ਚੰਡੀਗੜ੍ਹ: ਕਸਬਾ ਸ਼ੇਰਪੁਰ ਦੀ ਜੰਮਪਲ ਡਾ. ਰਿਸ਼ੂ ਗਰਗ ਨੇ ਆਸ੍ਰੇਟਲੀਆ ਵਿੱਚ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ਼ ਵਿਚ ਲਾਅ ਪ੍ਰੈਕਿਟਸ ਕਰਨ ਦੀ ਡਿਗਰੀ ਪ੍ਰਾਪਤ ਕਰ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।


COMMERCIAL BREAK
SCROLL TO CONTINUE READING

ਜ਼ਿਕਰਯੋਗ ਹੈ ਕਿ ਡਾ. ਰਿਸ਼ੂ ਨੇ ਪੇਂਡੂ ਇਲਾਕੇ ਵਿੱਚੋਂ ਉੱਠ ਕੇ ਪੰਜਾਬ ਯੂਨੀਵਿਰਸਟੀ ਤੋਂ ਐੱਲਐੱਲਬੀ, ਰਾਜੀਵ ਗਾਂਧੀ ਯੂਨੀਵਿਰਸਟੀ ਤੋਂ ਐੱਲਐੱਲਐੱਮ ਵਿਚ ਗੋਲਡ ਮੈਡਲ ਤੇ ਕਾਨੂੰਨ ’ਤੇ ਪੀਐੱਚਡੀ ਦੀ ਪੜ੍ਹਾਈ ਪੰਜਾਬ ਯੂਨੀਵਿਰਸਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।


ਪੰਜਾਬੀ ਜਾਗਰਣ 'ਚ ਲੱਗੀ ਖ਼ਬਰ ਮੁਤਾਬਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲਾਅ ਰਿਸਚਜਰ ਤੇ ਪਨਸਪ ਅਤੇ ਸਮਾਜਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵਿਚ ਲਿਟੀਗ੍ਰੇਸ਼ਨ ਅਫਸਰ ਵਜੋਂ ਸੇਵਾ ਨਿਭਾਈ। ਹੁਣ ਆਸ੍ਰਟੇਲੀਆ ਵਿਚ ਕਾਨੂੰਨ ਦੀ ਪੜ੍ਹਾਈ ਪ੍ਰਾਪਤ ਕਰ ਕੇ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ ਵਿਚ ਪ੍ਰੈਕਟਿਸ ਕਰਨ ਦਾ ਲਾਈਸੈਂਸ ਪ੍ਰਾਪਤ ਕੀਤਾ। ਡਾ. ਰਿਸ਼ੂ ਪੁੱਤਰੀ ਪੁੱਤਰੀ ਕੁਲਵੰਤ ਰਾਏ ਗਰਗ ਦੀ ਇਸ ਉਪਲਬਧੀ ’ਤੇ ਇਲਾਕੇ ਦੇ ਲੋਕਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।