Earthquake News:  ਦੁਨੀਆ ਦੇ ਕਈ ਦੇਸ਼ਾਂ ਵਿੱਚ ਇੱਕ ਤੋਂ ਬਾਅਦ ਇੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਲਗਾਤਾਰ ਆ ਰਹੇ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਿਛਲੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਾਰਤ 'ਚ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 


COMMERCIAL BREAK
SCROLL TO CONTINUE READING

ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਸ਼ੁੱਕਰਵਾਰ 5 ਅਪ੍ਰੈਲ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.2 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਰਾਤ ਕਰੀਬ 11 ਵਜੇ ਆਇਆ। ਦੇਰ ਰਾਤ ਆਏ ਭੂਚਾਲ ਕਾਰਨ ਕਿਸ਼ਤਵਾੜ 'ਚ ਹਲਚਲ ਮਚ ਗਈ। ਲੋਕ ਰਾਤ ਨੂੰ ਹੀ ਘਰਾਂ ਤੋਂ ਬਾਹਰ ਆ ਗਏ।


ਇਹ ਵੀ ਪੜ੍ਹੋ: Himachal Earthquake: ਹਿਮਾਚਲ 'ਚ 5.3 ਤੀਬਰਤਾ ਦਾ ਭੂਚਾਲ, ਰਾਤ ਸਮੇਂ ਲੋਕ ਘਰਾਂ 'ਚੋਂ ਨਿਕਲੇ ਬਾਹਰ


 ਰਾਜਸਥਾਨ 'ਚ ਵੀ ਭੂਚਾਲ ਦੇ ਝਟਕੇ 
ਇਸ ਤੋਂ ਇਲਾਵਾ ਰਾਜਸਥਾਨ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਪਾਲੀ 'ਚ ਦੁਪਹਿਰ 1.29 ਵਜੇ ਭੂਚਾਲ ਆਇਆ, ਇਸ ਦੀ ਤੀਬਰਤਾ ਕਰੀਬ 3.7 'ਤੇ ਮਾਪੀ ਗਈ। ਦੇਰ ਰਾਤ ਅਚਾਨਕ ਧਰਤੀ ਹਿੱਲਣ ਕਾਰਨ ਲੋਕਾਂ ਦੀ ਨੀਂਦ ਉੱਡ ਗਈ। ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਇੱਥੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਇਲਾਵਾ ਵੀਰਵਾਰ ਰਾਤ ਹਿਮਾਚਲ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।


ਨਿਊਯਾਰਕ ਅਤੇ ਨਿਊਜਰਸੀ ਵਿੱਚ ਭੂਚਾਲ ਦੇ ਝਟਕੇ
ਨਿਊਯਾਰਕ ਸਿਟੀ ਅਤੇ ਉੱਤਰੀ ਨਿਊ ਜਰਸੀ ਦੇ ਆਲੇ-ਦੁਆਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਨਿਊਜਰਸੀ 'ਚ ਭੂਚਾਲ ਦੀ ਤੀਬਰਤਾ 4.0 ਸੀ। ਇੱਥੇ ਕਈ ਇਲਾਕਿਆਂ ਵਿੱਚ ਭੂਚਾਲ ਕਾਰਨ ਧਰਤੀ ਹਿੱਲ ਗਈ। ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਪਰ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਹੈ।


ਉੱਤਰੀ ਕੈਲੀਫੋਰਨੀਆ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ 4.4 ਤੀਬਰਤਾ ਦਾ ਭੂਚਾਲ ਆਇਆ। ਖਾਸ ਗੱਲ ਇਹ ਹੈ ਕਿ ਇਹ ਭੂਚਾਲ ਇਕ-ਦੋ ਵਾਰ ਨਹੀਂ ਸਗੋਂ ਵੱਖ-ਵੱਖ ਸਮੇਂ 'ਤੇ 7 ਵਾਰ ਭੂਚਾਲ ਆਇਆ ਹੈ।


ਇਹ ਵੀ ਪੜ੍ਹੋ:  Taiwan Earthquake: ਤਾਇਵਾਨ 'ਚ ਆਇਆ ਸਭ ਤੋਂ ਜ਼ਬਰਦਸਤ ਭੂਚਾਲ, 7.5 ਤੀਬਰਤਾ ਦੇ ਝਟਕੇ, ਜਾਪਾਨ ਨੇ ਜਾਰੀ ਕੀਤੀ ਚਿਤਾਵਨੀ

 ਜਾਣੋ ਭੂਚਾਲ ਕਿਉਂ ਆਉਂਦਾ ਹੈ? (Earthquake)
ਧਰਤੀ ਦੀ ਸਤ੍ਹਾ ਮੁੱਖ ਤੌਰ 'ਤੇ 7 ਵੱਡੀਆਂ ਅਤੇ ਕਈ ਛੋਟੀਆਂ ਟੈਕਟੋਨਿਕ ਪਲੇਟਾਂ ਦੀ ਬਣੀ ਹੋਈ ਹੈ। ਇਹ ਪਲੇਟਾਂ ਲਗਾਤਾਰ ਤੈਰਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ। ਕਈ ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ ਅਤੇ ਜਦੋਂ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਤਾਂ ਇਹ ਪਲੇਟਾਂ ਟੁੱਟਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ, ਹੇਠਾਂ ਤੋਂ ਨਿਕਲਣ ਵਾਲੀ ਊਰਜਾ ਬਾਹਰ ਦਾ ਰਸਤਾ ਲੱਭਦੀ ਹੈ ਅਤੇ ਇਸ ਗੜਬੜ ਤੋਂ ਬਾਅਦ (Earthquake)ਭੂਚਾਲ ਆਉਂਦਾ ਹੈ।