INDIA Alliance in Punjab: ਛਿੱੜ ਗਈ ਘਬਰਾਹਟ! ਹੋ ਗਿਆ ਪੰਜਾਬ ਲਈ ਕਾਂਗਰਸ ਅਤੇ AAP ਦਾ ਸਿਆਸੀ ਫਾਰਮੂਲਾ ਤਿਆਰ?
INDIA Alliance News: INDIA ਗਠਜੋੜ ਦੀਆਂ ਕੋਸ਼ਿਸ਼ਾਂ ਵਿਚਾਲੇ ਆਉਂਦੇ ਬਿਆਨ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੇ ਹੋਣੇ ਕੀ ਵਾਕਿਆ ਹੀ ਪੰਜਾਬ ਵਿੱਚ ਕਾਂਗਰਸ-ਆਪ ਇੱਕਠੀਆਂ ਚੋਣਾਂ ਲੜਨਗੀਆਂ?
INDIA Alliance in Punjab News: 2024 ਦੇ ਕਿਲ੍ਹੇ ਨੂੰ ਫਤਹਿ ਕਰਨ ਲਈ NDA ਦੇ ਖਿਲਾਫ INDIA ਗਠਜੋੜ ਦੀਆਂ ਚਰਚਾਵਾਂ ਵਿਚਾਲੇ ਬਿਆਨ ਬੜੇ ਸਰਗਰਮ ਆ ਰਹੇ ਹਨ। ਕੋਈ ਦਿਨ ਅਜਿਹਾ ਨਹੀਂ ਹੈ ਜਿਸ ਦਿਨ INDIA ਗਠਜੋੜ ਦੀਆਂ ਕੋਸ਼ਿਸ਼ਾਂ ਵਿਚਾਲੇ ਆਉਂਦੇ ਬਿਆਨ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੇ ਹੋਣੇ ਕੀ ਵਾਕਿਆ ਹੀ ਪੰਜਾਬ ਵਿੱਚ ਕਾਂਗਰਸ-ਆਪ ਇੱਕਠੀਆਂ ਚੋਣਾਂ ਲੜਨਗੀਆਂ?
ਕਿਉਂ ਉਠਿਆ ਸਵਾਲ?
ਦਰਅਸਲ ਕਾਂਗਰਸ ਦੇ ਪਾਲੇ 'ਚੋਂ ਆਉਂਦੇ ਬਿਆਨਾਂ ਤੋਂ ਬਾਅਦ ਕਾਂਗਰਸੀ ਹਾਲੇ INDIA ਗਠਜੋੜ ’ਤੇ ਮੰਥਨ ਕਰ ਹੀ ਰਹੇ ਸੀ ਕਿ 'ਕਾਂਗਰਸੀਆ ਹੱਥ' ਕਿਵੇਂ 'ਝਾੜੂ' ਨਾਲ ਮਿਲ ਕੇ 2024 ਦਾ ਮੁਕਾਬਲਾ ਕਰੇਗਾ ਤਾਂ ਇਸ ਵਿਚਾਲੇ ਆਏ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਦੇ ਬਿਆਨ ਨੇ ਸਾਰੇ ਮੰਥਨ ਨੂੰ ਭੰਗ ਕਰਨ ਦਾ ਕੰਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕੋਈ ਸਮਝੌਤਾ ਨਹੀਂ, ਕਾਂਗਰਸ ਨਾਲ ਆਮ ਆਦਮੀ ਪਾਰਟੀ ਕੋਈ ਸੀਟ ਸ਼ੇਅਰਿੰਗ ਨਹੀਂ ਕਰੇਗੀ। ਹਾਲਾਂਕਿ ਆਖ਼ਰੀ ਫੈਸਲਾ ਕੌਮੀ ਪੱਧਰ ਦੀ ਇਕਾਈ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਜਾਣਾ ਹੈ।
ਹੁਣ ਕੀ ਕਰੇਗੀ ਪੰਜਾਬ ਕਾਂਗਰਸ?
ਪਹਿਲਾਂ ਪਹਿਲਾਂ ਪੰਜਾਬ ਦੇ ਕਾਂਗਰਸ ਨੇ ਵੀ ਬੜ੍ਹੇ ਵੱਡੇ ਦਮਗਜੇ ਮਾਰੇ ਸੀ ਕਿ ਆਰਡੀਨੈਂਸ ਦੇ ਮੁੱਦੇ ’ਤੇ ਦੇਖੀਓ ਕਿਤੇ ਆਮ ਆਦਮੀ ਪਾਰਟੀ ਨੂੰ ਹੱਥ ਨਾ ਫੜ੍ਹਾ ਦਿਓ! ਉਲਟ ਤਾਂ ਉਸੇ ਵੇਲੇ ਹੀ ਹੋ ਗਿਆ ਸੀ ਜਦੋਂ ਕੌਮੀ ਕਾਂਗਰਸ ਦੇ ਲੀਡਰਾਂ ਨੇ ਪੰਜਾਬ ਦੇ ਕਾਂਗਰਸੀਆਂ ਦੀ ਇੱਕ ਨਾ ਸੁਣੀ ਜਿਹੜੇ ਦਿੱਲੀ ਜਾ ਕੇ ਆਰਡੀਨੈਂਸ ਦੇ ਮੁੱਦੇ ’ਤੇ ਠੋਕ ਵਜਾ ਕੇ ਕਹਿ ਕੇ ਆਏ ਸੀ ਕਿ ਸਾਡੀ ਤਾਂ ਮੁੱਖ ਮੰਤਰੀ ਮਾਨ ਦੀ ਵਿਜੀਲੈਂਸ ਨੇ ਬੱਸ ਕਰਵਾ ਰੱਖੀ; ਅੱਧੀ ਕਾਂਗਰਸ ਵਿਜੀਲੈਂਸ ਨੇ ਮੂਹਰੇ ਲਗਾ ਰੱਖੀ ਹੈ। ਹਾਲਾਂਕਿ ਉਸ ਵੇਲੇ ਮੁੱਖ ਮੰਤਰੀ ਮਾਨ ਨੇ ਵੀ ਕਿਹਾ ਸੀ ਕਿ ’ਮੇਲੇ ’ਚ ਅਮਰੂਦਾਂ ਨੂੰ ਕੌਣ ਪੁੱਛਦੈ’।
ਭਗਵੰਤ ਸਿੰਘ ਮਾਨ ਦਾ 5 ਦਿਨ ਪਹਿਲਾਂ ਦਾ ਬਿਆਨ
‘ਰਾਜਨੀਤਕ ਸੀਟਾਂ ਨੂੰ ਵਧਾਉਣ ਦਾ ਸਮਝੌਤਾ ਨਹੀਂ ਬਲਕਿ ਦੇਸ਼ ਵਿੱਚ ਚੱਲ ਰਹੀ ਤਾਨਾਸ਼ਾਹੀ ਨੂੰ ਰੋਕਣ ਲਈ ਸਮਝੌਤਾ ਹੈ। INDIA ਗਠਜੋੜ ਦੇ ਚਿਹਰੇ ਬਾਰੇ ਪੁੱਛੇ ਸਵਾਲ ’ਤੇ ਬੋਲਿਆ 140 ਕਰੋੜ ਦੇਸ਼ ਵਾਸੀ ਇਸਦਾ ਚਿਹਰਾ ਹਨ’.
ਪ੍ਰਤਾਪ ਬਾਜਵਾ ਦਾ ਬਿਆਨ
ਹੁਣ 15-16 ਸਤੰਬਰ ਨੂੰ ਹੈਦਰਾਬਾਦ ਵਿੱਚ ਬੈਠਕ ਹੋਵੇਗੀ। ਪੰਜਾਬ ਦੇ ਲੀਡਰਾਂ ਦਾ ਪੱਖ ਵਰਕਿੰਗ ਕਮੇਟੀ ਕਾਂਗਰਸ ਕੋਲ ਰੱਖਿਆ ਜਾਵੇਗਾ। ਉਨ੍ਹਾਂ ਦੀ ਹੋਂਦ ਵੀ ਬਚੀ ਰਹੇ ਅਤੇ
ਮੋਦੀ ਨੂੰ ਵੀ ਰੋਕਣਾ ਇਹ ਕਾਂਗਰਸ ਦੇ ਮਕਸਦ ਹਨ।
ਹੁਣ ਕਈ ਸਵਾਲ ਹਨ ਕਿ ਗਠਜੋੜ ਕੀ ਇਕੱਲਾ ਲੋਕਸਭਾ ਚੋਣਾਂ ਲਈ ਹੋਵੇਗਾ ਜਾਂ ਵਿਧਾਨ ਸਭਾਵਾਂ ਵਿੱਚ ਵੀ ਰਹੇਗਾ। ਪੰਜਾਬ ਵਿੱਚ ਕੀ 50-50, 45-55, 75-25 ’ਤੇ ਸਿਆਸੀ ਕਹਾਣੀ ਮੁਕੇਗੀ ਜਾਂ ਫਾਰਮੂਲਾ ਕਿਹੜਾ ਸੂਰਤ ਵਿੱਚ ਤਿਆਰ ਹੋਏਗਾ ਜਾਂ ਫਿਰ ਸਿਰਫ ਆਉਣ ਵਾਲੀਆਂ ਲੋਕ ਸਭਾ ਵਾਸਤੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਕੌੜਾ ਘੁੱਟ ਸਿਆਸੀ ਤੌਰ ’ਤੇ ਭਰਨਾ ਹੀ ਪਏਗਾ ਜਦੋਂ ਹਾਈਕਮਾਂਡ ਹੀ ਰਾਜ਼ੀ ਹੋਵੇ। ਸਿਆਣੇ ਆਖਦੇ ਹਾਂ, ‘ਮੀਆਂ ਬੀਬੀ ਰਾਜੀ, ਕਿਆ ਕਰੇਗਾ ਕਾਜ਼ੀ’.