Nangal Crime News: ਨੰਗਲ 'ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਬੀਤੇ ਕੁਝ ਮਹੀਨਿਆਂ ਤੋਂ ਨੰਗਲ ਤੇ ਆਸ-ਪਾਸ ਦੇ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਵੀ ਨੈਸ਼ਨਲ ਹਾਈਵੇ ਉਤੇ ਪਿੰਡ ਦੜੌਲੀ ਕੋਲ ਚੋਰਾਂ ਵੱਲੋਂ ਦੋ ਹਾਰਡਵੇਅਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।


COMMERCIAL BREAK
SCROLL TO CONTINUE READING

ਸ਼ਾਤਰ ਚੋਰਾਂ ਨੇ ਪਹਿਲਾਂ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੋੜੇ, ਉਸ ਤੋਂ ਬਾਅਦ ਦੋ ਦੁਕਾਨਾਂ ਵਿਚੋਂ ਨਕਦੀ ਦੇ ਨਾਲ-ਨਾਲ ਕਰੀਬ 6 ਲੱਖ ਰੁਪਏ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ। ਇੱਕ ਹੋਰ ਮੋਬਾਈਲਾਂ ਦੀ ਦੁਕਾਨ ਦਾ ਸੈਂਟਰ ਲਾਕ ਲੱਗਾ ਹੋਣ ਕਾਰਨ ਚੋਰ ਕਾਮਯਾਬ ਨਹੀਂ ਹੋ ਸਕੇ। ਗੱਲ ਕਰਦਿਆਂ ਦੁਕਾਨ ਮਾਲਕ ਨੇ ਕਿਹਾ ਕਿ ਉਨ੍ਹਾਂ ਦੀ ਹਾਰਡਵੇਅਰ ਦੀ ਦੁਕਾਨ ਹੈ। ਦੁਕਾਨ ਵਿੱਚ ਪਿੱਤਲ ਦੀਆਂ ਟੂਟੀਆਂ ਦੇ ਨਾਲ-ਨਾਲ ਪਾਣੀ ਦੀਆਂ ਮੋਟਰਾਂ ਉਤੇ ਗਊਦਾਨ ਲਈ ਰੱਖੀ 4-5 ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ।


ਉਨ੍ਹਾਂ ਕਿਹਾ ਕਿ ਦੁਕਾਨ ਵਿੱਚ ਲੱਗੇ ਇੱਕ ਰੈਕ ਵਿੱਚ ਕਰੀਬ 50 ਹਜ਼ਾਰ ਰੁਪਏ ਦਾ ਸਾਮਾਨ ਸੀ ਤੇ ਚੋਰਾਂ ਨੇ 4 ਰੈਕ ਖਾਲੀ ਕਰ ਦਿੱਤੇ ਹਨ। ਇਸ ਨਾਲ ਹੀ ਪੈਂਟ ਦੀਆਂ ਬਾਲਟੀਆਂ ਤੇ ਹੋਰ ਸਾਮਾਨ ਚੋਰੀ ਹੋ ਚੁੱਕਿਆ ਹੈ। ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਹੈ। ਦੂਜੀ ਦੁਕਾਨ ਦੇ ਮਾਲਕ ਨੇ ਕਿਹਾ ਕਿ ਉਹ ਅਗੰਮਪੁਰ ਦਾ ਰਹਿਣ ਵਾਲਾ ਹੈ ਤੇ ਪਿੰਡ ਦੜੌਲੀ ਨੈਸ਼ਨਲ ਹਾਈਵੇ ਕੰਢੇ ਹਾਰਡਵੇਅਰ ਦੀ ਹੀ ਦੁਕਾਨ ਕਰਦਾ ਹੈ। ਚੋਰਾਂ ਵੱਲੋਂ ਸਾਡੀ ਦੁਕਾਨ ਵਿੱਚ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਕੀਤਾ ਗਿਆ ਹੈ। ਚੋਰਾਂ ਵੱਲੋਂ ਦੇਰ ਰਾਤ ਇੱਕ ਡੇਢ ਵਜੇ ਦੇ ਵਿਚਕਾਰ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।


ਮੋਬਾਈਲ ਦੁਕਾਨ ਦੀ ਮਾਲਕ ਨਿੱਤੂ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ਵਿੱਚ ਵੀ ਚੋਰੀ ਦਾ ਯਤਨ ਕੀਤਾ ਗਿਆ। ਸੀਸੀਟੀਵੀਵੀ ਕੈਮਰੇ ਤੋੜੇ ਗਏ ਹਨ ਤੇ ਸ਼ਟਰ ਦੇ ਕੁਝ ਤਾਲੇ ਵੀ ਤੋੜ ਦਿੱਤੇ ਗਏ ਹਨ ਪਰ ਸੈਂਟਰ ਲਾਕ ਹੋਣ ਕਰਕੇ ਚੋਰੀ ਹੋਣ ਤੋਂ ਬਚ ਗਈ।


ਇਹ ਵੀ ਪੜ੍ਹੋ: Ludhiana Loot Case: ਲੁਧਿਆਣਾ ਲੁੱਟਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਵੀਡੀਓ ਆਈ ਸਾਹਮਣੇ


ਐਸਆਈ ਬਲਵੀਰ ਸਿੰਘ ਨੇ ਕਿਹਾ ਕਿ ਚੋਰੀ ਦੀ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਮਿਲ ਚੁੱਕੀ ਹੈ ਤੇ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਚੋਰ ਜਲਦ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਇਸ ਨਾਲ ਹੀ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੇ ਆਪੋ-ਆਪਣੇ ਏਰੀਆ ਵਿੱਚ ਚੌਂਕੀਦਾਰ ਰੱਖ ਲੈਣ ਤਾਂ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕਦੀ ਹੈ। ਪੁਲਿਸ ਦੇਰ ਰਾਤ ਤੱਕ ਗਸ਼ਤ ਕਰਦੀ ਰਹਿੰਦੀ ਹੈ ਪਰ ਸਾਨੂੰ ਲੋਕਾਂ ਦੇ ਸਹਿਯੋਗ ਦੀ ਪੂਰੀ ਲੋੜ ਹੈ।


ਇਹ ਵੀ ਪੜ੍ਹੋ: Delhi Firing News: ਦੋ ਗੁੱਟਾਂ ਵਿੱਚ ਹੋਈ ਲੜਾਈ; ਸ਼ਰੇਆਮ ਚੱਲੀਆਂ ਗੋਲੀਆਂ, ਦੋ ਔਰਤਾਂ ਦੀ ਮੌਤ


ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ