Punjab BJP News: ਭਾਜਪਾ ਐਸਸੀ (ਅਨੁਸੂਚਿਤ ਜਾਤੀ ) ਮੋਰਚਾ ਦੇ ਸੂਬਾ ਪ੍ਰਧਾਨ ਐਸਆਰ ਲੱਧੜ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੰਗਠ ਮੰਤਰੀ ਮੰਥਰੀ ਨਿਵਾਸਲੂ ਤੇ ਐਸਸੀ ਮੋਰਚਾ ਦੇ ਸੂਬਾ ਇੰਚਾਰਜ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਾਰੀਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬੇ ਦੇ ਪੈਂਤੀ (35) ਜ਼ਿਲ੍ਹਿਆਂ ਦੇ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।


COMMERCIAL BREAK
SCROLL TO CONTINUE READING

ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਰੂਰਲ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰ ਟਿੰਕੂ, ਅੰਮ੍ਰਿਤਸਰ ਸ਼ਹਿਰੀ ਦਾ ਗਗਨਦੀਪ ਸਿੰਘ, ਬਰਨਾਲਾ ਤੋਂ ਸੁਰਜੀਤ ਸਿੰਘ ਸਿੱਧੂ, ਬਟਾਲਾ ਦਾ ਦਵਿੰਦਰ ਪਹਿਲਵਾਨ, ਬਠਿੰਡਾ ਦਿਹਾਤੀ ਦਾ ਹਰਦੀਪ ਸਿੰਘ ਰਿਉਂਦ ਕਲਾਂ, ਬਠਿੰਡਾ ਸ਼ਹਿਰੀ ਦਾ ਜਸਪਾਲ ਪੰਜਗਰਾਈਂ, ਫਰੀਦਕੋਟ ਦਾ ਮਨਜੀਤ ਸਿੰਘ ਬੁੱਟਰ, ਸ੍ਰੀ ਫਤਹਿਗੜ੍ਹ ਸਾਹਿਬ ਦਾ ਨਰਿੰਦਰ ਕੌਰ ਗਿੱਲ, ਫਾਜ਼ਿਲਕਾ ਦਾ ਮਨੀ ਸੱਭਰਵਾਲ, ਫਿਰੋਜ਼ਪੁਰ ਦਾ ਪੂਰਨ ਚੰਦ, ਗੁਰਦਾਸਪੁਰ ਦਾ ਸਤਿਨਾਮ ਸਿੰਘ ਉਮਰਪੁਰਾ, ਹੁਸ਼ਿਆਰਪੁਰ ਦਾ ਬਲਕੀਸ ਰਾਜ, ਹੁਸ਼ਿਆਰਪੁਰ ਦਿਹਾਤੀ ਦਾ ਸੁਰਿੰਦਰ ਮੇਸੁਮਪੁਰੀ, ਜਗਰਾਓਂ ਦਾ ਮੋਹਨ ਸਿੰਘ ਲਾਲਕਾ, ਜਲੰਧਰ ਸ਼ਹਿਰੀ ਦਾ ਜਗਦੀਸ ਜੱਸਲ, ਜਲੰਧਰ ਉੱਤਰ ਦਾ ਓਮ ਪ੍ਰਕਾਸ਼ ਬਿੱਟੂ, ਜਲੰਧਰ ਦੱਖਣ ਦਾ ਨਿਰਮਲ ਸਿੰਘ ਨਾਹਰ, ਕਪੂਰਥਲਾ ਦਾ ਰੌਬਿਨ, ਖੰਨਾ ਦਾ ਦਲੀਪ ਸਿੰਘ, ਲੁਧਿਆਣਾ ਦਿਹਾਤੀ ਦਾ ਸੁਧਾ ਖੰਨਾ।


ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰੀ ਦਾ ਬਲਬੀਰ ਸਿੰਘ, ਮਲੇਰਕੋਟਲਾ ਦਾ ਅਜੇ ਪਰੋਚਾ, ਮਾਨਸਾ ਦਾ ਅੰਜਨਾ, ਮੋਗਾ ਦਾ ਬਲਵਿੰਦਰ ਸਿੰਘ ਗਿੱਲ, ਮੋਹਾਲੀ ਦਾ ਗੁਲਜਾਰ ਖੰਨਾ, ਮੁਕਤਸਰ ਸਾਹਿਬ ਦਾ ਬਲਵਿੰਦਰ ਸਿੰਘ ਹੈਪੀ ਨਵਾਂ ਸ਼ਹਿਰ ਦਾ ਸੁਰਿੰਦਰ ਪਾਲ ਭੱਟੀ, ਪਠਾਨਕੋਟ ਦਾ ਕਰਮਜੀਤ ਸਿੰਘ ਜੋਸ਼, ਪਟਿਆਲਾ ਉੱਤਰ ਦਾ ਐਡਵੋਕੇਟ ਲਛਮਣ ਸਿੰਘ, ਪਟਿਆਲਾ ਦੱਖਣੀ ਦਾ ਬਲਵੰਤ ਰਾਏ, ਪਟਿਆਲ਼ਾ ਸ਼ਹਿਰੀ ਦਾ ਰਾਂਝਾ ਬਖਸ਼ੀ, ਰੋਪੜ ਦਾ ਕੁਲਦੀਪ ਸਿੰਘ ਸਿੱਧੂਪੁਰਾ, ਸੰਗਰੂਰ ਇੱਕ ਦਾ ਰਾਜਿੰਦਰ ਸਿੰਘ ਰੋਗਲਾ, ਸੰਗਰੂਰ-2 ਦਾ ਲਾਭ ਸਿੰਘ ਤੇ ਤਰਨਤਾਰਨ ਸਾਹਿਬ ਦਾ ਵਰਿੰਦਰ ਭੱਟੀ ਨੂੰ ਭਾਜਪਾ ਐਸਸੀ ਮੋਰਚਾ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।


ਪੰਜਾਬ ਭਾਜਪਾ ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਐਸਆਰ ਲੱਧੜ ਤੇ ਸਮੁੱਚੀ ਸੂਬਾ ਲੀਡਰਸ਼ਿਪ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵਨਿਯੁਕਤ ਜ਼ਿਲ੍ਹਾ ਇੰਚਾਰਜ ਆਉਣ ਵਾਲੀਆਂ ਪੰਜਾਬ ਦੀਆਂ ਸਥਾਨਕ ਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣਗੇ।


ਇਹ ਵੀ ਪੜ੍ਹੋ : Ludhiana News: ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਮੁਕੰਮਲ, 2980 ਮੈਂਬਰ ਆਪਣੀ ਵੋਟ ਦੇਣਗੇ