Aman Arora News: ਸੰਗਰੂਰ ਦੀ ਜ਼ਿਲ੍ਹਾ ਅਦਾਲਤ ਵਿੱਚ ਅੱਜ ਅਮਨ ਅਰੋੜਾ ਵੱਲੋਂ ਸਜ਼ਾ 'ਤੇ ਰੋਕ ਲਗਾਉਣ ਨੂੰ ਲੈ ਕੇ ਦਾਇਰ ਅਰਜ਼ੀ 'ਤੇ ਸੁਣਵਾਈ ਹੋਈ। ਸੰਗਰੂਰ ਦੀ ਮਾਨਯੋਗ ਕੋਰਟ ਵਿੱਚ ਕੀਤੀ ਗਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਦੋਵੇਂ ਧਿਰਾਂ ਦਾ ਪੱਖ ਨੂੰ ਸੁਣਿਆ ਗਿਆ। ਵਕੀਲਾਂ ਵੱਲੋਂ ਇਸ ਗੱਲ ਉੱਤੇ ਵੀ ਦਲੀਲਾਂ ਦਿੱਤੀਆਂ ਗਈਆਂ ਕਿ ਕੱਲ੍ਹ ਵਿਚ ਮਾਮਲੇ ਨੂੰ ਲੈਕੇ ਹਾਈਕੋਰਟ ਵਿੱਚ ਵੀ ਸੁਣਵਾਈ ਹੋਵੇਗੀ।ਦੋਵੇਂ ਧਿਰਾਂ ਦੇ ਵਕੀਲਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਜੱਜ ਸਾਹਿਬ ਵੱਲੋਂ ਆਪਣਾ ਫੈਸਲੇ ਸੁਰੱਖਿਅਤ ਰੱਖ ਲਿਆ ਗਿਆ ਹੈ।


COMMERCIAL BREAK
SCROLL TO CONTINUE READING

ਸੰਗਰੂਰ ਦੀ ਜ਼ਿਲ੍ਹਾਂ ਅਦਾਲਤ ਵੱਲੋਂ ਹੁਣ ਇਸ ਮਾਮਲੇ ਵਿੱਚ ਆਪਣਾ ਫੈਸਲਾ ਕੱਲ੍ਹ ਸੁਣਾਇਆ ਜਾਵੇਗਾ। ਜਿਸ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ 26 ਜਨਵਰੀ ਮੌਕੇ ਝੰਡਾ ਲਹਿਰਾਉਣ ਜਾਂ ਨਹੀਂ। ਇਸ ਦੇ ਨਾਲ ਹੀ ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ 'ਤੇ ਵੀ ਕੱਲ੍ਹ ਨੂੰ ਸੁਣਵਾਈ ਹੋਵੇਗੀ।


ਇਸ ਮੌਕੇ ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਦੇ ਵਕੀਲ ਨੇ ਕਿਹਾ ਕਿ ਜੱਜ ਸਾਹਿਬ ਵੱਲੋਂ ਸਾਡੇ ਦੋਵਾਂ ਧਿਰਾਂ ਦੇ ਪੱਖ ਬੜੀ ਨਿਰਮਾਈ ਦੇ ਨਾਲ ਸੁਣੇ ਗਏ ਹਨ ਅਤੇ ਸਾਨੂੰ ਮਾਨਯੋਗ ਕੋਰਟ ਉੱਤੇ ਪੂਰਾ ਭਰੋਸਾ ਹੈ। ਸੱਚ ਦੀ ਪਹਿਲਾਂ ਵੀ ਜਿੱਤ ਹੋਈ ਸੀ ਅਤੇ ਹੁਣ ਵੀ ਜਿੱਤ ਹੋਵੇਗੀ। ਇਸ ਮੌਕੇ ਪੱਤਰਕਾਰਾਂ ਵੱਲੋਂ ਅਮਨ ਅਰੋੜਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਬਿਨ੍ਹਾਂ ਕਿਸੇ ਸਵਾਲ ਦਾ ਜਵਾਬ ਦਿੰਦੇ ਹੋਏ ਉਥੇ ਚਲੇ ਗਏ।


ਇਹ ਵੀ ਪੜ੍ਹੋ:  Vigilance Bureau News: ਵਿਜੀਲੈਂਸ ਬਿਊਰੋ ਵੱਲੋਂ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਦਾ ਸਾਥੀ ਬਲਵੀਰ ਸਿੰਘ ਵੀ ਗ੍ਰਿਫ਼ਤਾਰ


ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ, ਉਸ ਦੀ ਮਾਤਾ ਪਰਮੇਸ਼ਵਰੀ ਦੇਵੀ ਸਮੇਤ ਨੌਂ ਵਿਅਕਤੀਆਂ ਨੂੰ ਘਰ ਵਿੱਚ ਦਾਖਲ ਹੋ ਕੇ ਰਜਿੰਦਰ ਦੀਪਾ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਦੋ ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਅਦਾਲਤ ਨੇ ਅਰੋੜਾ ਨੂੰ ਸੈਸ਼ਨ ਕੋਰਟ ਵਿੱਚ ਅਪੀਲ ਕਰਨ ਲਈ ਤੀਹ ਦਿਨ ਦਾ ਸਮਾਂ ਦਿੱਤਾ ਸੀ।


ਇਹ ਵੀ ਪੜ੍ਹੋ: Akali Dal News: ਯੂਥ ਅਕਾਲੀ ਦਲ ਦੀ 26 ਮੈਂਬਰੀ ਕੋਰ ਕਮੇਟੀ ਦੀ ਪਹਿਲੀ ਸੂਚੀ ਜਾਰੀ