Punjab Police Honour: ਪੰਜਾਬ ਦੇ 2 ਪੁਲਿਸ ਮੁਲਾਜ਼ਮਾਂ ਨੂੰ ਮਿਲੇਗਾ ਕੇਂਦਰੀ ਗ੍ਰਹਿ ਮੰਤਰੀ ਦਾ `Excellence in Investigation` ਮੈਡਲ
Punjab Police Honour: ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਸਮੇਤ ਦੇਸ਼ ਭਰ ਦੇ 140 ਮੁਲਾਜ਼ਮਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਐਕਸੀਲੈਂਸ ਇਨ ਇਨਵੈਸਟੀਗੇਸ਼ਨ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
Punjab Police Honour: ਕੇਂਦਰ ਸਰਕਾਰ ਵੱਲੋਂ ਸਾਲ 2023 ਲਈ ਕੇਂਦਰੀ ਗ੍ਰਹਿ ਮੰਤਰੀ ਦੇ Excellence in Investigation ਮੈਡਲ ਲਈ 140 ਪੁਲਿਸ ਮੁਲਾਜ਼ਮਾਂ ਦੀ ਚੋਣ ਕੀਤੀ ਗਈ ਹੈ। ਇਸ ਸੂਚੀ ਵਿੱਚ ਪੰਜਾਬ ਦੇ ਦੋ ਪੁਲਿਸ ਮੁਲਾਜ਼ਮਾਂ ਦੇ ਨਾਮ ਸ਼ਾਮਿਲ ਹਨ। ਦੱਸ ਦਈਏ ਕਿ ਇਸ ਸਾਲ ਐਸਐਸਪੀ ਕੰਵਰਦੀਪ ਕੌਰ ਤੇ ਡੀਐਸਪੀ ਦਲਬੀਰ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ Excellence in Investigation ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਐਸਐਸਪੀ ਕੰਵਰਦੀਪ ਕੌਰ ਫਿਲਹਾਲ ਚੰਡੀਗੜ੍ਹ ਦੀ ਐਸਐਸਪੀ ਵਜੋਂ ਨਿਯੁਕਤ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਸੀਬੀਆਈ ਦੇ 15, ਐਨਆਈਏ ਦੇ 12 ਅਤੇ ਉੱਤਰ ਪ੍ਰਦੇਸ਼ ਦੇ 10 ਸਮੇਤ 140 ਪੁਲਿਸ ਅਧਿਕਾਰੀਆਂ ਨੂੰ ਇਸ ਸਾਲ ਦੇ ਕੇਂਦਰੀ ਗ੍ਰਹਿ ਮੰਤਰੀ ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ ਲਈ ਚੁਣਿਆ ਗਿਆ ਹੈ।
ਇੱਕ ਅਧਿਕਾਰਤ ਬਿਆਨ ਅਨੁਸਾਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ 22 ਮਹਿਲਾ ਅਧਿਕਾਰੀ ਸ਼ਾਮਲ ਹਨ। ਜਾਂਚ ਦੇ ਉੱਚ ਪੇਸ਼ੇਵਰ ਮਿਆਰਾਂ ਨੂੰ ਉਤਸ਼ਾਹਿਤ ਕਰਨ ਅਤੇ Excellence in Investigation ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ 2018 ਵਿੱਚ ਮੈਡਲ ਸਥਾਪਤ ਕੀਤਾ ਗਿਆ ਸੀ। ਇਸ ਦਾ ਐਲਾਨ ਹਰ ਸਾਲ 12 ਅਗਸਤ ਨੂੰ ਕੀਤਾ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰੀ ਐਵਾਰਡ ਨਾਲ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੂੰ ਹੋਰ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਕਰਨ ਵਿੱਚ ਉਤਸ਼ਾਹਤ ਕਰਨਾ ਮੁੱਖ ਮਕਸਦ ਹੈ।
ਇਹ ਵੀ ਪੜ੍ਹੋ : International Youth Day 2023: CM ਭਗਵੰਤ ਮਾਨ ਨੇ ਟਵੀਟ ਕਰ ਅੰਤਰਰਾਸ਼ਟਰੀ ਯੁਵਾ ਦਿਵਸ ਦੀਆਂ ਦਿੱਤੀਆਂ ਵਧਾਈਆਂ, ਕਹੀ ਇਹ ਗੱਲ
ਬਿਆਨ ਵਿੱਚ ਕਿਹਾ ਗਿਆ ਹੈ ਕਿ 2023 ਲਈ 140 ਪੁਲਿਸ ਕਰਮਚਾਰੀਆਂ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ Excellence in Investigation ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ 15, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ 12, ਉੱਤਰ ਪ੍ਰਦੇਸ਼ ਦੇ 10, ਕੇਰਲ ਅਤੇ ਰਾਜਸਥਾਨ ਦੇ 9-9, ਤਾਮਿਲਨਾਡੂ ਦੇ ਅੱਠ, ਪੰਜਾਬ ਦੋ, ਮੱਧ ਪ੍ਰਦੇਸ਼ ਦੇ ਸੱਤ ਅਤੇ ਛੇ ਕਰਮਚਾਰੀ ਗੁਜਰਾਜ ਦੇ ਸ਼ਾਮਲ ਹਨ। ਬਾਕੀ ਅਧਿਕਾਰੀ ਦੂਜੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਗਠਨਾਂ ਦੇ ਹਨ।
ਇਹ ਵੀ ਪੜ੍ਹੋ : Raghav Chadha News: ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ - "ਭਾਰਤ ਦਾ ਸਸਪੈਂਡਡ ਸੰਸਦ ਮੈਂਬਰ"