Arvinder Singh Lovely: ਦਿੱਲੀ ਕਾਂਗਰਸ ਨੂੰ ਵੱਡਾ ਝੱਟਕਾ, ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਅਸਤੀਫਾ
Arvinder Singh Lovely Resigns: ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
Arvinder Singh Lovely Resigns: ਦਿੱਲੀ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਬਾ ਕਾਂਗਰਸ ਤੋਂ ਪਤਾ ਲੱਗਾ ਹੈ ਕਿ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਹ ਕਈ ਦਿਨਾਂ ਤੋਂ ਸੂਬਾ ਦਫ਼ਤਰ ਨਹੀਂ ਆ ਰਹੇ ਸੀ। ਉਹ ਰਾਜਕੁਮਾਰ ਚੌਹਾਨ ਨੂੰ ਉੱਤਰ ਪੱਛਮੀ ਦਿੱਲੀ ਤੋਂ ਟਿਕਟ ਨਾ ਮਿਲਣ 'ਤੇ ਨਾਰਾਜ਼ ਸਨ।
ਜਾਣੋ ਕੌਣ ਹੈ ਅਰਵਿੰਦਰ ਸਿੰਘ ਲਵਲੀ
ਦੱਸਿਆ ਜਾ ਰਿਹਾ ਹੈ ਕਿ ਲਵਲੀ (Arvinder Singh Lovely) ਨੇ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਦੀਪਕ ਬਾਬਰੀਆ ਨਾਲ ਮਤਭੇਦ ਹੋਣ ਕਾਰਨ ਅਹੁਦਾ ਛੱਡ ਦਿੱਤਾ ਹੈ। ਅਰਵਿੰਦ ਸਿੰਘ ਲਵਲੀ 2013 ਤੋਂ 2015 ਤੱਕ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਹਨ।
-ਅਰਵਿੰਦਰ ਸਿੰਘ ਲਵਲੀ ਦਾ ਜਨਮ ਸਾਲ 1968 ਵਿੱਚ ਗਾਂਧੀਨਗਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਰਾਜਨੀਤੀ ਵਿੱਚ ਰੁਚੀ ਹੋਣ ਕਾਰਨ ਉਹ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਦੇ ਹੋਏ ਗੁਰੂ ਤੇਗ ਬਹਾਦਰ ਕਾਲਜ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ। ਕੁਝ ਸਾਲਾਂ ਬਾਅਦ ਉਹ ਭੀਮ ਰਾਓ ਅੰਬੇਡਕਰ ਕਾਲਜ ਦੇ ਚੇਅਰਮੈਨ ਵੀ ਬਣੇ।
-ਸਾਲ 1990 ਵਿੱਚ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਦਾ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ। ਉਹ 1992 ਤੋਂ 1996 ਤੱਕ NSUI ਦੇ ਜਨਰਲ ਸਕੱਤਰ ਵੀ ਰਹੇ।
1998 ਵਿੱਚ ਪਹਿਲੀ ਵਾਰ ਵਿਧਾਇਕ ਬਣੇ
ਸਾਲ 1998 ਵਿੱਚ ਲਵਲੀ (Arvinder Singh Lovely) ਗਾਂਧੀਨਗਰ ਤੋਂ ਵਿਧਾਇਕ ਚੁਣੇ ਗਏ ਸਨ। ਉਸਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਗਾਂਧੀਨਗਰ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ। ਅਰਵਿੰਦ ਸਿੰਘ ਲਵਲੀ ਨੇ ਪੂਰਬੀ ਦਿੱਲੀ ਨੂੰ ਇੱਕ ਬਹੁਤ ਹੀ ਵਿਕਸਤ ਅਤੇ ਖੁਸ਼ਹਾਲ ਇਲਾਕਾ ਬਣਾਇਆ ਹੈ।
ਆਪਣੇ ਕਾਰਜਕਾਲ ਦੌਰਾਨ, ਉਸਨੇ ਗਾਂਧੀਨਗਰ ਵਿੱਚ ਪੂਰਬੀ ਦਿੱਲੀ ਦਾ ਪਹਿਲਾ ਮੈਟਰੋ ਸਟੇਸ਼ਨ ਖੋਲ੍ਹਿਆ। ਉਸਨੇ 6 ਕਮਿਊਨਿਟੀ ਸੈਂਟਰ, 5 ਸਕੂਲ, 2 ਜ਼ਮੀਨਦੋਜ਼ ਪਾਣੀ ਦੀਆਂ ਟੈਂਕੀਆਂ ਅਤੇ ਹਸਪਤਾਲ ਖੋਲ੍ਹੇ ਅਤੇ ਪੂਰੇ ਗਾਂਧੀਨਗਰ ਵਿੱਚ ਸੀਵਰ ਲਾਈਨ ਵਿਛਾਈ।
-ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਗਾਂਧੀਨਗਰ ਖੇਤਰ ਵਿੱਚ 4 ਪੁਲਾਂ ਦਾ ਨਿਰਮਾਣ ਵੀ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਗਨੇਚਰ ਬ੍ਰਿਜ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਕੇ ਇਸ ਦਾ ਨੀਂਹ ਪੱਥਰ ਵੀ ਰੱਖਿਆ। ਜਿਸ ਕਾਰਨ ਪੁਲ ਦੀ ਉਸਾਰੀ ਸ਼ੁਰੂ ਹੋ ਗਈ।
-ਆਪਣੇ ਸਾਰੇ ਵਿਕਾਸ ਕਾਰਜਾਂ ਕਾਰਨ ਉਹ ਆਪਣੀ ਵਿਧਾਨ ਸਭਾ ਸੀਟ ਤੋਂ ਲਗਾਤਾਰ ਜਿੱਤਦੇ ਰਹੇ। ਅਰਵਿੰਦ ਸਿੰਘ ਲਵਲੀ (Arvinder Singh Lovely) 1998 ਤੋਂ 2013 ਤੱਕ ਲਗਾਤਾਰ ਵਿਧਾਇਕ ਰਹੇ। 2003 ਤੋਂ 2013 ਤੱਕ ਉਹ ਦਿੱਲੀ ਸਰਕਾਰ ਵਿੱਚ ਮੰਤਰੀ ਵੀ ਰਹੇ।