Opposition Meeting News: ਨਵੇਂ ਗਠਜੋੜ ਦਾ ਨਾਮ ਰੱਖਿਆ ਗਿਆ 'INDIA'
Advertisement
Article Detail0/zeephh/zeephh1784737

Opposition Meeting News: ਨਵੇਂ ਗਠਜੋੜ ਦਾ ਨਾਮ ਰੱਖਿਆ ਗਿਆ 'INDIA'

Politics news today: ਇਸ ਮੀਟਿੰਗ ਤੋਂ ਬਾਅਦ ਗਠਜੋੜ ਪਾਰਟੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਮੀਡੀਆ ਨੂੰ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ।

Opposition Meeting News: ਨਵੇਂ ਗਠਜੋੜ ਦਾ ਨਾਮ ਰੱਖਿਆ ਗਿਆ 'INDIA'

Opposition Meeting, INDIA News: ਸਿਆਸਤ ਤੋਂ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਰੋਧੀ ਧਿਰਾਂ ਵੱਲੋਂ 2024 ਲੋਕ ਸਭਾ ਚੋਣਾਂ ਲਈ ਮੁੜ ਗਠਜੋੜ ਬਣਾਇਆ ਗਿਆ ਹੈ ਅਤੇ ਇਸਨੂੰ ਨਵਾਂ ਨਾਮ ਦਿੱਤਾ ਹੈ। ਇਹ ਨਵਾਂ ਨਾਮ ਹੈ INDIA (Indian National Democratic Inclusive Alliance)।

ਦੱਸਣਯੋਗ ਹੈ ਕਿ ਇਸ ਮੀਟਿੰਗ ਵਿੱਚ 26 ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਿਲ ਹੋਏ ਸਨ ਅਤੇ ਇਸ ਬੈਠਕ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਦਾ ਮੁਕਾਬਲਾ ਕਰਨ ਲਈ ਰਣਨੀਤੀ ਬਾਰੇ ਚਰਚਾ ਕੀਤੀ ਗਈ। 

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੱਸਿਆ ਕਿ ਵਿਰੋਧੀ ਧਿਰ ਦੀ ਅਗਲੀ ਮੀਟਿੰਗ ਮੁੰਬਈ 'ਚ ਹੋਵੇਗੀ ਅਤੇ ਤਰੀਕ ਦਾ ਐਲਾਨ ਜਲਦ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 11 ਮੈਂਬਰੀ ਤਾਲਮੇਲ ਕਮੇਟੀ ਬਣਾਈ ਜਾਵੇਗੀ ਅਤੇ ਕਮੇਟੀ ਮੈਂਬਰਾਂ ਦੇ ਨਾਵਾਂ ਦਾ ਐਲਾਨ ਮੁੰਬਈ ਵਿੱਚ ਕੀਤਾ ਜਾਵੇਗਾ। 

ਮੀਟਿੰਗ ਵਿੱਚ ਸ਼ਾਮਿਲ ਹੋਈਆਂ ਪਾਰਟੀਆਂ: 

- ਭਾਰਤੀ ਰਾਸ਼ਟਰੀ ਕਾਂਗਰਸ
- ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.)
- ਦ੍ਰਵਿੜ ਮੁਨੇਤਰ ਕੜਗਮ (DMK)
- ਆਮ ਆਦਮੀ ਪਾਰਟੀ (ਆਪ)
- ਜਨਤਾ ਦਲ (ਸੰਯੁਕਤ)
- ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.)
- ਝਾਰਖੰਡ ਮੁਕਤੀ ਮੋਰਚਾ (JMM)
- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) 
- ਸ਼ਿਵ ਸੈਨਾ (UBT)
- ਸਮਾਜਵਾਦੀ ਪਾਰਟੀ (ਸਪਾ)
- ਰਾਸ਼ਟਰੀ ਲੋਕ ਦਲ (RLD)
-  ਅਪਣਾ ਦਲ (ਕਮੇਰਾਵਾਦੀ)
- ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫਰੰਸ (ਐਨਸੀ) 
- ਪੀਪਲਜ਼ ਡੈਮੋਕਰੇਟਿਕ ਪਾਰਟੀ (PDP)
- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
- ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.)
- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ 
- ਇਨਕਲਾਬੀ ਸਮਾਜਵਾਦੀ ਪਾਰਟੀ (RSP)
- ਆਲ ਇੰਡੀਆ ਫਾਰਵਰਡ ਬਲਾਕ
- ਮਾਰੂਮਾਲਾਰਚੀ ਦ੍ਰਵਿੜ ਮੁਨੇਤਰ ਕੜਗਮ (MDMK) 
- ਵਿਦੁਥਲਾਈ ਚਿਰੂਥੈਗਲ ਕਾਚੀ (VCK) 
- ਕੋਂਗੁਨਾਡੂ ਮੱਕਲ ਦੇਸੀਆ ਕਾਚੀ (ਕੇਐਮਡੀਕੇ) 
- ਮਨੀਥਨੇਯਾ ਮੱਕਲ ਕਾਚੀ (MMK)
- ਇੰਡੀਅਨ ਯੂਨੀਅਨ ਮੁਸਲਿਮ ਲੀਗ (IUML)
- ਕੇਰਲ ਕਾਂਗਰਸ (ਐਮ)
- ਕੇਰਲ ਕਾਂਗਰਸ (ਜੋਸਫ਼)

ਇਹ ਵੀ ਪੜ੍ਹੋ: Sukhbir Singh Badal news: ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ, ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ

ਜ਼ਿਕਰਯੋਗ ਹੈ ਕਿ UPA ਵੱਲੋਂ 2019 ਵਿੱਚ ਵੀ ਗੱਠਜੋੜ ਕੀਤਾ ਗਿਆ ਸੀ ਪਰ ਉਸਦੇ ਬਾਵਜੂਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।  

ਇਹ ਵੀ ਪੜ੍ਹੋ: Punjab Flood 2023: ਹੜ੍ਹਾਂ ਕਰਕੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ! 

Trending news