ਜਦੋਂ ਯੂਪੀ ਨੇ ਸੁਣੀਆਂ ਪੰਜਾਬ ਦੀਆਂ ਚੀਕਾਂ,ਤਾਂ ਇਸ ਦਿੱਗਜ ਨੇ ਚੁੱਕੀ ਆਵਾਜ਼ !
ਪੰਜਾਬ ਵਿੱਚ 100 ਤੋਂ ਵਧ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ
ਦਿੱਲੀ : ਪੰਜਾਬ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਮਨਾਕ ਦੱਸਿਆ ਤਾਂ ਵਿਰੋਧੀਆਂ ਨੇ ਐਕਸਾਈਜ਼ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਧੀਨ ਹੋਣ 'ਤੇ ਉਨ੍ਹਾਂ ਦਾ ਅਸਤੀਫ਼ਾ ਮੰਗ ਲਿਆ ਹੁਣ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਕੈਪਟਨ ਸਰਕਾਰ ਨੂੰ ਸ਼ਰਾਬ ਨਾਲ ਹੋਇਆ ਮੌਤਾਂ 'ਤੇ ਘੇਰ ਦੀ ਨਜ਼ਰ ਆ ਰਹੀ ਹੈ,ਮਾਇਆਵਤੀ ਨੇ ਟਵੀਟ ਕਰਦੇ ਹੋਏ ਕਿਹਾ ਲਿਖਿਆ "ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ 'ਤੇ ਮੈਨੂੰ ਬਹੁਤ ਦੁੱਖ ਹੈ ਮੈਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੀ ਹਾਂ,ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸੂਬੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਕਾਲੇ ਧੰਦੇ ਨੂੰ ਬੰਦ ਕਰਵਾਉਣਾ ਚਾਹੀਦਾ ਹੈ,ਵਰਨਾ ਹੋਰ ਲੋਕਾਂ ਦੀ ਵੀ ਮੌਤ ਹੋ ਸਕਦੀ ਹੈ"
ਪੰਜਾਬ ਵਿੱਚ 100 ਤੋਂ ਵਧ ਜਿੰਨੇ ਵੀ ਲੋਕਾਂ ਦੀ ਮੌਤ ਹੋਈ ਹੈ ਉਹ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਦਲਿਤ ਪਰਿਵਾਰਾਂ ਨਾਲ ਸਬੰਧ ਰੱਖ ਦੇ ਨੇ, ਪੰਜਾਬ ਵਿੱਚ ਦਲਿਤਾਂ ਦਾ ਅੰਕੜਾ ਪੂਰੇ ਦੇਸ਼ ਤੋਂ ਸਭ ਤੋਂ ਵਧ ਮੰਨਿਆ ਜਾਂਦਾ ਹੈ, ਅਜਿਹੇ ਵਿੱਚ ਸ਼ਰਾਬ ਕਾਂਡ 'ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੇ ਇਸ ਬਿਆਨ ਨੂੰ ਸਿਆਸਤ ਦੇ ਨਜ਼ਰੀਏ ਤੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ, ਹਾਲਾਂਕਿ ਪੰਜਾਬ ਦੀ ਵੋਟ ਬੈਂਕ ਦੀ ਸਿਆਸਤ ਵਿੱਚ BSP ਹੁਣ ਤੱਕ ਕੋਈ ਵੱਡਾ ਸਿਆਸੀ ਰੁਤਬਾ ਹਾਸਲ ਨਹੀਂ ਕਰ ਸਕੀ ਹੈ, ਪਰ ਹਰ ਵਾਰ ਚੋਣਾਂ ਦੌਰਾਨ BSP ਦਾ ਵੋਟ ਬੈਂਕ ਜਿੱਤ ਹਾਰ 'ਤੇ ਵੱਡਾ ਅਸਰ ਜ਼ਰੂਰ ਪਾਉਂਦਾ ਹੈ, ਸਿਰਫ਼ ਇੰਨਾ ਨਹੀਂ ਦਲਿਤ ਭਾਈਚਾਰੇ ਨਾਲ ਜੁੜੀ ਕੋਈ ਵੀ ਖ਼ਬਰ ਪੂਰੇ ਦੇਸ਼ ਦੀ ਸਿਆਸਤ 'ਤੇ ਛਾਪ ਛੱਡ ਦੀ ਹੈ, ਇਸ ਲਈ ਪੰਜਾਬ ਦੀ ਜ਼ਹਿਰੀਲੀ ਸ਼ਰਾਬ ਦੀ ਸਿਆਸਤ ਵਿੱਚ ਮਾਇਆਵਤੀ ਦੇ ਇਸ ਬਿਆਨ ਦੇ ਮਾਇਨੇ ਕਾਫ਼ੀ ਅਹਿਮ ਨੇ ਜਿਸ ਨੂੰ ਪੰਜਾਬ ਦੇ ਸਿਆਸਤਦਾਨ ਵੀ ਸਮਝ ਰਹੇ ਹੋਣਗੇ
LIVE TV