Raj Sabha News: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਰਾਘਵ ਚੱਢਾ ਨੂੰ ਸੰਸਦ ਦੇ ਉਪਰਲੇ ਸਦਨ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਆਗੂ ਨਿਯੁਕਤ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਸੰਜੇ ਸਿੰਘ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਨੇਤਾ ਬਣੇ ਰਹਿਣਗੇ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਿਕ ਧਨਖੜ ਨੇ ਕੇਜਰੀਵਾਲ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਇਹ ਪਹਿਲੂ 'ਲੀਡਰਸ ਐਂਡ ਚੀਫ ਵਿਪਸ ਆਫ ਰਿਕੋਗਨਾਈਜ਼ਡ ਪਾਰਟੀਆਂ ਐਂਡ ਗਰੁੱਪਸ ਇਨ ਪਾਰਲੀਮੈਂਟ ਐਕਟ, 1998' ਅਤੇ ਇਸ ਤਹਿਤ ਬਣੇ ਨਿਯਮਾਂ ਦੇ ਅਧੀਨ ਹੈ। ਬੇਨਤੀ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਨਹੀਂ ਹੈ, ਇਸ ਲਈ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਕਿਹਾ ਹੈ ਕਿ ਬੇਨਤੀ ਨੂੰ ਰੱਦ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕੁਝ ਸਪੱਸ਼ਟੀਕਰਨ ਮੰਗੇ ਹਨ, ਜਿਨ੍ਹਾਂ ਦਾ ਹੱਲ ਕੀਤਾ ਜਾਵੇਗਾ।


ਪੂਰਾ ਮਾਮਲਾ ਕੀ ਹੈ ?


ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜਗਦੀਪ ਧਨਖੜ ਨੂੰ ਰਾਘਵ ਚੱਢਾ ਨੂੰ ਉਪਰਲੇ ਸਦਨ ਵਿਚ 'ਆਪ' ਦਾ ਅੰਤਰਿਮ ਨੇਤਾ ਨਿਯੁਕਤ ਕਰਨ ਲਈ ਕਿਹਾ ਸੀ ਕਿਉਂਕਿ ਸਦਨ ਵਿੱਚ ਪਾਰਟੀ ਦੇ ਨੇਤਾ ਸੰਜੇ ਸਿੰਘ ਨਿਆਂਇਕ ਹਿਰਾਸਤ ਵਿਚ ਹਨ। ਧਨਖੜ ਵੱਲੋਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਦੀ ਬੇਨਤੀ ਨੂੰ ਠੁਕਰਾਏ ਜਾਣ ਤੋਂ ਬਾਅਦ ਸੰਜੇ ਸਿੰਘ ਉਪਰਲੇ ਸਦਨ ਵਿੱਚ ਪਾਰਟੀ ਦੇ ਨੇਤਾ ਬਣੇ ਰਹਿਣਗੇ। ਦੱਸ ਦਈਏ ਕਿ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਇਸ ਸਮੇਂ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਚਲਦੇ ਜੇਲ ਵਿੱਚ ਹਨ। 


ਕੇਜਰੀਵਾਲ ਦਾ ਪੱਤਰ 


ਰਾਜ ਸਭਾ ਸਕੱਤਰੇਤ ਨੂੰ ‘ਆਪ’ ਵੱਲੋਂ ਚੱਢਾ ਨੂੰ ਸਦਨ ਦਾ ਆਗੂ ਨਿਯੁਕਤ ਕਰਨ ਸੰਬੰਧੀ ਪੱਤਰ ਮਿਲਿਆ ਸੀ। ਲਾਗੂ ਕਰਨ ਲਈ ਪੱਤਰ ਰਾਜ ਸਭਾ ਦੇ ਜਨਰਲ ਸਕੱਤਰ ਕੋਲ ਸੀ। ਚੱਢਾ ਰਾਜ ਸਭਾ ਦੇ ਸਭ ਤੋਂ ਨੌਜਵਾਨ ਮੈਂਬਰਾਂ ਵਿੱਚੋਂ ਇੱਕ ਹਨ। 'ਆਪ' ਦੇ ਮੌਜੂਦਾ ਸਦਨ ​​'ਚ ਕੁੱਲ 10 ਮੈਂਬਰ ਹਨ। 'ਆਪ' ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਤੋਂ ਬਾਅਦ ਰਾਜ ਸਭਾ ਵਿੱਚ ਮੈਂਬਰਾਂ ਦੀ ਗਿਣਤੀ ਦੇ ਮਾਮਲੇ ਵਿੱਚ ਚੌਥੀ ਸਭ ਤੋਂ ਵੱਡੀ ਪਾਰਟੀ ਹੈ। ਹਾਲ ਹੀ ਵਿੱਚ ਰਾਘਵ ਚੱਢਾ ਦੀ ਸੰਸਦ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਸੀ। ਕਾਫੀ ਹੰਗਾਮੇ ਤੋਂ ਬਾਅਦ ਆਖਿਰਕਾਰ ਰਾਘਲ ਦੀ ਮੁਅੱਤਲੀ ਹਟਾ ਲਈ ਗਈ।