Blast in Kargil News: ਲੱਦਾਖ ਦੇ ਦਰਾਸ ਕਾਰਗਿਲ 'ਚ ਇਕ ਸ਼ੱਕੀ ਧਮਾਕਾ ਹੋਇਆ। ਇਸ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਛੇ ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਧਮਾਕਾ (Blast in Kargil)  ਕਾਰਗਿਲ ਦੇ ਕਬਾੜੀ ਨਾਲਾ ਇਲਾਕੇ 'ਚ ਹੋਇਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਗਿਲ ਜ਼ਿਲੇ 'ਚ ਇਕ ਸਕਰੈਪ ਦੀ ਦੁਕਾਨ ਦੇ ਅੰਦਰ ਸ਼ੱਕੀ ਧਮਾਕਾ ਹੋਇਆ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ। ਦਰਾਸ ਦੇ ਕਬਾੜੀ ਨਾਲਾ ਇਲਾਕੇ ਵਿੱਚ ਇੱਕ ਸਕਰੈਪ ਦੀ ਦੁਕਾਨ ਅੰਦਰ ਇੱਕ ਸ਼ੱਕੀ ਵਸਤੂ ਨਾਲ ਧਮਾਕਾ ਹੋਇਆ। 


COMMERCIAL BREAK
SCROLL TO CONTINUE READING

ਇਸ ਘਟਨਾ ਵਿੱਚ ਇੱਕ ਗੈਰ-ਸਥਾਨਕ ਸਮੇਤ ਕੁੱਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਦੱਸ ਦਈਏ ਕਿ ਅਪ੍ਰੈਲ 'ਚ ਵੀ ਧਮਾਕਾ ਹੋਇਆ ਸੀ, ਇਸ ਸਾਲ ਅਪ੍ਰੈਲ ਮਹੀਨੇ 'ਚ ਵੀ ਅਜਿਹਾ ਹੀ (Blast in Kargil) ਧਮਾਕਾ ਹੋਇਆ ਸੀ। 1999 ਦੀ ਕਾਰਗਿਲ ਜੰਗ ਦੌਰਾਨ ਇੱਕ ਜ਼ਿੰਦਾ ਬੰਬ ਨੇ ਇੱਕ ਨੌਜਵਾਨ ਦੀ ਮੌਤ ਕਰ ਦਿੱਤੀ ਸੀ ਅਤੇ ਦੋ ਜ਼ਖ਼ਮੀ ਹੋ ਗਏ ਸਨ। 


ਇਹ ਵੀ ਪੜ੍ਹੋ: Tarn Taran Murder News: ਪਿਓ ਨੇ 3 ਸਾਲ ਦੇ ਬੇਟੇ ਦਾ ਗਲਾ ਘੁੱਟ ਕੇ ਕੀਤਾ ਕਤਲ ਫਿਰ ਸੁੱਟਿਆ ਨਹਿਰ 'ਚ, ਜਾਣੋ ਪੂਰਾ ਮਾਮਲਾ

ਇਹ ਧਮਾਕਾ ਐਸਟਰੋ ਫੁੱਟਬਾਲ ਗਰਾਊਂਡ ਨੇੜੇ ਕੁਰਬਥਾਂਗ ਵਿਖੇ ਹੋਇਆ। ਦੱਸ ਦੇਈਏ ਕਿ ਇਹ ਜ਼ਿੰਦਾ ਬੰਬ 1999 ਦੀ ਕਾਰਗਿਲ ਜੰਗ ਦੇ ਸਮੇਂ ਦਾ ਸੀ। ਤੁਹਾਨੂੰ ਦੱਸ ਦੇਈਏ ਕਿ ਕਾਰਗਿਲ ਦਾ ਨਾਮ ਸੁਣਦੇ ਹੀ 1999 ਵਿੱਚ ਹੋਈ ਕਾਰਗਿਲ ਜੰਗ ਦੀ ਯਾਦ ਆ ਜਾਂਦੀ ਹੈ। ਕਾਰਗਿਲ ਯੁੱਧ ਮਈ ਵਿਚ ਸ਼ੁਰੂ ਹੋਇਆ ਸੀ। ਭਾਰਤ ਨੂੰ ਪਾਕਿਸਤਾਨ ਦੀ ਇਸ ਹਰਕਤ ਬਾਰੇ ਮਈ ਵਿੱਚ ਪਤਾ ਲੱਗਾ ਸੀ ਪਰ ਦੁਸ਼ਮਣ ਨੇ ਕਈ ਮਹੀਨੇ ਪਹਿਲਾਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।


ਨਵੰਬਰ 1998 ਵਿੱਚ, ਪਾਕਿਸਤਾਨੀ ਫੌਜ ਦੇ ਇੱਕ ਬ੍ਰਿਗੇਡੀਅਰ ਨੂੰ ਕਾਰਗਿਲ ਸੈਕਟਰ ਦੀ ਰੇਕੀ ਕਰਨ ਲਈ ਭੇਜਿਆ ਗਿਆ ਸੀ। ਇਸ ਸਾਰੀ ਯੋਜਨਾ ਨੂੰ ਉਸ ਦੀ ਰਿਪੋਰਟ ਦੇ ਆਧਾਰ 'ਤੇ ਅੰਜਾਮ ਦਿੱਤਾ ਗਿਆ ਸੀ।