Punjab Youth Congress President Mohit Mohindra news in Punjabi: ਪੰਜਾਬ ਦੀ ਰਾਜਨੀਤੀ 'ਚ ਅੱਜ ਕਲ ਬੜੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਪੰਜਾਬ ਭਾਜਪਾ ਵੱਲੋਂ ਹਾਲ ਹੀ ਵਿੱਚ ਸੁਨੀਲ ਜਾਖੜ ਨੂੰ ਨਵੇਂ ਪ੍ਧਾਨ ਵਜੋਂ ਨਿਯੁਕਤ ਕੀਆ ਗਿਆ ਉੱਥੇ ਪੰਜਾਬ ਯੂਥ ਕਾਂਗਰਸ ਨੂੰ ਵੀ ਮੋਹਿਤ ਮੋਹਿੰਦਰਾ ਦੇ ਰੂਪ 'ਚ ਨਵਾਂ ਪ੍ਰਧਾਨ ਮਿਲਿਆ ਹੈ। 


COMMERCIAL BREAK
SCROLL TO CONTINUE READING

ਮੋਹਿਤ ਮਹਿੰਦਰਾ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਹਨ ਤੇ ਲੱਕੀ ਸੰਧੂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਹਨ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।


ਦੱਸ ਦਈਏ ਕਿ ਮੋਹਿਤ ਮੋਹਿੰਦਰਾ ਦੇ ਪਿਤਾ ਬ੍ਰਹਮ ਮੋਹਿੰਦਰਾ, ਪੰਜਾਬ ਦੀ ਰਾਜਨੀਤੀ ਦਾ ਇੱਕ ਪ੍ਰਮੁੱਖ ਚਿਹਰਾ ਹਨ ਤੇ ਉਹ ਇੱਕ ਕੈਬਿਨੇਟ ਮੰਤਰੀ ਵੀ ਰਹੇ ਹਨ। ਇਨ੍ਹਾਂ ਹੀ ਨਹੀਂ ਉਹ 40 ਸਾਲਾਂ ਤੋਂ ਵਧੇਰੇ ਜਨਤਕ ਸੇਵਾ ਵਿੱਚ ਛਹਿ ਬਾਰ ਵਿਧਾਇਕ ਰਹਿ ਚੁੱਕੇ ਹਨ।


ਮੋਹਿਤ ਮੋਹਿੰਦਰਾ, ਜੋ ਪਹਿਲਾਂ ਕ੍ਰਿਕਟਰ ਸਨ ਅਤੇ ਹੁਣ ਇੱਕ ਵਕੀਲ ਵੀ ਹਨ, ਉਨ੍ਹਾਂ ਲਈ ਪਿਤਾ ਦੇ ਪੁਰਾਣੇ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਮੁਸ਼ਕਲ ਹੋਵੇਗਾ। 


ਇਹ ਵੀ ਪੜ੍ਹੋ: CM Bhagwant Mann: ਸੀਐਮ ਦਾ ਵੱਡਾ ਬਿਆਨ; ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹਰ ਤਰ੍ਹਾਂ ਦੀ ਸਹਾਇਤਾ ਨੂੰ ਦਿੱਤੀ ਜਾ ਰਹੀ ਤਰਜੀਹ


ਪੰਜਾਬ ਯੂਥ ਕਾਂਗਰਸ ਇਕਾਈ ਦੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਲਈ ਲੰਬੀ ਪ੍ਰਕਿਰਿਆ ਦੌਰਾਨ, ਮੋਹਿਤ ਨੂੰ 2,40,600 ਵੋਟਾਂ ਮਿਲੀਆਂ, ਜਦਕਿ ਅਕਸ਼ੇ ਸ਼ਰਮਾ ਨੇ 1,75,433 ਵੋਟਾਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਤੀਜੇ ਸਥਾਨ 'ਤੇ ਆਏ ਉਧੇਵੀਰ ਸਿੰਘ ਢਿੱਲੋਂ ਨੂੰ 13,944 ਵੋਟਾਂ ਪਾਈਆਂ। 


ਦੱਸਣਯੋਗ ਹੈ ਕਿ ਉਧੇਵੀਰ ਸੀਨੀਅਰ ਕਾਂਗਰਸੀ ਆਗੂ ਦੀਪਿੰਦਰ ਢਿੱਲੋਂ ਦੇ ਪੁੱਤਰ ਹਨ। ਗੌਰਤਲਬ ਹੈ ਕਿ ਮੋਹਿਤ ਨੇ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕੇ ਤੋਂ ਵਿਧਾਨਸਭਾ ਚੋਣਾਂ ਲੜੀ ਸੀ ਪਾਰ ਉਨ੍ਹਾਂ ਨੂੰ ਹਰ ਝੱਲਣੀ ਪਈ ਸੀ।  


ਇਹ ਵੀ ਪੜ੍ਹੋ: Punjab Flood News: ਪੰਜਾਬ 'ਚ ਹੜ੍ਹ ਦੀ ਮਾਰ ਝੱਲ ਰਹੇ ਲੋਕ, ਵੀਡੀਓ ਰਾਹੀਂ ਵੇਖੋ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ


(For more news apart from Punjab Youth Congress President Mohit Mohindra news in Punjabi, stay tuned to Zee PHH)