Donald Trump Arrest in Georgia Elections Case Latest News: ਅਮਰੀਕਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣ ਧੋਖਾਧੜੀ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਟਰੰਪ ਨੇ ਅਟਲਾਂਟਾ ਦੀ ਫੁਲਟਨ ਕਾਉਂਟੀ ਜੇਲ੍ਹ ਵਿੱਚ ਸਰੰਡਰ ਕੀਤਾ ਹੈ। 


COMMERCIAL BREAK
SCROLL TO CONTINUE READING

ਹਾਲਾਂਕਿ, ਡੋਨਾਲਡ ਟਰੰਪ ਨੂੰ ਆਤਮ ਸਮਰਪਣ ਦੇ ਕਰੀਬ 20 ਮਿੰਟ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ ਸੀ। ਜੇਲ੍ਹ ਦੇ ਬਾਹਰ ਸੁਰੱਖਿਆ ਪ੍ਰਬੰਧ ਵੀ ਵਧਾ ਦਿੱਤੇ ਗਏ ਸਨ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਸਥਿਤੀ ਨਾ ਹੋ ਸਕੇ। ਇਸ ਦੌਰਾਨ ਸ਼ੈਰਿਫ ਦਫਤਰ ਵੱਲੋਂ ਕਿਹਾ ਗਿਆ ਕਿ ਡੋਨਾਲਡ ਟਰੰਪ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਮਗ ਸ਼ਾਟ ਲਈ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 


ਹਾਲਾਂਕਿ ਇਸ ਦੌਰਾਨ ਮਾਹਿਰਾਂ ਦਾ ਕਹਿਣਾ ਹੈ ਕਿ ਡੋਨਾਲਡ ਟਰੰਪ ਦਾ ਜੇਲ੍ਹ ਵਿੱਚ ਸਮਰਪਣ ਅਗਾਮੀ ਰਾਸ਼ਟਰਪਤੀ ਚੋਣ ਲਈ ਉਸਦੀ ਰੇਟਿੰਗ ਨੂੰ ਵਧਾ ਸਕਦਾ ਹੈ।


ਦੱਸ ਦਈਏ ਕਿ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਡੋਨਾਲਡ ਟਰੰਪ ਵੱਲੋਂ ਆਪਣੇ ਖਿਲਾਫ ਚੱਲ ਰਹੇ ਅਪਰਾਧਿਕ ਮਾਮਲਿਆਂ ਬਾਰੇ ਜਵਾਬ ਦਿੰਦਿਆਂ ਕਿਹਾ ਗਿਆ ਕਿ ਇਹ ਸਾਰੇ ਮਾਮਲੇ ਚੋਣ ਦਖਲ ਦੇ ਹਨ। ਇਸ ਦੌਰਾਨ ਜਦੋਂ ਉਹ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਲਈ ਪਹੁੰਚੇ ਤਾਂ ਕਈ ਸਮਰਥਕ ਬੈਨਰ ਅਤੇ ਅਮਰੀਕੀ ਝੰਡੇ ਲੈ ਕੇ ਉੱਥੇ ਮੌਜੂਦ ਸਨ। 


ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਖਿਲਾਫ ਇਹ ਮਾਮਲਾ ਵਿਲਿਸ ਵੱਲੋਂ ਦਰਜ ਕਰਵਾਇਆ ਗਿਆ ਹੈ। ਇਸ 'ਤੇ ਟਰੰਪ ਦਾ ਕਹਿਣਾ ਹੈ ਕਿ ਅਟਲਾਂਟਾ ਵਿੱਚ ਵਧਦੇ ਅਪਰਾਧ ਲਈ ਵਿਲਿਸ ਜ਼ਿੰਮੇਵਾਰ ਹੈ।


ਕੀ ਹੈ ਇਹ ਪੂਰਾ ਮਾਮਲਾ? 


ਦੱਸਣਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ 4 ਅਪਰਾਧਿਕ ਮਾਮਲੇ ਹਨ ਜਿਨ੍ਹਾਂ ਵਿੱਚ ਦੇਸ਼ ਨੂੰ ਧੋਖਾ ਦੇਣ, ਸਰਕਾਰੀ ਕਾਰਵਾਈ ਵਿਚ ਰੁਕਾਵਟ ਪਾਉਣ ਦੀ ਸਾਜ਼ਿਸ਼, ਸਰਕਾਰੀ ਕਾਰਵਾਈ ਵਿੱਚ ਰੁਕਾਵਟ ਪਾਉਣ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ ਸ਼ਾਮਿਲ ਹਨ। ਇਸ ਮਾਮਲੇ 'ਚ ਟਰੰਪ ਵੱਲੋਂ ਖੁਦ ਨੂੰ ਬੇਕਸੂਰ ਦੱਸਿਆ ਜਾ ਰਿਹਾ ਹੈ ਅਤੇ ਅਦਾਲਤ ਵਿੱਚ ਸੁਣਵਾਈ ਦੌਰਾਨ ਉਨ੍ਹਾਂ ਇਹ ਵੀ ਕਿਹਾ ਸੀ ਕਿ ਮਾਮਲਾ 'ਰਾਜਨੀਤਿਕ ਵਿਰੋਧੀ ਨੂੰ ਤੰਗ ਕਰਨ' ਦਾ ਹੈ।


ਇਹ ਵੀ ਪੜ੍ਹੋ: Sikhs in Pakistan: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਸਿੱਖ ਪਰਿਵਾਰਾਂ ਨੂੰ ਮਿਲ ਰਹੀਆਂ ਧਮਕੀਆਂ! 


(For more news apart from Donald Trump Arrest in Georgia Elections Case Latest News, stay tuned to Zee PHH)