Snake in Bag of Woman at Airport: ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ’ਚ ਕੁਝ ਸਮਾਂ ਪਹਿਲਾਂ ਸੱਪ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਫਲਾਈਟ ਕਾਲੀਕਟ ਤੋਂ ਦੁਬਈ ਜਾ ਰਹੀ ਸੀ, ਜਦੋਂ ਏਅਰਪੋਰਟ ’ਤੇ ਲੈਂਡ ਹੋਣ ਤੋਂ ਬਾਅਦ ਜਹਾਜ਼ ਦੇ ਕਾਰਗੋ ’ਚ ਸੱਪ ਮਿਲਣ ਕਾਰਨ ਸਫ਼ਰ ਕਰ ਰਹੇ ਯਾਤਰੀਆਂ ’ਚ ਦਹਿਸ਼ਤ ਫ਼ੈਲ ਗਈ ਸੀ। 


COMMERCIAL BREAK
SCROLL TO CONTINUE READING


ਪਰ ਇਸ ਵਾਰ ਮਾਮਲਾ ਭਾਰਤ ਨਹੀਂ ਬਲਕਿ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਹਵਾਈ ਜਹਾਜ਼ ’ਚ ਸਵਾਰ ਹੋਣ ਜਾ ਰਹੀ ਔਰਤ ਦੀ ਚੈਕਿੰਗ ਦੌਰਾਨ ਉਸਦੇ ਬੈਗ ’ਚੋਂ 4 ਫੁੱਟ ਲੰਬਾ ਸੱਪ ਮਿਲਿਆ। 



ਔਰਤ ਦੇ ਬੈਗ ’ਚ ਸੱਪ ਮਿਲਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਮਾਮਲਾ ਪਿਛਲੇ ਸਾਲ 15 ਦਿਸੰਬਰ ਦਾ ਦੱਸਿਆ ਜਾ ਰਿਹਾ ਹੈ, ਜਦੋਂ ਔਰਤ ਦਾ ਬੈਗ ਸੈਕਨਿੰਗ ਮਸ਼ੀਨ ’ਚ ਰੱਖਿਆ ਗਿਆ ਤਾਂ ਸੁਰੱਖਿਆ ਕਰਮਚਾਰੀਆਂ ਨੂੰ 4 ਫੁੱਟ ਲੰਬਾ ਸੱਪ ਨਜ਼ਰ ਆਇਆ। ਜਿਸ ਤੋਂ ਬਾਅਦ ਔਰਤ ਨੂੰ ਹਵਾਈ ਜਹਾਜ਼ ’ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ।


 
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਔਰਤ ਸੱਪ ਨੂੰ ਕੈਰ ਬੈਗ ’ਚ ਨਾਲ ਲੈਕੇ ਹਵਾਈ ਸਫ਼ਰ ਕਰਨਾ ਚਾਹੁੰਦੀ ਸੀ ਪਰ ਉਸਨੂੰ ਫ਼ਲਾਈਟ ’ਚ ਚੜ੍ਹਨ ਤੋਂ ਪਹਿਲਾਂ ਰੋਕ ਦਿੱਤਾ ਗਿਆ। ਹਵਾਈ ਅੱਡੇ ’ਚ ਮੌਜੂਦ ਸੁਰਖਿਆ ਕਰਮਚਾਰੀਆਂ ਨੇ (Tampa International Airport) ’ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 



ਪਰਿਵਹਨ ਸੁਰਖਿਆ ਪ੍ਰਸ਼ਾਸਨ (Transport Security Administration) ਨੇ ਇੰਸਟਾਗ੍ਰਾਮ ’ਤੇ ਸੁਰਖਿਆ ਜਾਂਚ ਦੌਰਾਨ ਦੀ ਐਕਸ-ਰੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਬੈਗ ਦੇ ਅੰਦਰ, ਜੁੱਤੀਆਂ, ਲੈਪਟਾਪ ਵਰਗੇ ਸਮਾਨ ਦੇ ਨਾਲ Boa Constrictor ਨਸਲ ਦਾ ਸੱਪ ਨਜ਼ਰ ਆ ਰਿਹਾ ਹੈ। ਇਸ ਨਸਲ ਦੇ ਸੱਪ ਜ਼ਹੀਰੀਲੇ ਨਹੀਂ ਹੁੰਦੇ ਪਰ ਆਪਣੇ ਸ਼ਿਕਾਰ ਨੂੰ ਜਕੜ ਕੇ ਮਾਰ ਸਕਦੇ ਹਨ। 


ਇਹ ਵੀ ਪੜ੍ਹੋ: ਅੰਗੀਠੀ ਦੇ ਧੂੰਏ ਨੇ ਸੁੱਤੇ ਪਏ 5 ਬੰਦਿਆਂ ਨੂੰ ਸੁਲਾਇਆ ਸਦਾ ਦੀ ਨੀਂਦ, ਸੁਨਾਮ ’ਚ ਵਾਪਰੀ ਇਹ ਮੰਦਭਾਗੀ ਘਟਨਾ