂਮਬਰਗ ਦੀ ਇੱਕ ਰਿਪੋਰਟ 'ਚ ਰੈਗੂਲੇਟਰੀ ਫਾਈਲਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਵਾਲਮਾਰਟ ਪੰਜ ਈ-ਕਾਮਰਸ ਸੈਂਟਰਾਂ 'ਚ ਕੰਮ ਕਰ ਰਹੇ 2,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕਰੇਗੀ। ਇਸ ਨੇ ਦਾਅਵਾ ਕੀਤਾ ਕਿ ਕੰਪਨੀ ਆਨਲਾਈਨ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਆਪਣੇ ਸੰਚਾਲਨ ਨੂੰ ਅਨੁਕੂਲ ਕਰਨ ਦੀ ਯੋਜਨਾ ਬਣਾ ਰਹੀ ਹੈ। ਵਾਲਮਾਰਟ ਫੋਰਟ ਵਰਥ, ਟੈਕਸਾਸ ਵਿੱਚ 1,000 ਤੋਂ ਵੱਧ ਕਰਮਚਾਰੀਆਂ, ਪੈਨਸਿਲਵੇਨੀਆ ਵਿੱਚ 600, ਫਲੋਰੀਡਾ 'ਚ 400 ਤੇ ਨਿਊ ਜਰਸੀ 'ਚ ਲਗਭਗ 200 ਕਰਮਚਾਰੀਆਂ ਦੀ ਛਾਂਟੀ ਕਰੇਗੀ। ਇਸ ਤੋਂ ਇਲਾਵਾ ਕੰਪਨੀ ਕੈਲੀਫੋਰਨੀਆ 'ਚ ਵੀ ਵਾਧੂ ਕਟੌਤੀ ਕਰਨ ਦੀ ਯੋਜਨਾ ਤਿਆਰ ਕਰ ਰਹੀ ਹੈ।
ਵਾਲਮਾਰਟ ਨੇ ਪਿਛਲੇ ਮਹੀਨੇ ਹੀ ਆਪਣੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦਾ ਸੰਕੇਤ ਦਿੱਤਾ ਸੀ ਤੇ ਹੁਣ ਰੈਗੂਲੇਟਰੀ ਫਾਈਲਿੰਗ ਵਿੱਚ ਸਾਹਮਣੇ ਆਈ ਜਾਣਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਜਲਦੀ ਹੀ ਵੱਡੀ ਛਾਂਟੀ ਦੇਖੇਗੀ। ਹਾਲਾਂਕਿ ਕੰਪਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਛਾਂਟੀ ਤੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਸੰਗਠਨ ਦੇ ਅੰਦਰ ਹੋਰ ਭੂਮਿਕਾਵਾਂ ਦੇਣ ਦੀਆਂ ਸੰਭਾਵਨਾਵਾਂ ਹਨ। ਵਾਲਮਾਰਟ ਦੇ ਬੁਲਾਰੇ ਰੈਂਡੀ ਹਾਰਗਰੋਵ ਨੇ ਕਿਹਾ ਹੈ ਕਿ ਕੰਪਨੀ ਹੋਰ ਆਨਲਾਈਨ ਆਰਡਰਾਂ ਨੂੰ ਸੰਭਾਲਣ ਲਈ ਆਪਣੇ ਸਟੋਰਾਂ ਤੇ ਵੇਅਰਹਾਊਸਾਂ ਨੂੰ ਐਡਜਸਟ ਕਰ ਰਹੀ ਹੈ। ਅਜਿਹੀ ਪ੍ਰਕਿਰਿਆ ਜੋ ਸੰਭਾਵੀ ਤੌਰ 'ਤੇ ਕੰਪਨੀ ਨੂੰ ਕੁਝ ਕਰਮਚਾਰੀਆਂ ਨੂੰ ਵੱਖ-ਵੱਖ ਨੌਕਰੀਆਂ ਲਈ ਮੁੜ ਅਲਾਟ ਕਰਨ ਦੀ ਇਜਾਜ਼ਤ ਵੀ ਦੇ ਸਕਦੀ ਹੈ।
ਇਹ ਵੀ ਪੜ੍ਹੋ : Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ
ਵਾਲਮਾਰਟ ਕੰਪਨੀ ਜੋ ਅਮਰੀਕਾ ਦੀ ਸਭ ਤੋਂ ਵੱਡੀ ਨਿੱਜੀ ਖੇਤਰ ਦੀ ਰੁਜ਼ਗਾਰਦਾਤਾ ਮੰਨੀ ਜਾਂਦੀ ਹੈ, ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ। ਹਾਲਾਂਕਿ ਜਨਵਰੀ 'ਚ ਖਤਮ ਹੋਈ ਚੌਥੀ ਤਿਮਾਹੀ 'ਚ ਕੰਪਨੀ ਦੇ ਅੰਤਰਰਾਸ਼ਟਰੀ ਕਾਰੋਬਾਰ ਦੀ ਸੰਚਾਲਨ ਆਮਦਨ 72 ਫ਼ੀਸਦੀ ਘੱਟ ਕੇ 30 ਕਰੋੜ ਡਾਲਰ 'ਤੇ ਆ ਗਈ। ਇਹ ਸਪੱਸ਼ਟ ਨਹੀਂ ਹੈ ਕਿ ਕੰਪਨੀ ਦੇ ਵਿਸਥਾਰ ਤੇ ਪੁਨਰਗਠਨ ਦੀ ਯੋਜਨਾ ਦਾ ਵਾਲਮਾਰਟ ਦੇ ਕੁੱਲ ਰੁਜ਼ਗਾਰ 'ਤੇ ਕੀ ਪ੍ਰਭਾਵ ਪਵੇਗਾ। ਹਾਲਾਂਕਿ ਵਾਲਮਾਰਟ 'ਤੇ ਛਾਂਟੀ ਦੇ ਇਹ ਅੰਕੜੇ ਵਿਰੋਧੀ ਐਮਾਜ਼ਾਨ ਦੇ ਮੁਕਾਬਲੇ ਬਹੁਤ ਘੱਟ ਹਨ, ਜਿਸ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ 18,000 ਤੋਂ ਇਲਾਵਾ 9,000 ਹੋਰ ਕਰਮਚਾਰੀਆਂ ਦੀ ਛਾਂਟੀ ਕਰੇਗੀ।
ਇਹ ਵੀ ਪੜ੍ਹੋ : Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ