Tarn Taran Murder News: ਪੁੱਤ ਦਾ ਕਾਤਲ ਬਾਪ ਆਇਆ ਕੈਮਰੇ ਸਾਹਮਣੇ, ਦੱਸੀ ਇਹ ਵਜ੍ਹਾ ਸੁਣ ਕੇ ਹੋ ਜਾਓਗੇ ਹੈਰਾਨ!
Advertisement
Article Detail0/zeephh/zeephh1831091

Tarn Taran Murder News: ਪੁੱਤ ਦਾ ਕਾਤਲ ਬਾਪ ਆਇਆ ਕੈਮਰੇ ਸਾਹਮਣੇ, ਦੱਸੀ ਇਹ ਵਜ੍ਹਾ ਸੁਣ ਕੇ ਹੋ ਜਾਓਗੇ ਹੈਰਾਨ!

Tarn Taran Murder News: ਘਟਨਾ ਤੋਂ ਬਾਅਦ 2 ਦਿਨਾਂ ਤੱਕ ਅੰਗਰੇਜ਼ ਸਿੰਘ ਅਗਵਾ ਕਾਂਡ ਸਬੰਧੀ ਆਪਣੇ ਬਿਆਨ ਬਦਲਦਾ ਰਿਹਾ ਅਤੇ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਪਰ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ 

 

Tarn Taran Murder News: ਪੁੱਤ ਦਾ ਕਾਤਲ ਬਾਪ ਆਇਆ ਕੈਮਰੇ ਸਾਹਮਣੇ, ਦੱਸੀ ਇਹ ਵਜ੍ਹਾ ਸੁਣ ਕੇ ਹੋ ਜਾਓਗੇ ਹੈਰਾਨ!

Tarn Taran Murder News: ਤਰਨਤਾਰਨ ਦੇ ਪਿੰਡ ਰਾਏਸ਼ੀਆਣਾ ਦੇ ਵਸਨੀਕ ਅੰਗਰੇਜ਼ ਸਿੰਘ ਨੇ ਬੀਤੇ ਦਿਨੀ ਆਪਣੇ ਤਿੰਨ ਸਾਲ ਦੇ ਬੇਟੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨੇੜਲੀ ਛੋਟੀ ਨਹਿਰ ਵਿੱਚ ਸੁੱਟ ਦਿੱਤੀ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ। 

ਪੰਜਾਬ ਦੇ ਤਰਨਤਾਰਨ 'ਚ 3 ਸਾਲ ਦੇ ਬੇਟੇ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ 24 ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪਰ ਕੋਈ ਸਮਝ ਨਹੀਂ ਸਕਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਕਿਉਂ ਮਾਰਿਆ। ਆਪਣੇ ਬੇਟੇ ਦੀ ਹੱਤਿਆ ਕਰਨ ਵਾਲੇ ਪਿਤਾ ਨੇ ਕੈਮਰੇ ਦੇ ਸਾਹਮਣੇ ਆ ਕੇ ਹੁਣ ਆਪਣੀ ਗਰੀਬੀ ਨੂੰ ਕਾਰਨ ਦੱਸਿਆ ਹੈ।

ਘਟਨਾ ਤੋਂ ਬਾਅਦ 2 ਦਿਨਾਂ ਤੱਕ ਅੰਗਰੇਜ਼ ਸਿੰਘ ਅਗਵਾ ਕਾਂਡ ਸਬੰਧੀ ਆਪਣੇ ਬਿਆਨ ਬਦਲਦਾ ਰਿਹਾ ਅਤੇ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਪਰ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਸੱਚਾਈ ਉਜਾਗਰ ਕਰ ਦਿੱਤੀ ਅਤੇ ਪੁਲਿਸ ਨੇ ਉਸ ਦੇ ਲੜਕੇ ਗੁਰਸੇਵਕ ਸਿੰਘ ਨੂੰ ਨਿਸ਼ਾਨਦੇਹੀ ਕਰਕੇ ਉਸਦੇ ਪੁੱਤਰ ਦੀ ਲਾਸ਼ ਛੋਟੀ ਨਹਿਰ 'ਚੋਂ ਵੀ ਬਰਾਮਦ ਹੋਈ। 

ਇਹ ਵੀ ਪੜ੍ਹੋ: Gangster Vikram Brar News: ਖਾਲਿਸਤਾਨੀ ਨਾਅਰੇ ਲਿਖਣ ਤੇ ਫਿਰੌਤੀ ਮੰਗਣ ਕਰਕੇ ਗੈਂਗਸਟਰ ਵਿਕਰਮ ਬਰਾੜ ਦਾ 1 ਦਿਨ ਪੁਲਿਸ ਰਿਮਾਂਡ

ਇਸ ਤੋਂ ਬਾਅਦ ਹੁਣ ਅੰਗਰੇਜ ਸਿੰਘ ਪੁਲਿਸ ਹਿਰਾਸਤ ਵਿੱਚ ਹੈ ਅਤੇ ਲਗਾਤਾਰ ਆਪਣੇ ਬਿਆਨ ਬਦਲ ਰਿਹਾ ਹੈ। ਉਸ ਨੇ ਆਪਣੇ ਬੇਟੇ ਦੇ ਕਤਲ ਪਿੱਛੇ ਕੈਮਰੇ ਦੇ ਸਾਹਮਣੇ ਜੋ ਬਿਆਨ ਦਿੱਤਾ ਹੈ, ਉਹ ਕਿਸੇ ਨੂੰ ਹਜ਼ਮ ਨਹੀਂ ਹੋਇਆ ਹੈ ਅਤੇ ਪੁਲਿਸ ਅਜੇ ਤੱਕ ਕਤਲ ਦਾ ਕਾਰਨ ਸਾਫ਼ ਨਹੀਂ ਕਰ ਸਕੀ ਹੈ। 

ਜਿੱਥੇ ਅੰਗਰੇਜ ਸਿੰਘ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਸ ਨੇ ਆਪਣੀ ਤਿੰਨ ਏਕੜ ਜ਼ਮੀਨ 'ਚੋਂ 2 ਏਕੜ ਜ਼ਮੀਨ ਵੇਚ ਦਿੱਤੀ ਸੀ, ਉਹ ਖੁਦ ਮਜ਼ਦੂਰੀ ਕਰਦਾ ਹੈ ਅਤੇ ਜਦੋਂ ਉਸ ਨੇ ਆਪਣੇ ਪੁੱਤਰ ਨੂੰ ਦੇਖਿਆ ਤਾਂ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੋ ਗਿਆ ਅਤੇ ਡਰ ਗਿਆ ਸੀ ਕਿ ਉਸ ਦਾ ਪੁੱਤਰ ਨੂੰ  ਵੱਡੇ ਹੋ ਕੇ ਵੀ ਕੋਈ ਚਿੰਤਾ ਨਾ ਹੋਵੇ। ਉਸਦਾ ਮੁੰਡਾ ਵੀ  ਕਿਤੇ ਉਹਦੇ ਵਾਂਗ ਮਜ਼ਦੂਰੀ ਨਾ ਕਰੇ।

ਇਹ ਵੀ ਪੜ੍ਹੋ: NIA raids News: ਟੈਰਰ ਫੰਡਿੰਗ ਮਾਮਲੇ 'ਚ NIA ਦੀ ਕਾਰਵਾਈ, ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਮਾਰਿਆ ਛਾਪਾ
 

 

Trending news