Viral News: ਅਮਰੀਕਾ ਦੇ ਨਾਲ ਲੱਗਦੇ ਮੈਕਸੀਕੋ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮੈਕਸੀਕੋ ਸਿਟੀ ਦੇ ਨੇੜੇ ਮਸ਼ਹੂਰ ਟਿਓਟੀਹੁਆਕਨ ਪੁਰਾਤਨ ਸਥਾਨ 'ਤੇ ਉੱਡਦੇ ਸਮੇਂ ਹੋਟ ਏਅਰ ਬਲੁਨ ਨੂੰ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਖੇਤਰੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਮੈਕਸੀਕੋ ਸਰਕਾਰ ਨੇ ਇੱਕ  ਬਿਆਨ ਵਿਚ ਕਿਹਾ ਕਿ ਹੋਟ ਏਅਰ ਬਲੁਨ ਵਿੱਚ ਸਵਾਰ ਯਾਤਰੀਆਂ ਨੇ ਅੱਗ ਲੱਗਣ ਤੋਂ ਬਾਅਦ ਬਲੁਨ ਤੋਂ ਛਾਲ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਬੱਚੇ ਦੇ ਝੁਲਸਣ ਦੀ ਵੀ ਖ਼ਬਰ ਆ ਰਹੀ ਹੈ।


COMMERCIAL BREAK
SCROLL TO CONTINUE READING

ਮੈਕਸੀਕੋ ਸਿਟੀ ਦੇ ਨੇੜੇ ਸਥਿਤ ਟਿਓਤੀਹੁਆਕਨ ਦੇ ਪੁਰਾਤਨ ਸਥਾਨ ਨੂੰ ਦੇਖਣ ਲਈ ਹੋਟ ਏਅਰ ਬਲੁਨ 'ਤੇ ਸਵਾਰ ਲੋਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਗੁਬਾਰਾ ਹਵਾ 'ਚ ਉੱਡ ਰਿਹਾ ਸੀ, ਜਿਸ ਦੌਰਾਨ ਇਸ ਨੂੰ ਅੱਗ ਲੱਗ ਗਈ। ਘਟਨਾ ਦੀ ਲਾਈਵ ਵੀਡੀਓ ਸੋਸ਼ਲ ਮੀਡਿਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। 


ਇਹ ਵੀ ਪੜ੍ਹੋ: Amritpal Singh latest News: ਪੰਜਾਬ 'ਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਭਲਕੇ ਹੋ ਸਕਦਾ ਹੈ ਇਹ... BKU ਨੇ ਕੀਤਾ ਵੱਡਾ ਐਲਾਨ!

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੀਲੇ ਅਤੇ ਚਿੱਟੇ ਰੰਗ ਦਾ ਗੁਬਾਰਾ ਹਵਾ 'ਚ ਉੱਡ ਰਿਹਾ ਹੈ। ਗੁਬਾਰੇ ਦੇ ਹੇਠਾਂ ਜਗਾਹ ਅਚਾਨਕ ਅੱਗ ਦੀ ਚਪੇਟ ਵਿੱਚ ਆ ਜਾਂਦੀ ਹੈ। ਜਦੋਂ ਅੱਗ ਬਲਦੀ ਹੈ, ਬਲੁਨ ਵਿੱਚ ਸਵਾਰ ਯਾਤਰੀ ਹੇਠਾਂ ਛਾਲ ਮਾਰਦੇ ਹਨ। ਜਿਉਂ ਜਿਉਂ ਅੱਗ ਤੇਜ਼ ਹੁੰਦੀ ਜਾਂਦੀ ਹੈ, ਗੁਬਾਰਾ ਉੱਚਾ ਹੁੰਦਾ ਜਾਂਦਾ ਹੈ। ਘਟਨਾ ਨੂੰ ਦੇਖ ਰਹੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਵੀਡੀਓ ਨੂੰ 'Lenar' ਨਾਮ ਦੇ ਟਵਿੱਟਰ ਹੈਂਡਲ ਤੋਂ  ਸ਼ੇਅਰ ਕੀਤਾ ਗਿਆ ਹੈ।


ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ । ਇੱਕ ਬੱਚਾ ਜ਼ਖਮੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮ੍ਰਿਤਕਾਂ ਦੀ ਪਛਾਣ 39 ਸਾਲਾ ਔਰਤ ਅਤੇ 50 ਸਾਲਾ ਵਿਅਕਤੀ ਵਜੋਂ ਹੋਈ ਹੈ। ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਜ਼ਖਮੀ ਬੱਚਾ ਨਾਬਾਲਗ ਹੈ। ਉਸ ਦਾ ਚਿਹਰਾ ਬੁਰੀ ਤਰਾਂ ਅੱਗ ਦੀ ਚਪੇਟ 'ਚ ਆ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਸੱਜੇ ਪੈਰ 'ਚ ਵੀ ਫਰੈਕਚਰ ਹੋ ਗਿਆ ਹੈ। ਇਹ ਨਹੀਂ ਦੱਸਿਆ ਗਿਆ ਕਿ ਗੁਬਾਰੇ 'ਤੇ ਕੋਈ ਹੋਰ ਯਾਤਰੀ ਸੀ ਜਾਂ ਨਹੀਂ।


ਦੱਸ ਦੇਈਏ ਕਿ ਮੈਕਸੀਕੋ ਸਿਟੀ  ਦੇ ਨੇੜੇ ਟਿਓਟਿਹੁਆਕਨ ਨਾਮ ਦਾ ਇੱਕ ਵਿਸ਼ਵ ਪ੍ਰਸਿੱਧ ਸੈਲਾਨੀ ਸਥਾਨ ਹੈ। ਇਹ ਸੂਰਜ ਅਤੇ ਚੰਦਰਮਾ ਦੇ ਪਿਰਾਮਿਡ ਅਤੇ ਡੈੱਡ ਦੇ ਐਵੇਨਿਊ ਲਈ ਮਸ਼ਹੂਰ ਹੈ। ਟਿਓਟੀਹੁਆਕਨ ਦੀ ਅਸਲ ਸ਼ਾਨ ਨੂੰ ਹਵਾ ਵਿਚ ਤੈਰਦੇ ਦੇਖਿਆ ਜਾ ਸਕਦਾ ਹੈ। ਇਸਦੇ ਲਈ, ਬਹੁਤ ਸਾਰੇ ਆਪਰੇਟਰ ਇੱਥੇ ਬੈਲੂਨ ਉਡਾਣਾਂ ਦੀ ਪੇਸ਼ਕਸ਼ ਕਰਦੇ ਹਨ। ਗੁਬਾਰੇ ਰਾਹੀਂ 70 ਕਿਲੋਮੀਟਰ ਦੀ ਯਾਤਰਾ ਲਈ ਪ੍ਰਤੀ ਵਿਅਕਤੀ ਲਗਭਗ 150 ਡਾਲਰ ਦਾ ਕਿਰਾਇਆ ਅਦਾ ਕਰਨਾ ਪੈਂਦਾ ਹੈ।