Punjab Congress: ਕਾਂਗਰਸ 13 ਦੀਆਂ 13 ਸੀਟਾਂ `ਤੇ ਚੋਣ ਲੜਨ ਲਈ ਪੂਰਾ ਤਰ੍ਹਾਂ ਤਿਆਰ- ਯਾਦਵ
Punjab Congress: ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਇੱਕ ਵਾਰ ਮੁੜ ਤੋਂ ਦੇਖਣ ਨੂੰ ਮਿਲਿਆ, ਜਦੋਂ ਸਿੱਧੂ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਮੀਟਿੰਗ ਨੂੰ ਛੱਡਕੇ ਸਾਬਕਾ ਪ੍ਰਧਾਨਾਂ ਦੇ ਨਾਲ ਆਪਣੀ ਮੀਟਿੰਗ ਕਰ ਰਹੇ ਸਨ।
Punjab Congress: ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਕਾਂਗਰਸ ਨੇ ਚੰਡੀਗੜ੍ਹ ਵਿੱਚ ਜ਼ਿਲ੍ਹਾਂ ਪ੍ਰਧਾਨਾਂ, ਵਿਧਾਇਕਾਂ ਤੇ ਮੌਜੂਦਾ ਸਾਂਸਦ ਸਮੇਤ ਪ੍ਰਦੇਸ਼ ਐਕਸ਼ਨ ਕਮੇਟੀ ਦੇ ਨਾਲ ਮੀਟਿੰਗ ਹੋਈ। ਜਿਸ ਵਿੱਚ ਕਾਂਗਰਸ ਨੇ ਆਮ ਚੋਣਾਂ ਦੀਆਂ ਤਿਆਰੀਆਂ ਨੂੰ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਮੀਟਿੰਗ ਹੋਈ। ਕਾਂਗਰਸ ਦੇ ਸਾਰੇ ਆਗੂ ਇਸ ਮੀਟਿੰਗ ਵਿੱਚ ਮੌਜੂਦ ਰਹੇ ਪਰ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ। ਜੋ ਕਿ ਕਾਂਗਰਸ ਦੇ ਇੱਕ ਮੁੱਠ ਹੋਣ ਤੇ ਸਵਾਲ ਜਰੂਰ ਖੜ੍ਹੇ ਕਰਦਾ ਹੈ।
ਮੀਟਿੰਗ ਤੋਂ ਬਾਅਦ ਕਾਂਗਰਸ ਪੰਜਾਬ ਇੰਚਾਰਜ ਨੇ ਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਦੇ ਨਾਲ ਗੱਲਬਾਤ ਕਰ ਰਹੇ ਹਾਂ। ਲੋਕ ਸਭਾ ਚੋਣਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪਲੈਨਿੰਗ ਬਣਾਉਣੀ ਹੈ ਅਤੇ ਉਸ ਨੂੰ ਲੈ ਕੇ ਲਗਾਤਾਰ ਰਿਵਿਊ ਮੀਟਿੰਗਾਂ ਕਰ ਰਹੇ ਹਾਂ। ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਬਹੁਤ ਮਜ਼ਬੂਤ ਹੈ ਅਤੇ ਅਸੀਂ 13 ਦੀਆਂ 13 ਸੀਟਾਂ ਤੇ ਚੋਣਾਂ ਲੜਨ ਦੇ ਲਈ ਤਿਆਰ ਬਰ ਤਿਆਰ ਹਾਂ। ਇਹ ਗੱਲ ਅਸੀਂ ਹਾਈ ਕਮਾਂਡ ਨੂੰ ਵੀ ਦੱਸ ਚੁੱਕੇ ਆਂ ਪਰ ਜਿਸ ਦਿਨ ਇੰਡੀਆ ਬਲੋਕ ਦੀ ਮੀਟਿੰਗ ਹੋਵੇਗੀ ਉਸ ਦਿਨ ਹੀ ਇਸ 'ਤੇ ਫੈਸਲਾ ਲਵਾਂਗੇ ਕਿ ਪੰਜਾਬ ਵਿੱਚ ਕਾਂਗਰਸ ਆਮ ਆਮਦੀ ਪਾਰਟੀ ਦੇ ਨਾਲ ਮਿਲਕੇ ਚੋਣ ਲੜ੍ਹਗੇ ਜਾ ਫਿਰ ਇਕੱਲਿਆ ਹੀ ਮੈਦਾਨ ਹੀ ਉੱਤਰੇਗੀ। ਹਲਾਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਨੂੰ ਲੈ ਕੇ ਦਵਿੰਦਰ ਯਾਦਵ ਹੋਰਾਂ ਵੱਲੋਂ ਚੁੱਪੀ ਧਾਰੀ ਲਈ ਗਈ।
ਉਧਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਇਲੈੱਕਸ਼ਨ ਕਮੇਟੀ ਦੀ ਬੈਠਕ ਹੋਈ ਸੀ। ਜਿਸ ਦੇ ਵਿੱਚ ਪਾਰਟੀ ਦੇ ਸਾਰੇ ਵਿਅਕਤੀਆਂ ਦੀ ਰਾਇ ਲਈ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ-ਕਿਸ ਵਿਅਕਤੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ 'ਤੇ ਬੋਲਦੇ ਵੜਿੰਗ ਨੇ ਕਿਹਾ ਕਿ 'ਮੈਂ ਨਵਜੋਤ ਸਿੰਘ ਸਿੱਧੂ ਨਹੀਂ ਜੋ ਹਰ ਜਗਾ 'ਤੇ ਬੋਲਾਂਗਾ, ਮੇਰੀਆਂ ਵੀ ਕੁੱਝ ਕੰਡੀਸ਼ਨ ਨੇ'...ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਟਵੀਟ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੋਲਦਿਆਂ ਕਿਹਾ ਕਿ ਜੇਕਰ ਅੱਜ ਦੀ ਮੀਟਿੰਗ ਛੱਡ ਕੇ ਨਵਜੋਤ ਸਿੰਘ ਸਿੱਧੂ ਆਪਣੀਆਂ ਮੀਟਿੰਗਾਂ ਕਰ ਰਹੇ ਸਨ ਤਾਂ ਇਹ ਅਨੁਸ਼ਾਸਨ ਭੰਗ ਕਰਨਾ ਹੈ। ਇਹ ਮੁੱਦਾ ਮੈਂ ਦਵਿੰਦਰ ਯਾਦਵ ਹੋਰਾਂ ਦੇ ਧਿਆਨ ਵਿੱਚ ਜ਼ਰੂਰ ਲੈ ਕੇ ਆਵਾਂਗਾ।