Canada Dream Shattered: ਕੈਨੇਡਾ ਬੁਲਾ ਕੇ ਅਲੱਗ ਰਹਿਣ ਲੱਗੀ ਪਤਨੀ; ਜਗਰਾਓਂ `ਚ 28 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ
Canada Dream Shattered: ਪਤਨੀ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਇੱਕ ਹੋਰ ਨੌਜਵਾਨ ਦੇ ਕੈਨੇਡਾ ਦੀ ਪੀਆਰ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਲੁਧਿਆਣਾ ਦੇ ਜਗਰਾਓਂ ਦੇ ਸਦਰ ਥਾਣੇ ਦੀ ਪੁਲਿਸ ਨੇ ਮੋਗਾ ਦੀ ਇੱਕ ਲੜਕੀ ਅਤੇ ਉਸ ਦੇ ਪਿਤਾ `ਤੇ ਉਸ ਦੇ ਪਤੀ ਤੋਂ ਕੈਨੇਡਾ ਦੀ ਪੀਆਰ ਦਿਵਾਉਣ ਦੇ ਨਾਂ `ਤੇ 28.69 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ।
Canada Dream Shattered: ਕੈਨੇਡਾ ਦੀ ਚਕਾਚੌਂਧ ਦੇ ਚੱਕਰ ਵਿੱਚ ਇੱਕ ਹੋਰ ਨੌਜਵਾਨ ਵੱਡੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਇੱਕ ਮੁਟਿਆਰ ਨੇ ਵਿਆਹ ਦੇ ਏਵੱਜ ਵਿੱਚ ਕੈਨੇਡਾ ਭੇਜਣ ਦੀ ਸ਼ਰਤ ਰੱਖੀ ਹੈ। ਪਰਿਵਾਰ ਨੇ ਵਾਅਦੇ ਅਨੁਸਾਰ ਲੜਕੀ ਨੂੰ ਵਿਆਹ ਮਗਰੋਂ ਕੈਨੇਡਾ ਭੇਜ ਦਿੱਤਾ। ਪਤੀ ਨੂੰ ਬਾਹਰ ਬੁਲਾਉਣ ਤੋਂ ਬਾਅਦ ਪਤਨੀ ਉਸ ਤੋਂ ਅਲੱਗ ਰਹਿਣ ਲੱਗ ਪਈ।
ਲੁਧਿਆਣਾ ਦੇ ਜਗਰਾਓਂ ਦੇ ਸਦਰ ਥਾਣੇ ਦੀ ਪੁਲਿਸ ਨੇ ਨੌਜਵਾਨ ਨੂੰ ਕੈਨੇਡਾ ਵਿੱਚ ਪੀਆਰ ਦਵਾਉਣ ਦੇ ਨਾਮ ਉਤੇ 28.69 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਲੜਕੀ ਤੇ ਉਸ ਦੇ ਪਿਤਾ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਤਰਖਾਣ ਪਛਾਣ ਤਰਖਾਣ ਬਧ ਮੋਗਾ ਦੀ ਵੀਰਪਾਲ ਕੌਰ ਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਵਜੋਂ ਹੋਈ ਹੈ। ਇਹ ਐਫਆਈਆਰ ਪਿੰਡ ਕਾਉਂਕੇ ਕਲਾਂ ਵਾਸੀ ਜਗਦੀਪ ਸਿੰਘ ਦੇ ਪਿਤਾ ਹਰਨੇਕ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ।
ਹਰਨੇਕ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਲੜਕੇ ਜਗਦੀਪ ਸਿੰਘ ਨੇ ਵਿਚੋਲੇ ਅਵਤਾਰ ਸਿੰਘ ਰਾਹੀਂ ਵੀਰਪਾਲ ਕੌਰ ਨਾਲ ਵਿਆਹ ਕਰਵਾਇਆ ਸੀ। ਵੀਰਪਾਲ ਕੌਰ ਨੇ ਆਈਲੈਟਸ ਪਾਸ ਕੀਤੀ ਸੀ। ਵਿਆਹ ਤੋਂ ਪਹਿਲਾਂ ਇਹ ਤੈਅ ਹੋਇਆ ਸੀ ਕਿ ਔਰਤ ਪਹਿਲਾਂ ਕੈਨੇਡਾ ਜਾਵੇਗੀ ਤੇ ਫਿਰ ਸਪਾਊਸ ਵੀਜ਼ੇ 'ਤੇ ਜਗਦੀਪ ਨੂੰ ਉੱਥੇ ਬੁਲਾਵੇਗੀ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਉਹ ਜਗਦੀਪ ਦੀ ਕੈਨੇਡਾ ਲਈ ਪੀ.ਆਰ ਪ੍ਰਾਪਤ ਕਰਨ ਲਈ ਵੀ ਮਦਦ ਕਰੇਗੀ ਪਰ ਉਸਦਾ ਸਾਰਾ ਖ਼ਰਚਾ ਜਗਦੀਪ ਦਾ ਪਰਿਵਾਰ ਚੁੱਕੇਗਾ।
ਇਹ ਵੀ ਪੜ੍ਹੋ : Punjab News: ਨਹਿਰੀ ਵਿਭਾਗ ਦੀ ਅਣਗਹਿਲੀ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਹੋਈ ਤਬਾਹ
ਹਰਨੇਕ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਵਿਆਹ ਤੋਂ ਬਾਅਦ ਵੀਰਪਾਲ ਨੂੰ ਕੈਨੇਡਾ ਭੇਜਣ ਲਈ 28.69 ਲੱਖ ਰੁਪਏ ਖ਼ਰਚ ਕੀਤੇ ਤਾਂ ਉਸ ਨੇ ਉੱਥੇ ਪਹੁੰਚ ਕੇ ਜਗਦੀਪ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ। ਹਰਨੇਕ ਸਿੰਘ ਨੇ ਫਿਰ ਵਿਚੋਲੇ ਅਵਤਾਰ ਸਿੰਘ ਨਾਲ ਰਾਬਤਾ ਕਾਇਮ ਕੀਤਾ, ਜਿਸ ਨੇ ਦਖ਼ਲ ਦਿੱਤਾ ਤੇ ਫਿਰ ਵੀਰਪਾਲ ਨੇ ਆਖਰਕਾਰ ਜਗਦੀਪ ਨੂੰ ਸਪਾਊਸ ਵੀਜ਼ੇ 'ਤੇ ਕੈਨੇਡਾ ਬੁਲਾ ਲਿਆ। ਹਾਲਾਂਕਿ ਜਗਦੀਪ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਵੀ ਵੀਰਪਾਲ ਉਸ ਤੋਂ ਅਲੱਗ ਰਹਿਣ ਲੱਗੀ। ਉਹ ਉਸਨੂੰ ਜ਼ਲੀਲ ਕਰਦੀ ਰਹੀ ਤੇ ਉਸ ਨੇ ਜਗਦੀਪ ਸਿੰਘ ਨੂੰ ਪੀ .ਆਰ ਲਈ ਜ਼ਰੂਰੀ ਦਸਤਾਵੇਜ਼ ਦੇਣ ਤੋਂ ਵੀ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : Punjab Weather News: ਪੰਜਾਬ 'ਚ ਸਰਗਰਮ ਹੋਇਆ ਮਾਨਸੂਨ; ਭਾਰੀ ਮੀਂਹ ਕਾਰਨ ਤਾਪਮਾਨ 'ਚ ਆਈ ਗਿਰਾਵਟ