Amritsar Lok Sabha Election Result 2024: ਕਾਂਗਰਸ ਨੇ ਇਸ ਹਲਕੇ ਤੋਂ ਗੁਰਜੀਤ ਔਜਲਾ ਤੇ ਭਾਜਪਾ (BJP) ਨੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ , ਆਮ ਆਦਮੀ ਪਾਰਟੀ (AAP) ਦੇ ਕੁਲਦੀਪ ਸਿੰਘ ਧਾਲੀਵਾਲ, ਅਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਨੇ ਇਸ ਸੀਟ ਤੋਂ ਈਮਾਨ ਸਿੰਘ ਮਾਨ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ।
Trending Photos
Amritsar Lok Sabha Election Result 2024: ਲੋਕ ਸਭਾ ਹਲਕਾ ਅੰਮ੍ਰਿਤਸਰ (Lok Sabha Election Amritsar Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ। ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਅੰਮ੍ਰਿਤਸਰ ਦੀ ਹੌਟ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ। ਗੁਰਜੀਤ ਸਿੰਘ ਔਜਲਾ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 40,301 ਵੋਟਾ ਹਰਾ ਦਿੱਤਾ ਹੈ। ਗੁਰਜੀਤ ਸਿੰਘ ਔਜਲਾ ਨੂੰ 2,55,181 ਅਤੇ ਕੁਲਦੀਪ ਸਿੰਘ ਧਾਲੀਵਾਲ 2,14,880 ਨੂੰ ਵੋਟਾਂ ਪਈਆਂ।
ਕਿੰਨੇ ਫੀਸਦ ਵੋਟਿੰਗ ਹੋਈ
ਅੰਮ੍ਰਿਤਸਰ ਲੋਕ ਸਭਾ ਸੀਟ 'ਤੇ 1 ਜੂਨ ਨੂੰ ਕੁੱਲ 56.05 ਫੀਸਦੀ ਪੋਲਿੰਗ ਹੋਈ ਸੀ। ਹਲਕੇ ਦੇ ਕੁੱਲ 9,03,206 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।
ਉਮੀਦਵਾਰ | ਸਿਆਸੀ ਪਾਰਟੀ | ਵੋਟਾਂ |
ਗੁਰਜੀਤ ਸਿੰਘ ਔਜਲਾ | ਕਾਂਗਰਸ | 2,55,181 |
ਕੁਲਦੀਪ ਸਿੰਘ ਧਾਲੀਵਾਲ | 'ਆਪ' | 2,14,880 |
ਤਰਨਜੀਤ ਸਿੰਘ ਸੰਧੂ | ਭਾਜਪਾ | 2,07,205 |
ਅਨਿਲ ਜੋਸ਼ੀ | ਸ਼੍ਰੋਮਣੀ ਅਕਾਲੀ ਦਲ | 1,62,896 |
ਇਮਾਨ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ (ਅ) | 26,796 |
ਸਤਵੀਰ ਸਿੰਘ ਜੰਮੂ | ਅਜ਼ਾਦ | 33,99 |
ਲੋਕ ਸਭਾ ਨਤੀਜੇ 2019 (Lok Sabha Election 2019 Results)
2019 ਵਿੱਚ ਕਾਂਗਰਸ ਨੇ ਇਸ ਸੀਟ ਤੋਂ ਗੁਰਜੀਤ ਔਜਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਗੁਰਜੀਤ ਔਜਲਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੂਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
ਸੀਟ ਦਾ ਸਿਆਸੀ ਇਤਿਹਾਸ (Amritsar Lok Sabha Seat History)
ਅੰਮ੍ਰਿਤਸਰ ਦਾ ਆਪਣਾ ਗੌਰਵਮਈ ਇਤਿਹਾਸ ਹੈ। ਅੰਮ੍ਰਿਤਸਰ ਵਿਚ ਮੌਜੂਦ ਸ੍ਰੀ ਹਰਿਮੰਦਰ ਸਾਹਿਬ ਇਸ ਸ਼ਹਿਰ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਹੈ। ਅੰਮ੍ਰਿਤਸਰ ਸ਼ਹਿਰ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਸਿਆ ਹੋਇਆ ਹੈ। ਅੰਮ੍ਰਿਤਸਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 20 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 12 ਵਾਰ, 4 ਵਾਰ ਬੀਜੇਪੀ, ਇੱਕ ਵਾਰ ਅਜਾਦ ਅਤੇ ਇੱਕ-ਇੱਕ ਵਾਰ ਭਾਰਤੀ ਜਨ ਸੰਘ ਅਤੇ ਜਨਤਾ ਪਾਰਟੀ ਇਸ ਸੀਟ ਤੋਂ ਜੇਤੂ ਰਹੀ ਹੈ। ਇਸ ਸੀਟ ਤੋਂ ਸਭ ਤੋਂ ਵੱਧ ਵਾਰ ਕਾਂਗਰਸ ਦੇ ਰਘੂਨੰਦਨ ਲਾਲ ਭਾਟੀਆ ਅਤੇ ਗੁਰਮੁਖ ਸਿੰਘ ਮੁਸਾਫਿਰ ਨੇ ਜਿੱਤ ਹਾਸਿਲ ਕੀਤੀ। ਜਦਕਿ ਬੀਜੇਪੀ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਇਸ ਸੀਟ ਤੋਂ ਰਿਕਾਰਡ ਜਿੱਤ ਹਾਸਿਲ ਕੀਤੀ।
ਅੰਮ੍ਰਿਤਸਰ ਲੋਕ ਸਭਾ 'ਚ ਮੌਜੂਦ ਵਿਧਾਨ ਸਭਾ ਹਲਕੇ
ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਅਜਨਾਲਾ, ਰਾਜਾ ਸਾਂਸੀ, ਮਜੀਠਾ, ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਦੱਖਣੀ, ਅਟਾਰੀ ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ ਸੱਤ ਲੋਕ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ। ਜਦਕਿ ਇੱਕ ਕਾਂਗਰਸ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ।
ਅੰਮ੍ਰਿਤਸਰ ਵਿਚ ਕੁੱਝ ਵੋਟਾਂ ਪੋਲ ਹੋਈਆਂ
ਅੰਮ੍ਰਿਤਸਰ ਲੋਕਸਭਾ ਸੀਟ ਵਿੱਚ 9 ਵਿਧਾਨਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ। ਇਸ ਸੀਟ 'ਤੇ 1 ਜੂਨ ਨੂੰ ਕੁੱਲ 56.05% ਫੀਸਦੀ ਪੋਲਿੰਗ ਹੋਈ ਸੀ। ਹਲਕੇ ਦੇ ਕੁੱਲ 9,03,206 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਠੀਕ ਕਰਨਾ