Aman Arora News: ਅਮਨ ਅਰੋੜਾ ਦੀ ਸਜ਼ਾ `ਤੇ ਰੋਕ ਬਰਕਰਾਰ, ਰਜਿੰਦਰ ਦੀਪਾ ਨੇ ਕਿਹਾ- ਅਸੀਂ ਹਾਈਕੋਰਟ ਜਾਵਾਂਗੇ
Aman Arora News: ਅਮਨ ਅਰੋੜਾ ਦਾ ਆਪਣੇ ਜੀਜੇ ਦੇ ਨਾਲ ਚੱਲ ਰਹੇ ਘਰੇਲੂ ਕਲੇਸ਼ ਵਿੱਚ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਸਟੇਅ ਦੇ ਦਿੱਤੀ ਗਈ ਹੈ।
Aman Arora News: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਆਪਣੇ ਜੀਜੇ ਰਜਿੰਦਰ ਦੀਪਾ ਦੇ ਨਾਲ ਚੱਲ ਰਹੇ ਘਰੇਲੂ ਕਲੇਸ਼ ਵਿੱਚ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਪਿਛਲੀ ਸੁਣਵਾਈ ਦੌਰਾਨ ਸਜ਼ਾ 'ਤੇ ਸਟੇਅ ਲਗਾਈ ਗਈ ਸੀ। ਜਿਸ 'ਤੇ ਅੱਜ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਅਦਾਲਤ ਸੰਗਰੂਰ ਨੇ ਸਟੇਅ ਨੂੰ ਜਾਰੀ ਰੱਖਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 1 ਮਾਰਚ ਨੂੰ ਹੋਵੇਗੀ।
ਇਸ ਮੌਕੇ ਅਮਨ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸਜ਼ਾ 'ਤੇ ਅਦਾਲਤ ਨੇ ਰੋਕ ਨੂੰ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਕਾਨੂੰਨ ਵਿੱਚ ਅਪਣਾ ਵਿਸ਼ਵਾਸ਼ ਪ੍ਰਗਟਾਉਦੇ ਹੋਏ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਮਾਮਲੇ ਵਿੱਚ ਮੈਨੂੰ ਪੂਰਾ ਇਨਸਾਫ ਮਿਲੇਗਾ।
ਉਧਰ ਅਮਨ ਅਰੋੜਾ ਦੇ ਰਜਿੰਦਰ ਦੀਪਾ ਨੇ ਕਿਹਾ ਕਿ ਸਜ਼ਾ ਤੇ ਲਗਾਈ ਗਏ ਸਟੇਅ ਦਾ ਫੈਸਲਾ ਡਿਟੇਲ ਵਿੱਚ ਸਾਨੂੰ ਮਿਲੇਗਾ ਤਾਂ ਅਸੀਂ ਉਸ ਨੂੰ ਪੜਨ ਤੋਂ ਬਾਅਦ ਵਕੀਲਾਂ ਦੇ ਨਾਲ ਸਲਾਹ ਕਰਕੇ ਹਾਈ ਕੋਰਟ ਜਾਣ ਬਾਰੇ ਵਿਚਾਰ ਕਰਾਂਗੇ।
ਅਮਨ ਅਰੋੜਾ ਦਾ ਆਪਣੇ ਜੀਜੇ ਦੇ ਨਾਲ 15 ਸਾਲ ਪਹਿਲਾ ਪਰਿਵਾਰ ਝਗੜਾ ਹੋਇਆ ਸੀ। ਜਿਸ ਵਿੱਚ ਸੁਨਾਮ ਅਦਾਲਤ ਨੇ ਅਮਨ ਅਰੋੜਾ ਅਤੇ ਉਨ੍ਹਾ ਦੀ ਮਾਤਾ ਸਮੇਤ ਕਈ ਹੋਰ ਲੋਕਾਂ ਨੂੰ 2 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਸੀ। ਜਿਸ ਤੋਂ ਬਾਅਦ ਅਮਨ ਅਰੋੜਾ ਦੀ ਕੈਬਨਿਟ ਮੰਤਰੀ ਵਾਲੀ ਕੁਰਸੀ ਅਤੇ ਵਿਧਾਇਕੀ ਖੁੱਸ ਜਾਣ ਦਾ ਖਦਸ਼ਾ ਸੀ। ਜਿਸ ਤੋਂ ਬਾਅਦ ਅਮਨ ਅਰੋੜਾ ਨੇ ਸੁਨਾਮ ਦੀ ਜ਼ਿਲ੍ਹਾਂ ਅਦਾਲਾਤ ਵਿੱਚ ਆਪਣੀ ਸਜ਼ਾ 'ਤੇ ਰੋਕ ਲਗਾਉਣ ਨੂੰ ਲੈ ਕੇ ਪਟੀਸ਼ਨ ਪਾਈ ਸੀ। ਜਿਸ 'ਤੇ ਪਿਛਲੀ ਸੁਣਵਾਈ (25 ਜਨਵਰੀ) ਨੂੰ ਜ਼ਿਲ੍ਹਾਂ ਅਦਾਲਾਤ ਨੇ ਅੱਜ ਤੱਕ ਲਈ ਅਮਨ ਅਰੋੜਾ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਸੀ। ਇਸ ਮਾਮਲੇ ਵਿੱਚ ਅੱਜ ਮੁੜ ਸੁਣਵਾਈ ਦੌਰਾਨ ਅਦਾਲਤ ਨੇ ਮੰਤਰੀ ਦੀ ਸਜ਼ਾ 'ਤੇ 1 ਮਾਰਚ ਤੱਕ ਰੋਕ ਲਗਾ ਦਿੱਤੀ ਹੈ।
ਗਣਤੰਤਰ ਦਿਹਾੜੇ ਮੌਕੇ ਝੰਡਾ ਲਹਿਰਾਏ ਜਾਣ ਨੂੰ ਲੈ ਕੇ ਵੀ ਅਮਨ ਅਰੋੜਾ ਦੇ ਖ਼ਿਲਾਫ਼ ਇੱਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਅਮਨ ਅਰੋੜਾ ਨੂੰ ਝੰਡਾ ਕਿਉਂ ਲਹਿਰਾਉਣ ਦਿੱਤਾ ਜਾ ਰਿਹਾ ਹੈ। ਇਹ ਪਟੀਸ਼ਨ ਵੀ ਉਦੋਂ ਹੀ ਖ਼ਤਮ ਹੋ ਗਈ ਸੀ ,ਜਦੋਂ ਅਮਨ ਅਰੋੜਾ ਨੂੰ ਸੰਗਰੂਰ ਦੀ ਜ਼ਿਲ੍ਹਾ ਅਦਾਲਤ ਨੇ ਰਾਹਤ ਦੇ ਦਿੱਤੀ ਸੀ।