Jalandhar News: ਟਰੈਵਲ ਏਜੰਟਾਂ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਮ ਉਤੇ ਲਗਾਤਾਰ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ ਸਰਕਾਰ ਵੀ ਇਸ ਠੱਗੀ ਮਾਮਲਿਆਂ ਉਤੇ ਕੁਝ ਮਹੀਨੇ ਪਹਿਲਾਂ ਗੰਭੀਰ ਦਿਖਾਈ ਸੀ ਅਤੇ ਸਰਕਾਰ ਨੇ ਠੱਗੀ ਦੇ ਮਾਮਲੇ ਵਿੱਚ ਨਵੀਂ ਨੀਤੀ ਦੀ ਯੋਜਨਾ ਤਿਆਰ ਕੀਤੀ ਸੀ ਪਰ ਠੱਗੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਉਥੇ ਹੀ ਅੱਜ ਮਾਈ ਟਰੈਵਲ ਏਜੰਟ ਉਤੇ ਠੱਗੀ ਮਾਰਨ ਦੇ ਦੋਸ਼ ਲੱਗੇ ਹਨ।


COMMERCIAL BREAK
SCROLL TO CONTINUE READING

ਇਸ ਮਾਮਲੇ ਵਿੱਚ ਕਿਸਾਨਾਂ ਨੇ ਟਰੈਵਲ ਏਜੰਟ ਦੇ ਬਾਹਰ ਧਰਨਾ ਲਗਾ ਦਿੱਤਾ ਹੈ। ਕਿਸਾਨਾਂ ਦੇ ਦੋਸ਼ ਹੈ ਕਿ ਵਿਦੇਸ਼ ਭੇਜਣ ਦੇ ਨਾਮ ਉਤੇ 25 ਲੱਖ ਰੁਪਏ ਠੱਗੀ ਮਾਰੀ ਗਈ ਹੈ। ਟਰੈਵਲ ਏਜੰਟ ਵੱਲੋਂ ਨਾ ਤਾਂ ਪੈਸੇ ਵਾਪਸ ਕੀਤੇ ਜਾ ਰਹੇ ਹਨ ਅਤੇ ਹੀ ਵਿਦੇਸ਼ ਭੇਜਿਆ ਜਾ ਰਿਹਾ ਹੈ। ਇਸ ਮਾਮਲੇ ਤੋਂ ਪਰੇਸ਼ਾਨ ਹੋ ਕੇ ਅੱਜ ਕਿਸਾਨ ਦਫ਼ਤਰ ਦੇ ਬਾਹਰ ਮੋਰਚਾ ਲਗਾ ਕੇ ਬੈਠ ਗਏ ਹਨ ਅਤੇ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ।


ਪੀੜਤ ਪਰਿਵਾਰ ਬਰਨਾਲਾ ਦੇ ਜੋਧਪੁਰ ਦਾ ਰਹਿਣ ਵਾਲਾ ਹੈ। ਪੀੜਤ ਪਰਿਵਾਰ ਨੇ ਸੁਖਬੀਰ ਕੌਰ ਅਤੇ ਅਮਨਦੀਪ ਸਿੰਘ ਦਾ 2023 ਵਿੱਚ ਕੈਨੇਡਾ ਦਾ ਵਿਸਟਰ ਵੀਜ਼ਾ ਲਗਵਾਇਆ ਸੀ। ਦੋਸ਼ ਹੈ ਕਿ ਫਾਈਲ ਦੌਰਾਨ ਉਨ੍ਹਾਂ ਤੋਂ 22 ਲੱਖ ਰੁਪਏ ਲਏ ਸਨ। ਇਸ ਤੋਂ ਬਾਅਦ ਹੋਰ ਦਸਤਾਵੇਜ਼ ਤਹਿਤ 25 ਲੱਖ ਰੁਪਏ ਲਗਏ ਗਏ ਸਨ। ਦੋਸ਼ ਹੈ ਕਿ ਜਦ ਦਿੱਲੀ ਏਅਰਪੋਰਟ ਪੁੱਜੇ ਤਾਂ ਅੰਬੈਸੀ ਵਾਲਿਆਂ ਨੇ ਕੈਂਸਲ ਮੋਹਰ ਲਗਾ ਦਿੱਤੀ।


ਉਨ੍ਹਾਂ ਨੇ ਕਿਹਾ ਕਿ ਟਰੈਵਲ ਏਜੰਟ ਨਾਲ ਇਕ ਵਾਰ ਸਮਝੌਤਾ ਹੋਇਆ ਸੀ ਪਰ ਦੋਸ਼ ਹੈ ਕਿ ਬਾਅਦ ਵਿਚ ਟਰੈਵਲ ਏਜੰਟ ਪੈਸੇ ਦੇਣ ਤੋਂ ਮਨ੍ਹਾ ਕਰ ਰਿਹਾ ਹੈ। ਇਸ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਬੂਟਾ ਸਿੰਘ ਬੁਰਜ ਅਤੇ ਹੋਰ ਕਿਸਾਨਾਂ ਦੇ ਨਾਲ ਧਰਨਾ ਲਗਾ ਕੇ ਬੈਠ ਗਏ। ਦੋਸ਼ ਹੈ ਕਿ ਟਰੈਵਲ ਏਜੰਟ ਨੇ ਫਰਜ਼ੀ ਦਸਤਾਵੇਜ਼ ਲਗਾਏ ਸਨ। ਇਸ ਕਾਰਨ ਉਹ ਵਿਦੇਸ਼ ਨਹੀਂ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਟਰੈਵਲ ਏਜੰਟ ਦੇ ਨਾਲ ਇਕਰਾਰਨਾਮੇ ਦਾ ਲਿਖਤੀ ਪੱਤਰ ਉਨ੍ਹਾਂ ਦੇ ਕੋਲ ਮੌਜੂਦ ਹੈ।


ਇਹ ਵੀ ਪੜ੍ਹੋ : Paris Olympics: ਯੂਕ੍ਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਵਿਨੇਸ਼ ਫੋਗਾਟ ਕੁਸ਼ਤੀ ਦੇ ਸੈਮੀਫਾਈਨਲ ਵਿੱਚ ਪੁੱਜੀ