Canada PM Justin Trudeau and wife Sophie Gregoire Divorce news: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਗਰੇਗੋਇਰ ਟਰੂਡੋ ਵੱਲੋਂ ਵਿਆਹ ਦੇ 18 ਸਾਲ ਬਾਅਦ ਵੱਖ ਹੋਣ ਦਾ ਐਲਾਨ ਕੀਤਾ ਗਿਆ ਹੈ। ਜਸਟਿਨ ਟਰੂਡੋ ਤੇ ਸੋਫੀ ਗਰੇਗੋਇਰ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਇੱਕ ਬਿਆਨ ਵਿੱਚ ਇਸਦਾ ਐਲਾਨ ਕੀਤਾ। 


COMMERCIAL BREAK
SCROLL TO CONTINUE READING

ਜਸਟਿਨ ਟਰੂਡੋ ਤੇ ਸੋਫੀ ਗਰੇਗੋਇਰ ਨੇ ਕਿਹਾ ਕਿ ਉਨ੍ਹਾਂ ਵੱਲੋਂ "ਕਈ ਅਰਥਪੂਰਨ ਅਤੇ ਮੁਸ਼ਕਿਲ ਗੱਲਬਾਤ" ਤੋਂ ਬਾਅਦ ਇਹ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦੋਵਾਂ ਵੱਲੋਂ ਤਲਾਕ ਦੇ ਸੰਬੰਧਿਤ ਦਸਤਾਵੇਜ਼ਾਂ 'ਤੇ ਦਸਤਖਤ ਕਰ ਦਿੱਤੇ ਹਨ।


ਜਸਟਿਨ ਟਰੂਡੋ ਕੈਨੇਡਾ ਦੇ ਮਸ਼ਹੂਰ ਸਿਆਸਤਦਾਨਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਨੇ 2015 ਵਿੱਚ ਅਹੁਦੇ ਦੀ ਸਹੁੰ ਚੁੱਕੀ ਸੀ। ਦੱਸ ਦਈਏ ਕਿ ਸੋਫੀ ਟਰੂਡੋ ਇੱਕ ਸਾਬਕਾ ਮਾਡਲ ਹੈ ਅਤੇ ਉਹ ਟੀਵੀ ਹੋਸਟ ਵੀ ਰਹਿ ਚੁੱਕੀ ਹੈ। ਦੋਵਾਂ ਨੇ 2005 ਵਿੱਚ ਵਿਆਹ ਕਰਵਾਇਆ ਸੀ। ਇਹ ਦੋਵੇਂ ਵੋਗ ਮੈਗਜ਼ੀਨ ਦੀ ਮੈਗਜ਼ੀਨ ਵਿੱਚ ਵੀ ਫ਼ੀਚਰ ਹੋਏ ਸਨ।  


ਦੱਸਣਯੋਗ ਹੈ ਕਿ ਜਸਟਿਨ ਟਰੂਡੋ ਦੇ ਤਿੰਨ ਬੱਚੇ ਹਨ — 15 ਸਾਲਾ ਜ਼ੇਵੀਅਰ, 14 ਸਾਲਾ ਏਲਾ-ਗ੍ਰੇਸ ਅਤੇ 9 ਸਾਲਾ ਹੈਡਰੀਅਨ।


ਵੱਖ ਹੋਣ ਦੇ ਫੈਸਲੇ ਬਾਰੇ ਐਲਾਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਗਰੇਗੋਇਰ ਟਰੂਡੋ ਵੱਲੋਂ ਇੰਸਟਾਗ੍ਰਾਮ 'ਤੇ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ, "ਸਾਰਿਆਂ ਨੂੰ ਹੈਲੋ, ਸੋਫੀ ਅਤੇ ਮੈਂ ਇਸ ਤੱਥ ਨੂੰ ਸਾਂਝਾ ਕਰਨਾ ਚਾਹਾਂਗੇ ਕਿ ਬਹੁਤ ਸਾਰੀਆਂ ਅਰਥਪੂਰਨ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ, ਅਸੀਂ ਵੱਖ ਹੋਣ ਦਾ ਫੈਸਲਾ ਕੀਤਾ ਹੈ।"


ਉਨ੍ਹਾਂ ਇਹ ਵੀ ਕਿਹਾ ਕਿ, "ਹਮੇਸ਼ਾ ਵਾਂਗ, ਅਸੀਂ ਇੱਕ ਦੂਜੇ ਲਈ ਡੂੰਘੇ ਪਿਆਰ ਅਤੇ ਸਤਿਕਾਰ ਨਾਲ ਇੱਕ ਨਜ਼ਦੀਕੀ ਪਰਿਵਾਰ ਬਣੇ ਹੋਏ ਹਾਂ ਅਤੇ ਹਰ ਉਸ ਚੀਜ਼ ਲਈ ਜੋ ਅਸੀਂ ਬਣਾਇਆ ਹੈ ਅਤੇ ਬਣਾਉਣਾ ਜਾਰੀ ਰੱਖਾਂਗੇ। ਸਾਡੇ ਬੱਚਿਆਂ ਦੀ ਭਲਾਈ ਲਈ, ਅਸੀਂ ਪੁੱਛਦੇ ਹਾਂ ਕਿ ਤੁਸੀਂ ਸਾਡੀ ਅਤੇ ਉਹਨਾਂ ਦੀ ਗੋਪਨੀਯਤਾ ਦਾ ਸਤਿਕਾਰ ਕਰੋ। ਤੁਹਾਡਾ ਧੰਨਵਾਦ."


ਇਹ ਵੀ ਪੜ੍ਹੋ: Punjab News: GST ਕਲੈਕਸ਼ਨ ਦੇ ਮਾਮਲੇ 'ਚ ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਤੋਂ ਕਾਫੀ ਪਿੱਛੇ ਪੰਜਾਬ!


(For more news apart from Canada PM Justin Trudeau and his wife Sophie Gregoire's Divorce news, stay tuned to Zee PHH)