ਹਥਿਆਰਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ `ਪੰਜਾਬ ਨੂੰ ਮੁੜ ਕਾਲੇ ਦੌਰ ਵਿੱਚ ਨਾ ਧੱਕਿਆ ਜਾਵੇ`
ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ `ਚ ਗੰਨ ਕਲਚਰ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉੱਥੇ ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਵੱਲੋਂ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ `ਤੇ ਬਿਆਨ ਜਾਰੀ ਕੀਤਾ ਗਿਆ ਹੈ। ਪੰਜਾ
Amrinder Singh Raja Warring on Amritpal Singh: ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਗੰਨ ਕਲਚਰ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉੱਥੇ ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਵੱਲੋਂ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ 'ਤੇ ਬਿਆਨ ਜਾਰੀ ਕੀਤਾ ਗਿਆ ਹੈ।
ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ "ਅਸੀਂ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਸਿੱਖੀ ਦੇ ਨੇੜੇ ਲਿਆਉਣ ਦਾ ਸੁਆਗਤ ਅਤੇ ਪ੍ਰਸ਼ੰਸਾ ਕਰਦੇ ਹਾਂ। ਤੁਹਾਨੂੰ ਗੁਰੂਆਂ ਦਾ ਵਾਸਤਾ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ, ਜੋ ਕਿ ਅੰਤ ਵਿੱਚ ਹਿੰਸਾ ਦਾ ਕਾਰਨ ਬਣਦੇ ਹਨ। ਅਸੀਂ ਇਸ ਦੀ ਪਹਿਲਾਂ ਹੀ ਭਾਰੀ ਕੀਮਤ ਚੁਕਾ ਚੁੱਕੇ ਹਾਂ। ਉਹ ਭਿਆਨਕ ਯਾਦਾਂ ਅੱਜ ਵੀ ਸਾਨੂੰ ਸਤਾਉਂਦੀਆਂ ਹਨ। ਕਿਰਪਾ ਕਰਕੇ ਪੰਜਾਬ ਨੂੰ ਮੁੜ ਕਾਲੇ ਦੌਰ ਵਿੱਚ ਨਾ ਧੱਕਿਆ ਜਾਵੇ।"
ਜਿਵੇਂ ਹੀ ਰਾਜਾ ਵੜਿੰਗ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਗਈ, ਲੋਕਾਂ ਵੱਲੋਂ ਕਮੈਂਟ ਸੈਕਸ਼ਨ ਵਿੱਚ ਆਪਣੀ ਪ੍ਰਤੀਕ੍ਰਿਆ ਵੀ ਦਿੱਤੀ ਗਈ। ਇੱਕ ਯੂਜ਼ਰ ਨੇ ਕਿਹਾ ਕਿ "ਬਿਲਕੁਲ ਠੀਕ ਕਿਹਾ ਜੀ ਪਰ ਇਹ ਨਿਯਮ ਸਭ ਤੇ ਲਾਗੂ ਹੋਣਾ ਚਾਹੀਦਾ ਹੈ। ਸਰਕਾਰੀ ਤਾਕਤ ਦੇ ਸਿਰ ਤੇ ਕਿਸੇ ਨੂੰ ਵੀ ਮਨਮਰਜ਼ੀ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।"
ਹੋਰ ਪੜ੍ਹੋ: ਕਰੋੜਾਂ ਲੋਕਾਂ ਦੀ ਲੱਗੇਗੀ ਲਾਟਰੀ, ਆਹ ਸੂਬੇ ਦੀ ਸਰਕਾਰ ਦੇਣ ਜਾ ਰਹੀ ਹੈ ਮੁਫ਼ਤ ’ਚ 2 LPG ਸਿਲੰਡਰ
ਇੱਕ ਨੇ ਕਿਹਾ "ਹਥਿਆਰਾਂ ਨਾਲੋ ਵੱਧ ਨੁਕਸਾਨ ਨਸ਼ਿਆਂ ਤੇ ਬਿਮਾਰੀਆਂ ਕਾਰਨ ਹੋ ਰਿਹਾ ਹੈ, ਕਦੇ ਉਸ ਬਾਰੇ ਵੀ ਬੋਲੋ।" "ਪ੍ਰਧਾਨ ਜੀ, ਕਿਰਪਾ ਕਰਕੇ ਹਿੰਦੁਸਤਾਨ ਦੇ ਅਖੌਤੀ ਰਾਸ਼ਟਰਵਾਦ ਦੀ ਪਾਲਿਸ਼ ਨਾ ਮਾਰਿਆ ਕਰੋ। ਇਹ ਯਾਦ ਰੱਖਿਆ ਕਰੋ ਕੀ ਤੂਸੀ ਕਿਸ ਧਰਮ 'ਚ ਜਨਮ ਲਿਆ ਜਾ ਸਿੱਖੀ ਦੇ ਕੀ ਕੀ ਸਿਧਾਂਤ ਨੇ, ਜਦੋਂ ਗੁਰੂ ਹਥਿਆਰ ਰੱਖਣ ਦੀ ਆਗਿਆ ਦੇ ਗਏ ਤੂਸੀ ਉਹਨਾਂ ਤੋਂ ਵੱਡੇ ਕਿਵੇਂ ਬਣ ਸਕਦੇ ਹੋ ਜਿਹੜਾ, ਸਿੱਖਾਂ ਨੂੰ ਉਪਦੇਸ਼ ਦੇ ਰਹੇ ਹੋ?" ਇਹ ਇੱਕ ਹੋਰ ਯੂਜ਼ਰ ਨੇ ਲਿਖਿਆ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਬਾਵਜੂਦ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਸਮਰਥਕ ਵੱਲੋਂ ਹਥਿਆਰਾਂ ਦਾ ਜਨਤਕ ਪ੍ਰਦਰਸ਼ਨ ਕੀਤਾ ਗਿਆ।
ਹੋਰ ਪੜ੍ਹੋ: Earthquake in Indonesia: ਇੰਡੋਨੇਸ਼ੀਆ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 20 ਲੋਕਾਂ ਦੇ ਮਰੇ ਹੋਣ ਦਾ ਖ਼ਦਸ਼ਾ
(Apart from news of Amrinder Singh Raja Warring's reaction on Amritpal Singh, stay tuned to Zee PHH for more latest updates)