ਚੰਡੀਗੜ੍ਹ : ਬ੍ਰਿਟੇਨ ਵਿੱਚ ਸਿੱਖ ਭਾਈਚਾਰੇ ਵੱਲੋਂ ਇੱਕ ਕੈਂਪੇਨਿੰਗ ਚਲਾਈ ਜਾ ਰਹੀ ਹੈ 75 ਸਾਲਾਂ ਗੁਰਮੀਤ ਕੌਰ ਸਹੋਟਾ ਦੇ ਹੱਕ ਵਿੱਚ,ਹੁਣ ਤੱਕ ਗੁਰਮੀਤ ਦੇ ਹੱਕ ਵਿੱਚ 62 ਹਜ਼ਾਰ ਤੋਂ ਵਧ ਆਨਲਾਈਨ ਪਟੀਸ਼ਨ ਦਰਜ ਹੋ ਚੁੱਕਿਆ ਨੇ


COMMERCIAL BREAK
SCROLL TO CONTINUE READING

ਦਰਾਸਲ ਪਤੀ ਦੀ ਮੌਤ ਤੋਂ ਬਾਅਦ 75 ਸਾਲਾਂ ਗੁਰਮੀਤ ਕੌਰ ਸਹੌਟਾ10 ਸਾਲਾਂ ਤੋਂ ਇੰਗਲੈਂਡ ਦੇ ਸਮੈਥਵਿਕ ਸ਼ਹਿਰ ਵਿੱਚ 2009 ਤੋਂ ਰਹਿ ਰਹੀ ਹੈ,ਪਰ ਇਸ ਵੇਲੇ ਨਾ ਤਾਂ ਬ੍ਰਿਟੇਨ ਨਾ ਹੀ ਪੰਜਾਬ ਵਿੱਚ ਉਸ ਦਾ ਕੋਈ ਰਿਸ਼ਤੇਦਾਰ ਹੈ,ਬਜ਼ੁਰਗ ਦੇ ਕੋਲ ਕੋਈ  ਕਾਨੂੰਨੀ ਦਸਤਾਵੇਜ਼ ਨਾ ਹੋਣ ਦੀ ਵਜ੍ਹਾਂ ਕਰਕੇ ਉਸ ਨੂੰ ਬ੍ਰਿਟਿਸ਼ ਵੀਜ਼ਾ ਨੇਮ ਮੁਤਾਬਿਕ ਵਾਪਸ ਭੇਜਿਆ ਜਾ ਰਿਹਾ ਹੈ,ਸਮੈਥਵਿਕ ਵਿੱਚ ਸਿੱਖ ਭਾਈਚਾਰੇ ਵੱਲੋਂ ਬਜ਼ੁਰਗ ਗੁਰਮੀਤ ਕੌਰ ਨੂੰ ਅਡਾਪਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਗੁਰਮੀਤ ਕੌਰ ਨੇ ਮੁੜ ਤੋਂ ਇੰਗਲੈਂਡ ਵਿੱਚ ਰਹਿਣ ਦੀ ਇਜਾਜ਼ਤ ਮੰਗੀ ਸੀ ਪਰ ਉਸ ਦੀ ਅਰਜ਼ੀ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ,ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਯੂਕੇ ਗ੍ਰਹਿ ਵਿਭਾਗ ਅਤੇ ਪਾਰਲੀਮੈਂਟ ਵਿੱਚ ਗੁਰਮੀਤ ਕੌਰ ਦੇ ਹੱਕ ਵਿੱਚ ਆਨ ਲਾਈਨ ਪਟੀਸ਼ਨ ਪਾਈ ਗਈ ਹੈ 


ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੁਰਮੀਤ ਕੌਰ ਆਪਣਾ ਜ਼ਿਆਦਾਤਰ ਸਮਾਂ ਗੁਰਦੁਆਰੇ ਵਿੱਚ ਹੀ ਸੇਵਾ ਕਰਕੇ ਬਿਤਾਉਂਦੀ ਹੈ ਅਤੇ ਹਮੇਸ਼ਾ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੀ ਹੈ ਇਸ ਲਈ ਹਰ ਕੋਈ ਉਸ ਨਾਲ ਪਿਆਰ ਕਰਦਾ ਹੈ ਅਤੇ ਇਸੇ ਲਈ ਉਸ ਦੇ ਨਾਲ ਇੰਨੀ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਖੜਾ ਹੋਇਆ ਹੈ,ਜਦੋਂ ਬ੍ਰਿਟੇਨ ਵਿੱਚ Black Lives Matter ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਗੁਰਮੀਤ ਕੌਰ ਨੇ ਪ੍ਰਦਰਸ਼ਕਾਰੀਆਂ ਨੂੰ ਫਰੂਟ ਵੰਡੇ ਸਨ,ਗੁਰਮੀਤ ਨੂੰ ਪੂਰੇ ਸਮੈਥਵਿਕ ਸ਼ਹਿਰ ਵਿੱਚ ਦਿਆਲੂ ਆਂਟੀ ਦੇ ਨਾਲ ਜਾਣਿਆ ਜਾਂਦਾ ਹੈ


ਬਰਮਿੰਘਮ ਲਾਈਵ ਰੇਡੀਓ 'ਤੇ ਗੱਲਬਾਤ ਕਰਦੇ ਹੋਏ ਗੁਰਮੀਤ ਕੌਰ ਨੇ ਕਿਹਾ ਕਿ ਜੇਕਰ ਉਹ ਪੰਜਾਬ ਵਾਪਸ ਜਾਵੇਗਾ ਤਾਂ ਉੱਥੇ ਕੋਈ ਨਹੀਂ ਹੈ ਜਿੱਥੇ ਉਹ ਰਹਿ ਸਕੇ,ਉਨ੍ਹਾਂ ਕਿਹਾ ਜੇਕਰ ਮੈਂ ਵਾਪਸ ਚੱਲੀ ਗਈ ਤਾਂ ਉਸ ਦਾ ਬੁਰਾ ਅਸਰ ਉਨ੍ਹਾਂ ਦੇ ਦੀਮਾਗ ਅਤੇ ਸਿਹਤ 'ਤੇ ਪੈ ਸਕਦਾ ਹੈ,ਸਮੈਥਵਿਕ ਹੀ ਉਨ੍ਹਾਂ ਅਸਲ ਘਰ ਹੈ ਜਿੱਥੇ ਉਹ ਸਿੱਖ ਭਾਈਚਾਰੇ ਨਾਲ ਪਰਿਵਾਰ ਵਾਂਗ ਰਹਿੰਦਾ ਹੈ,ਗੁਰਮੀਤ ਕੌਰ ਨੇ ਕਿਹਾ  ਗੁਰੂਘਰ ਵਿੱਚ ਆਉਣ ਵਾਲੀ ਸੰਗਤ ਹੀ ਉਨ੍ਹਾਂ ਦਾ ਪਰਿਵਾਰ ਹੈ