ਭੰਗੜਾ ਪਾਓ ਕੋਰੋਨਾ ਕੋਰੋਨਾ ਹਰਾਓ, ਵੇਖੋ ਵੀਡੀਓ
ਲੁਧਿਆਣਾ ਦੇ ਕੋਵਿਡ ਸੈਂਟਰ ਤੋਂ ਵੀਡੀਓ ਜਾਰੀ
ਚੰਡੀਗੜ੍ਹ : ਦੇਸ਼ ਵਾਂਗ ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਵਧ ਗਈ ਹੈ ਅਤੇ ਖ਼ਤਰਾ ਵੀ ਵਧ ਰਿਹਾ ਹੈ, ਲੁਧਿਆਣਾ ਕੋਰੋਨਾ ਦਾ ਸਭ ਤੋ ਪ੍ਰਭਾਵਿਤ ਜ਼ਿਲ੍ਹਾਂ ਹੈ, ਕੋਰੋਨਾ ਮਹਾਂਮਾਰੀ ਦਾ ਖ਼ੌਫ਼ ਇੰਨਾ ਜ਼ਿਆਦਾ ਲੋਕਾਂ ਦੇ ਮੰਨਾਂ 'ਤੇ ਹਾਵੀ ਹੋ ਗਿਆ ਹੈ ਕਿ ਕਿਸੇ ਵੀ ਸ਼ਖ਼ਸ ਦੀ ਰਿਪੋਰਟ ਪੋਜ਼ੀਟਿਵ ਆਉਂਦੀ ਹੈ ਤਾਂ ਉਹ ਸ਼ਖ਼ਸ ਸਰੀਰਕ ਤੌਰ ਤੋਂ ਜ਼ਿਆਦਾ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਹੋ ਜਾਂਦਾ ਹੈ, ਪਰ ਲੁਧਿਆਣਾ ਵਿੱਚ ਕੋਰੋਨਾ ਦੇ ਯੋਧਾ ਡਾਕਟਰਾਂ ਨੇ ਮਰੀਜ਼ਾਂ ਲਈ ਇਸ ਦਾ ਵੀ ਇਲਾਜ ਵੀ ਲੱਭ ਲਿਆ ਹੈ
ਪੰਜਾਬ ਸਰਕਾਰ ਨੇ ਲੁਧਿਆਣਾ ਦੇ ਕੋਵਿਡ ਸੈਂਟਰ ਦਾ ਇੱਕ ਵੀਡੀਓ ਜਾਰੀ ਕੀਤਾ ਹੈ ਵੀਡੀਓ ਵਿੱਚ ਪੰਜਾਬੀ ਗਾਣੇ 'ਤੇ
ਕੋਰੋਨਾ ਯੋਧੇ ਡਾਕਟਰ, ਹੈਲਥ ਵਰਕਰ ਕੋਰੋਨਾ ਮਰੀਜ਼ਾਂ ਨਾਲ ਭੰਗੜਾ ਕਰਦੇ ਹੋਏ ਨਜ਼ਰ ਆ ਰਹੇ ਨੇ, ਇਸ ਦਾ ਮਕਸਦ ਹੈ ਕਿ ਕੋਰੋਨਾ ਮਰੀਜ਼ਾਂ ਨੂੰ ਤਣਾਅ ਮੁਕਤ ਕਰਨਾ ਹੈ
ਡਾਕਟਰਾਂ ਦਾ ਮੰਨਣਾ ਹੈ ਕਿ ਕੋਰੋਨਾ ਨੂੰ ਹਰਾਉਣ ਮੁਸ਼ਕਿਲ ਨਹੀਂ ਹੈ ਬੱਸ ਸਿਰਫ਼ ਦਿਮਾਗ਼ 'ਤੇ ਇਸ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੈ,ਮਜ਼ਬੂਤ ਇਰਾਦੇ ਨਾਲ ਇਸ 'ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ, ਡਾਕਟਰਾਂ ਦੀ ਸਲਾਹ ਅਤੇ ਆਪਣੀ ਇਮਯੂਨਿਟੀ ਪਾਵਰ ਨੂੰ ਵਧਾ ਕੇ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ, ਸੋ ਇਸ ਵੀਡੀਓ ਨੂੰ ਵੇਖ ਕੇ ਯਕੀਨ ਉਨ੍ਹਾਂ ਲੋਕਾਂ ਵਿੱਚ ਹੌਸਲਾ ਆ ਗਿਆ ਹੋਵੇਗਾ ਜਿਹੜੇ ਇਸ ਬਿਮਾਰੀ ਦੀ ਵਜ੍ਹਾਂ ਕਰਕੇ ਖ਼ੌਫ਼ ਵਿੱਚ ਸਨ