India Alliance News: ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਅਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੇਂਦਰ ਵਿੱਚ ਮੌਜੂਦਾ ਬੀਜੇਪੀ ਦੀ ਸਰਕਾਰ ਨੂੰ ਹਰਾਉਣ ਦੇ ਲਈ ਜਿੱਥੇ ਸਾਰੀਆਂ ਵਿਰੋਧੀ ਧਿਰਾਂ ਇੱਕ ਝੰਡੇ ਹੇਠ ਇੱਕਠੀਆਂ ਹੋ ਗਈਆਂ ਹਨ। ਜਿਸ ਨੂੰ India Alliance ਦਾ ਨਾਂਅ ਦਿੱਤੀ ਗਿਆ ਹੈ। ਇਸ ਗਠਜੋੜ ਦੀ ਪਹਿਲੀ ਝਲਕ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲਕੇ ਬੀਜੇਪੀ ਦੇ ਖ਼ਿਲਾਫ਼ ਮੇਅਰ ਅਤੇ ਬਾਕੀ ਅਹੁਦਿਆ ਦੇ ਲਈ ਚੋਣ ਲੜ ਰਹੀਆਂ ਹਨ।


COMMERCIAL BREAK
SCROLL TO CONTINUE READING

ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਜਾਣਕਾਰੀ ਦਿੱਤੀ ਹੈ ਕਿ 18 ਜਨਵਰੀ ਨੂੰ INDIA ਗਠਜੋੜ ਦਾ ਪਹਿਲਾ ਮੁਕਾਬਲਾ ਬੀਜੇਪੀ ਦੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ 18 ਜਨਵਰੀ ਨੂੰ ਹੋਣ ਵਾਲਾ ਚੰਡੀਗੜ ਦਾ ਮੇਅਰ ਇਲੈਕਸ਼ਨ ਦੇਸ਼ ਦੀ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਬਦਲਣ ਵਾਲਾ ਇਲੈਕਸ਼ਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੋਣ 2024 ਦੇ ਲੋਕ ਸਭਾ ਚੋਣ ਦੀ ਨੀਂਹ ਰੱਖੇਗਾ। ਇਨ੍ਹਾਂ ਚੋਣਾਂ ਵਿੱਚ ਬੀਜੇਪੀ ਨੂੰ ਆਪਣੀ ਪਹਿਲਾ ਹਾਰ ਦਾ ਸਹਾਮਣਾ ਕਰਨਾ ਪਵੇਗਾ ਅਤੇ ਜਿਸ ਤੋਂ ਬਾਅਦ ਦੇਸ਼ ਦੀ ਅਵਾਮ ਬੀਜੇਪੀ ਨੂੰ ਕੇਂਦਰ ਦੀ ਸੱਤਾ ਤੋਂ ਬਾਹਰ ਦਾ ਰਾਸਤਾ ਦਿਖਾਵੇਗੀ। 


ਇਹ ਵੀ ਪੜ੍ਹੋ: Punjab Vigilance Bureau: ਵਿਜੀਲੈਂਸ ਜਾਂਚ ਤੋਂ ਪਹਿਲਾਂ ਪਾਵਰਕਾਮ ਦੀ ਫਾਈਲ ਗੁੰਮ, ਥਰਮਲ ਪਲਾਂਟ ਦੀ ਪਹਿਲੀ ਬੋਲੀ ਦਸਤਾਵੇਜ਼ ਗਾਇਬ


ਉਨ੍ਹਾਂ ਅੱਗੇ ਕਿਹਾ ਕਿ ਇਹ ਕੋਈ ਆਮ ਇਲੈਕਸ਼ਨ ਨਹੀਂ ਹੈ। ਇਹ ਭਾਜਪਾ ਬਨਾਮ ਇੰਡੀਆ ਗਠਜੋੜ ਦਾ ਪਹਿਲਾ ਮੁਕਾਬਲਾ ਹੈ। ਇਹ ਸਿਰਫ਼ ਚੰਡੀਗੜ੍ਹ ਹੀ ਨਹੀਂ ਸਗੋਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਹੋਵੇਗਾ। ਆਮ ਆਦਮੀ ਪਾਰਟੀ ਅਤੇ ਕਾਂਗਰਸ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਚੋਣ ਮਿਲਕੇ ਲੜੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਮੇਅਰ ਅਤੇ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ 'ਤੇ ਆਪਣਾ ਉਮੀਦਵਾਰ ਉਤਾਰੇਗੀ।


ਇਹ ਵੀ ਪੜ੍ਹੋ: Bikram Singh Majithia News: ਸਿੱਟ ਅੱਗੇ ਪੇਸ਼ ਹੋਏ ਮਜੀਠੀਆ, ਡਰੱਗ ਮਾਮਲੇ 'ਚ ਪੁੱਛਗਿੱਛ ਜਾਰੀ