Kotkapura News: ਕੋਟਕਪੂਰਾ ਦੇ ਸੁਰਗਾਪੁਰੀ ਇਲਾਕੇ ਵਿੱਚ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਧਨਪ੍ਰੀਤ ਸਿੰਘ ਉਰਫ ਧਨੀ (22) ਸਪੁੱਤਰ ਨਗਿੰਦਰ ਸਿੰਘ ਨੀਲੂ ਜੋ ਆਪਣੇ ਪਸ਼ੂ ਵਾਲੇ ਵਾੜੇ ਵਿੱਚ ਕੰਮ ਕਰ ਰਿਹਾ ਸੀ। ਬੀਤੀ ਦਿਨੀਂ ਹੋਈ ਬਰਸਾਤ ਨਾਲ ਕੂਲਰ ਸ਼ਾਟ ਹੋਣ ਕਰਕੇ ਉਸ ਵਿੱਚ ਕਰੰਟ ਆ ਗਿਆ ਤੇ ਨੌਜਵਾਨ ਦੇ ਸੰਪਰਕ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Opposition Meeting News: ਨਵੇਂ ਗਠਜੋੜ ਦੀ ਚੇਅਰਪਰਸਨ ਲਈ ਸਾਹਮਣੇ ਆ ਰਿਹਾ ਸੋਨੀਆ ਗਾਂਧੀ ਦਾ ਨਾਮ


ਮਨਜਿੰਦਰ ਗੋਪੀ ਨੇ ਦੱਸਿਆ ਮ੍ਰਿਤਕ ਦੀ 21-22 ਸਾਲਾਂ ਦੀ ਉਮਰ ਹੋਣੀ ਜੋ ਆਪਣੇ ਪਸ਼ੂ ਵਾਲੇ ਵਾੜੇ ਵਿੱਚ ਕੰਮ ਕਰ ਰਿਹਾ ਸੀ ਤੇ ਮੌਸਮ ਖ਼ਰਾਬ ਕਾਰਨ ਕੂਲਰ ਸ਼ਾਟ ਹੋ ਗਿਆ ਤੇ ਉਸ ਵਿੱਚ ਕਰੰਟ ਆ ਗਿਆ ਜੋ ਕਿ ਨੌਜਵਾਨ ਦੀ ਮੌਤ ਦਾ ਕਾਰਨ ਬਣਿਆ। 
ਮ੍ਰਿਤਕ ਨੌਜਵਾਨ ਧਨੀਪ੍ਰੀਤ ਸਿੰਘ ਧਨੀ ਦੇ ਚਾਚੇ ਗੁਰਪ੍ਰੀਤ ਸਿੰਘ ਖਾਲਸਾ ਨੇ ਭਰੇ ਮਨ ਨਾਲ ਦੱਸਿਆ ਕਿ ਧਨੀਪ੍ਰੀਤ ਘਰੋਂ ਦੁਆਰੇਆਣਾ ਰੋਡ ਉਪਰ ਮੱਝਾਂ ਵਾਲੇ ਬਾੜੇ ’ਚ ਗਿਆ ਸੀ, ਜਦੋਂ ਕਾਫ਼ੀ ਦੇਰ ਤੱਕ ਉਹ ਘਰ ਨਾ ਪਰਤਿਆ ਤਾਂ ਫੋਨ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦਉੱਥੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਕੂਲਰ ਤੋਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ ਹੈ।


ਧਨੀਪ੍ਰੀਤ ਸਿੰਘ ਧਨੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸ ਦਾ ਪਿਤਾ ਨਾਗਿੰਦਰ ਸਿੰਘ ਲੱਕੜ ਦਾ ਕੰਮ ਕਰਦੇ ਹਨ ਅਤੇ ਉਹੀ ਘਰ ਚਲਾਉਂਦਾ ਸੀ। ਸੂਚਨਾ ਮਿਲਣ ਉਤੇ ਪਰਿਵਾਰ ਦੇ ਜੀਆਂ ਦੇ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਨੂੰ ਇਸ ਘਟਨਾ ਉਤੇ ਯਕੀਨ ਨਹੀਂ ਹੋ ਰਿਹਾ ਹੈ ਕਿਉਂਕ ਕੁਝ ਸਮਾਂ ਪਹਿਲਾਂ ਹੀ ਉਹ ਚੰਗਾ ਭਲਾ ਉਨ੍ਹਾਂ ਦੇ ਕੋਲੋਂ ਗਿਆ ਸੀ। ਇਲਾਕੇ ਵਿੱਚ ਨੌਜਵਾਨ ਦੀ ਮੌਤ ਦੀ ਖਬਰ ਫੈਲਦੇ ਸਾਰ ਹੀ ਸੋਗ ਦੀ ਲਹਿਰ ਫੈਲ ਗਈ।


ਇਹ ਵੀ ਪੜ੍ਹੋ : Punjab Flood 2023: ਹੜ੍ਹਾਂ ਕਰਕੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ!


 


ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ