Paris Olympics: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ।
Trending Photos
Paris Olympics: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੀ 50 ਕਿਲੋਗ੍ਰਾਮ ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਉਸ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾਇਆ। ਉਨ੍ਹਾਂ ਨੇ ਯੂਕਰੇਨ ਦੀ ਓਕਸਾਨਾ ਨੂੰ 7-5 ਨਾਲ ਹਰਾਇਆ। ਸੈਮੀਫਾਈਨਲ ਮੈਚ ਅੱਜ ਰਾਤ 10:15 ਵਜੇ ਖੇਡਿਆ ਜਾਵੇਗਾ। ਵਿਨੇਸ਼ ਫੋਗਾਟ ਦੀ ਸੈਮੀਫਾਈਨਲ ਵਿੱਚ ਕਿਊਬਾ (Cube) ਦੀ ਯੂਸਨੀਲਿਸ ਗੁਜ਼ਮਾਨ (Yusneylys Guzman) ਨਾਲ ਟੱਕਰ ਹੋਵੇਗੀ। ਇਹ ਮੁਕਾਬਲਾ ਵੀ ਕਾਫੀ ਦਿਲਚਸਪ ਹੋਣ ਦੀ ਸੰਭਾਵਨਾ ਹੈ। ਪੂਰੇ ਦੇਸ਼ ਦੀ ਨਜ਼ਰਾਂ ਇਸ ਮੈਚ ਉਪਰ ਟਿਕੀਆਂ ਹੋਈਆਂ ਹਨ।
ਇਸ ਤੋਂ ਪਹਿਲਾਂ ਪ੍ਰੀ ਕੁਆਰਟਰ ਫਾਈਨਲ ਵਿੱਚ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਨੇਸ਼ ਫੋਗਾਟ ਪ੍ਰੀ-ਕੁਆਰਟਰ ਫਾਈਨਲ ਵਿੱਚ ਵਿਸ਼ਵ ਨੰਬਰ-1 ਅਤੇ 2020 ਦੀ ਟੋਕੀਓ ਓਲੰਪਿਕ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਵਿਨੇਸ਼ ਦਾ ਇਹ ਪਹਿਲਾ ਮੈਚ ਸੀ ਅਤੇ ਉਸ ਨੇ ਇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਚ ਜਿੱਤਣ ਤੋਂ ਬਾਅਦ ਵਿਨੇਸ਼ ਭਾਵੁਕ ਹੋ ਗਈ।
ਵਿਨੇਸ਼ ਆਖਰੀ ਮਿੰਟ ਤੋਂ ਪਹਿਲਾਂ ਇਸ ਮੈਚ ਵਿੱਚ 0-2 ਨਾਲ ਪਿੱਛੇ ਸੀ। ਪਰ ਉਨ੍ਹਾਂ ਨੇ ਆਖ਼ਰੀ ਪਲਾਂ ਵਿੱਚ ਜ਼ੋਰਦਾਰ ਬਾਜ਼ੀ ਲਗਾ ਕੇ ਹਾਰ ਨੂੰ ਜਿੱਤ ਵਿੱਚ ਬਦਲ ਦਿੱਤਾ। ਇਸ ਦੇ ਨਾਲ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।
ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਦੀ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਿੱਚ ਮੁਸ਼ਕਲ ਡਰਾਅ ਮਿਲਿਆ ਹੈ। ਉਨ੍ਹਾਂ ਦਾ ਪਹਿਲਾ ਮੈਚ ਡਿਫੈਂਡਿੰਗ ਚੈਂਪੀਅਨ ਅਤੇ ਨੰਬਰ-1 ਪਹਿਲਵਾਨ ਯੁਵੀ ਸੁਸਾਕੀ ਨਾਲ ਸੀ। ਇਹ ਭਾਰਤੀ ਪਹਿਲਵਾਨ ਲਈ ਮੁਸ਼ਕਲ ਮੈਚ ਮੰਨਿਆ ਜਾ ਰਿਹਾ ਸੀ। ਪਰ ਵਿਨੇਸ਼ ਫੋਗਾਟ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੀਆਂ ਯੁਵੀ ਸੁਸਾਕੀ ਨੂੰ 3-2 ਨਾਲ ਹਰਾਇਆ।
ਵਿਨੇਸ਼ ਫੋਗਾਟ ਅਤੇ ਜਾਪਾਨ ਦੀ ਯੁਵੀ ਸੁਸਾਕੀ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲੇ ਗੇੜ ਵਿੱਚ ਸਿਰਫ਼ ਇੱਕ ਅੰਕ ਹੀ ਮਿਲਿਆ, ਜੋ ਯੁਵੀ ਸੁਸਾਕੀ ਦੇ ਨਾਮ ਸੀ। ਦਰਅਸਲ, ਵਿਨੇਸ਼ ਨੂੰ ਰੈਫਰੀ ਨੇ ਪੈਸਿਵ ਰੈਸਲਿੰਗ ਲਈ ਚੇਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਵਿਨੇਸ਼ ‘ਤੇ 30 ਸਕਿੰਟਾਂ ‘ਚ ਹਮਲਾ ਕਰਨਾ ਜ਼ਰੂਰੀ ਸੀ। ਵਿਨੇਸ਼ ਨੇ ਅਜਿਹਾ ਨਹੀਂ ਕੀਤਾ ਅਤੇ ਯੁਵੀ ਸੁਸਾਕੀ ਨੂੰ ਇਕ ਅੰਕ ਮਿਲ ਗਿਆ।