Pakistan Terrorist Attacks News:  ਪਾਕਿਸਤਾਨ ਵਿੱਚ ਇੱਕ ਵਾਰ ਫਿਰ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਪਾਕਿਸਤਾਨੀ ਏਅਰਫੋਰਸ ਬੇਸ 'ਤੇ ਹਮਲਾ ਕੀਤਾ। ਆਤਮਘਾਤੀ ਹਮਲਾਵਰਾਂ ਸਮੇਤ ਕਈ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀ ਪੰਜਾਬ ਦੇ ਮੀਆਂਵਾਲੀ ਸਥਿਤ ਪਾਕਿਸਤਾਨ ਏਅਰਫੋਰਸ ਬੇਸ 'ਚ ਦਾਖਲ ਹੋ ਗਏ, ਜਿੱਥੇ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਏਅਰਬੇਸ ਦੇ ਅੰਦਰ ਵੱਡੀਆਂ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। 


COMMERCIAL BREAK
SCROLL TO CONTINUE READING

ਹੁਣ ਤੱਕ ਇੱਕ ਹਮਲਾਵਰ ਮਾਰਿਆ ਗਿਆ ਹੈ। ਤਹਿਰੀਕ-ਏ-ਜੇਹਾਦ ਨਾਂ ਦੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨੀ ਫੌਜ (ਆਈਐਸਪੀਆਰ) ਨੇ ਇਸ ਹਮਲੇ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ, '4 ਨਵੰਬਰ, 2023 ਦੀ ਸਵੇਰ ਨੂੰ ਪਾਕਿਸਤਾਨੀ ਹਵਾਈ ਸੈਨਾ ਦੇ ਮੀਆਂਵਾਲੀ ਟਰੇਨਿੰਗ ਏਅਰ ਬੇਸ 'ਤੇ ਇੱਕ ਅਸਫਲ ਅੱਤਵਾਦੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਜਵਾਨਾਂ ਦੁਆਰਾ ਤੁਰੰਤ ਜਵਾਬੀ ਕਾਰਵਾਈ ਕਰਕੇ, ਕਰਮਚਾਰੀਆਂ ਅਤੇ ਜਾਇਦਾਦ ਦੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਸੁਰੱਖਿਆ ਕਰਮੀਆਂ ਨੇ ਅਸਾਧਾਰਨ ਸਾਹਸ ਦਾ ਪ੍ਰਦਰਸ਼ਨ ਕਰਦੇ ਹੋਏ 3 ਅੱਤਵਾਦੀਆਂ ਨੂੰ ਬੇਸ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ, ਜਦਕਿ ਬਾਕੀ 3 ਅੱਤਵਾਦੀਆਂ ਨੂੰ ਜਵਾਨਾਂ ਨੇ ਘੇਰ ਲਿਆ।


ਇਹ ਵੀ ਪੜ੍ਹੋ: Faridkot Accident News: ਨਿੱਜੀ ਸਕੂਲ ਵੈਨ ਦੀ ਮੋਟਰਸਾਈਕਲ ਤੇ ਕਾਰ ਨਾਲ ਹੋਈ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ

ਪਾਕਿਸਤਾਨ ਦੇ ਮੀਆਂਵਾਲੀ 'ਚ ਵੱਡਾ ਅੱਤਵਾਦੀ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਏਅਰਬੇਸ 'ਚ ਦਾਖਲ ਹੋ ਗਏ ਹਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ‘ਤਹਿਰੀਕ ਜੇਹਾਦ ਪਾਕਿਸਤਾਨ’ ਨਾਂ ਦੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਪਾਕਿਸਤਾਨ ਸਰਕਾਰ ਜਾਂ ਫੌਜ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।


ਦੋ ਦਿਨਾਂ 'ਚ ਸੁਰੱਖਿਆ ਬਲਾਂ 'ਤੇ ਇਹ ਦੂਜਾ ਹਮਲਾ ਹੈ। ਪਾਕਿਸਤਾਨ ਸਥਿਤ ਜੀਓ ਨਿਊਜ਼ ਦੇ ਅਨੁਸਾਰ, ਫੌਜ ਦੇ ਮੀਡੀਆ ਵਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਵਾਦਰ ਵਿੱਚ ਸੁਰੱਖਿਆ ਬਲਾਂ ਨੂੰ ਲਿਜਾ ਰਹੇ ਦੋ ਵਾਹਨਾਂ 'ਤੇ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ 14 ਜਵਾਨ ਸ਼ਹੀਦ ਹੋ ਗਏ।