Baby India: ਚਾਰ ਸਾਲ ਪਹਿਲਾਂ ਜੰਗਲ `ਚ ਸੁੱਟੀ ਕੁਝ ਘੰਟਿਆਂ ਦੀ ਬੱਚੀ ਦੀ ਮਾਂ ਨਿਕਲੀ ਭਾਰਤੀ
Baby India: ਜਾਰਜੀਆ ਦੇ ਜੰਗਲ ਵਿੱਚ ਚਾਰ ਸਾਲ ਪਹਿਲਾਂ ਨਵਜੰਮੀ ਬੱਚੀ ਦੀ ਮਾਂ ਦੀ ਪੁਲਿਸ ਨੇ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਹੈ।
Baby India: ਲਗਭਗ ਚਾਰ ਸਾਲ ਪਹਿਲਾਂ ਉੱਤਰੀ ਜਾਰਜੀਆ ਦੇ ਇੱਕ ਜੰਗਲੀ ਇਲਾਕੇ ਵਿੱਚ ਸੁੱਟੇ ਗਏ ਇੱਕ ਪਲਾਸਟਿਕ ਦੇ ਬੈਗ ਵਿੱਚ ਇੱਕ ਨਵਜੰਮਾ ਬੱਚਾ ਜ਼ਿੰਦਾ ਪਾਇਆ ਗਿਆ ਸੀ। ਲੰਮੀ ਮੁਸ਼ੱਕਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਬੱਚੀ ਦੀ ਮਾਂ ਦੀ ਪਛਾਣ ਕਰ ਲਈ ਹੈ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚੇ ਦੀ ਮਾਂ ਭਾਰਤੀ ਮੂਲ ਦੀ ਔਰਤ ਨਿਕਲੀ। ਫੋਰਸਿਥ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਡਿਪਟੀਜ਼ ਨੇ ਕਰੀਮਾ ਜਿਵਾਨੀ (40 ਸਾਲ) ਨੂੰ ਅਪਰਾਧਿਕ ਕਤਲ ਦੀ ਕੋਸ਼ਿਸ਼, ਇੱਕ ਬੱਚੇ ਨਾਲ ਬੇਰਹਿਮੀ ਤੇ ਲਾਪਰਵਾਹੀ ਨਾਲ ਛੱਡਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ।
ਪਿਛਲੇ ਹਫ਼ਤੇ ਕਰਵਾਏ ਗਏ ਡੀਐਨਏ ਨੇ ਸ਼ੈਰਿਫ਼ ਦੇ ਦਫ਼ਤਰ ਨੂੰ ਬੱਚੇ ਦੀ ਮਾਂ ਵਜੋਂ ਕਰੀਮਾ ਜਿਵਾਨੀ ਦੀ ਪਛਾਣ ਕਰਨ ਵਿੱਚ ਮਦਦ ਕੀਤੀ। ਜਿਸ ਨੂੰ 'ਬੇਬੀ ਇੰਡੀਆ' ਕਿਹਾ ਜਾਂਦਾ ਹੈ ਤੇ ਸਿਹਤ ਮੁਲਾਜ਼ਮਾਂ ਦੀ ਟੀਮ ਅਨੁਸਾਰ ਬੱਚਾ ਸਿਰਫ਼ ਕੁਝ ਘੰਟਿਆਂ ਦਾ ਸੀ ਜਦੋਂ ਅਟਲਾਂਟਾ ਤੋਂ ਲਗਭਗ 40 ਮੀਲ ਉੱਤਰ ਵਿੱਚ ਕਮਿੰਗ ਜਾਰਜੀਆ ਵਿੱਚ ਇੱਕ ਪਰਿਵਾਰ ਨੇ 6 ਜੂਨ 2019 ਨੂੰ ਜੰਗਲੀ ਇਲਾਕੇ ਵਿਚੋਂ ਆਵਾਜ਼ ਸੁਣੀ ਸੀ।
ਅਧਿਕਾਰੀਆਂ ਨੇ ਬਾਡੀ ਕੈਮਰੇ ਦੀ ਫੁਟੇਜ ਵਿੱਚ ਇੱਕ ਪੀਲੇ ਪਲਾਸਟਿਕ ਦੇ ਬੈਗ ਵਿੱਚ ਲਪੇਟੀ ਹੋਈ ਰੋ ਰਹੀ ਬੱਚੀ ਨੂੰ ਦੇਖਿਆ ਸੀ ਅਤੇ ਬੇਬੀ ਇੰਡੀਆ ਦਾ ਜਨਮ ਸੰਭਾਵਤ ਇੱਕ ਵਾਹਨ ਦੇ ਅੰਦਰ ਹੋਇਆ ਸੀ। ਇਸ ਤੋਂ ਇਲਾਵਾ ਹੋਰ ਸਬੂਤ ਹੱਥ ਲੱਗੇ ਹਨ ਜਿਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਕਰੀਮਾ ਜੀਵਾਨੀ ਨੇ ਜਨਮ ਤੋਂ ਬਾਅਦ ਕੁਝ ਸਮੇਂ ਲਈ ਬੱਚੀ ਦੇ ਨਾਲ ਕਾਰ ਵਿੱਚ ਗੱਡੀ ਚਲਾਈ ਸੀ। ਫਿਰ ਉਸਨੇ ਲੜਕੀ ਨੂੰ ਇੱਕ ਪਲਾਸਟਿਕ ਦੇ ਥੈਲੇ ਵਿੱਚ ਬੰਨ੍ਹਿਆ ਅਤੇ ਉਸਨੂੰ ਜੰਗਲ ਵਿੱਚ ਸੁੱਟ ਦਿੱਤਾ। ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਅਤੇ ਘੋਖ ਤੋਂ ਪਤਾ ਲੱਗਾ ਕਿ ਜਦੋਂ ਲੜਕੀ ਨੂੰ ਛੱਡਿਆ ਗਿਆ ਸੀ ਤਾਂ ਕਰੀਮਾ ਸ਼ਾਇਦ ਇਕੱਲੀ ਸੀ।
ਇਹ ਵੀ ਪੜ੍ਹੋ : Demonetisation News: 2000 ਦੇ ਨੋਟਾਂ 'ਤੇ ਸਵਾਲ ਤੇ ਜਵਾਬ: ਕੀ ਕਰਨਾ ਹੈ ਇੰਨ੍ਹਾਂ ਨੋਟਾਂ ਦਾ? ਇੱਥੇ ਪੜ੍ਹੋ ਪੂਰੀ ਡਿਟੇਲ
ਅਧਿਕਾਰੀਆਂ ਨੇ ਦੱਸਿਆ ਕਿ ਕਰੀਮਾ ਨੇ ਦੱਸਿਆ ਕਿ ਫਿਲਹਾਲ ਉਹ ਪੁਲਿਸ ਨੂੰ ਆਪਣਾ ਮਕਸਦ ਨਹੀਂ ਦੱਸ ਸਕਦੀ। ਸ਼ੈਰਿਫ ਦੇ ਦਫਤਰ ਦੀ ਜਾਂਚ ਵਿੱਚ ਪਾਇਆ ਗਿਆ ਕਿ ਕਰੀਮਾ ਦਾ ਗੁਪਤ ਗਰਭ ਅਤੇ ਅਚਾਨਕ ਜਨਮ ਕੋਈ ਕਾਰਨ ਹੋ ਸਕਦਾ ਹੈ। ਰਿਪੋਰਟ ਅਨੁਸਾਰ ਡਿਜੀਟਲ ਸਬੂਤ ਜੋੜਦੇ ਹੋਏ ਇਹ ਸੰਕੇਤ ਮਿਲਦਾ ਹੈ ਕਿ ਉਹ ਕੁਝ ਸਮੇਂ ਤੋਂ ਇਸ ਵਿਸ਼ੇਸ਼ ਗਰਭ ਅਵਸਥਾ ਬਾਰੇ ਜਾਣਦੀ ਸੀ ਅਤੇ ਇਸ ਨੂੰ ਛੁਪਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਪੁਲਿਸ ਨੇ ਇਸ ਸਮੇਂ ਬੇਬੀ ਇੰਡੀਆ ਦੀ ਮੌਜੂਦਾ ਸਥਿਤੀ ਦੇ ਵੇਰਵਿਆਂ 'ਤੇ ਚਰਚਾ ਨਹੀਂ ਕੀਤੀ ਪਰ ਕਿਹਾ ਕਿ ਉਹ ਖੁਸ਼, ਸਿਹਤਮੰਦ ਅਤੇ ਸੁਰੱਖਿਅਤ ਜਗ੍ਹਾ 'ਤੇ ਹੈ।
ਇਹ ਵੀ ਪੜ੍ਹੋ : Punjab News: ਅਪਰਾਧੀਆਂ 'ਤੇ ਵੱਡੀ ਕਾਰਵਾਈ: ਪੰਜਾਬ ਭਰ 'ਚ 3000 ਦੇ ਕਰੀਬ ਪੁਲਿਸ ਟੀਮਾਂ ਤੇ ਜਵਾਨਾਂ ਨੇ ਕੀਤੀ ਛਾਪੇਮਾਰੀ